ਨੈਤਿਕ ਸਿੱਖਿਆ ’ਚ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਨੈਤਿਕ ਸਿੱਖਿਆ ’ਚ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਕੋਟਕਪੂਰਾ (ਅਜੈ ਮਨਚੰਦਾ)। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਵਡਮੁੱਲੇ ਸਿੱਖ ਵਿਰਸੇ ਨਾਲ ਜੋੜਨ ਅਤੇ ਉਹਨਾ ਦੀ ਸੋਚ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੰਜਾਬ ਭਰ ’ਚ ਲਈ ਗਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।

ਇਸ ਪ੍ਰੀਖਿਆ ਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਸ ਨਤੀਜੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਰਜਾ ਪਹਿਲਾ ਦੀ ਪ੍ਰੀਖਿਆ ’ਚ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ (ਫਰੀਦਕੋਟ) ਦੇ ਵਿਦਿਆਰਥੀ ਗੁਰਮਨਪ੍ਰੀਤ ਕੌਰ ਸਪੁੱਤਰੀ ਜਸਵੀਰ ਸਿੰਘ ਵਾਸੀ ਪਿੰਡ ਸਰਾਵਾਂ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਬਰਾੜ ਸਪੁੱਤਰੀ ਸੁਖਵੰਤ ਸਿੰਘ ਬਰਾੜ ਵਾਸੀ ਪਿੰਡ ਮਾਹਲਾ ਕਲਾਂ ਨੇ ਦੂਜਾ ਸਥਾਨ ਅਤੇ ਅਰਾਧਿਆ ਸਪੁੱਤਰੀ ਮਧੁਰ ਵਾਸੀ ਕੋਟਕਪੂਰਾ ਨੇ ਤੀਜਾ ਸਥਾਨ ਸਥਾਨ ਹਾਸਿਲ ਕਰਕੇ ਇਲਾਕੇ ’ਚ ਮਾਣ ਪ੍ਰਾਪਤ ਕੀਤਾ।

ਇਹਨਾ ਤੋਂ ਇਲਾਵਾ ਜਸਮੀਨ ਕੌਰ ਸਪੁੱਤਰੀ ਗੁਰਬੰਤ ਸਿੰਘ ਵਾਸੀ ਮਾਹਲਾ ਕਲਾਂ, ਦਿਵਜੋਤ ਸਿੰਘ ਸਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਵੱੱਡਾ ਘਰ, ਕਿਸਮਤਜੋਤ ਕੌਰ ਸਪੁੱਤਰੀ ਰੇਸ਼ਮ ਸਿੰਘ ਵਾਸੀ ਨੱਥੂਵਾਲਾ, ਜੈਨੂਰ ਸਿੰਘ ਸੱਗੂ ਸਪੁੱਤਰ ਗੁਰਪ੍ਰੀਤ ਸਿੰਘ ਸੱਗੂ ਵਾਸੀ ਕੋਟ ਸੁਖੀਆ, ਐਵਰੀਨ ਕੌਰ ਸਪੁੱਤਰੀ ਗੁਰਸਾਹਿਬ ਸਿੰਘ ਵਾਸੀ ਧੂੜਕੋਟ ਅਤੇ ਰਾਜਦੀਪ ਕੌਰ ਸਪੁੱਤਰੀ ਇਕੱਤਰ ਸਿੰਘ ਵਾਸੀ ਕੋਟ ਸੁਖੀਆ ਨੇ ਇਸ ਪ੍ਰੀਖਿਆ ਵਿੱਚ ਵਿਸ਼ੇਸ਼ ਸਥਾਨ ਹਾਸਿਲ ਕੀਤੇ। ਸੰਸਥਾ ਦੇ ਪਿ੍ਰੰਸੀਪਲ ਐਚ ਐਸ ਸਾਹਨੀ ਵੱਲੋਂ ਇਹਨਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਸੰਸਥਾ ਦੇ ਪਿ੍ਰੰਸੀਪਲ ਐਚ ਐਸ ਸਾਹਨੀ ਨੇ, ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥਆਂ ਦੀ ਸਰਵਪੱਖੀ ਸ਼ਖਸ਼ੀਅਤ ਉਸਾਰੀ,ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਅਤੇ ਇੱਕ ਉਸਾਰੂ ਸਮਾਜ ਸਿਰਜਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।ਬੱਚਿਆਂ ਨੂੰ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਅਤੇ ਉਹਨਾ ਦੀ ਸ਼ਖਸ਼ੀਅਤ ਵਿੱਚ ਨਿਖਾਰ ਲਿਆਉਣ ਲਈ ਇਸ ਜਥੇਬੰਦੀ ਵੱਲੋਂ ਕੀਤੇ ਕੀਤੇ ਜਾ ਰਹੇ ਕਾਰਜ ਕਾਬਿਲ-ਏ-ਤਾਰੀਫ ਹਨ। ਸਕੂਲ ਦੀ ਪ੍ਰਭੰਧਕੀ ਕਮੇਟੀ ਦੇ ਮੈਂਬਰ ਮੇਘਾਂ ਥਾਪਰ, ਮੋਹਨ ਸਿੰਘ ਬਰਾੜ, ਕੋ-ਆਰਡੀਨੇਟਰ ਅਮਨਦੀਪ ਕੌਰ, ਰੇਣੂਕਾ, ਜਗਦੀਪ ਕੌਰ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਇਸ ਸਫਲਤਾ ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ