ਕਤਲਾਂ ਦੀ ਮਾਨਸਿਕਤਾ ’ਤੇ ਸਖ਼ਤਾਈ ਨਾਲ ਕਾਬੂ ਪਵੇ

ਕਤਲਾਂ ਦੀ ਮਾਨਸਿਕਤਾ ’ਤੇ ਸਖ਼ਤਾਈ ਨਾਲ ਕਾਬੂ ਪਵੇ

ਉਦੈਪੁਰ ’ਚ ਇੱਕ ਦਰਜੀ ਦੇ ਕਤਲ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਮਹਾਂਰਾਸ਼ਟਰ ਤੋਂ ਵੀ ਅਜਿਹੀ ਹੀ ਰੂਹ ਕੰਬਾ ਦੇਣ ਵਾਲੀ ਘਟਨਾ ਉਜਾਗਰ ਹੋਈ ਹੈ ਉਜਾਗਰ ਇਸ ਲਈ ਕਿ ਇਸ ਨੂੰ ਲੁੱਟ-ਖੋਹ ਦੀ ਆਮ ਘਟਨਾ ਮੰਨ ਕੇ ਰਫ਼ਾ-ਦਫ਼ਾ ਕਰ ਦਿੱਤਾ ਸੀ ਪਰ ਉਦੈਪੁਰ ਦੀ ਘਟਨਾ ਕਾਰਨ ਇਸ ਦੀ ਜਾਂਚ ਨਵੇਂ ਸਿਰੇ ਤੋਂ ਹੋਈ ਤਾਂ ਪਤਾ ਲੱਗਾ ਕਿ ਪਿਛਲੇ ਮਹੀਨੇ ਦੀ 21 ਤਰੀਕ ਨੂੰ ਅਮਰਾਵਤੀ ’ਚ ਇੱਕ ਦਵਾਈ ਵਿਕ੍ਰੇਤਾ ਦੀ ਗਲਾ ਵੱਢ ਕੇ ਹੱਤਿਆ

ਇਸ ਲਈ ਕਰ ਦਿੱਤੀ ਗਈ ਕਿ ਉਸ ਨੇ ਵੀ ਭਾਜਪਾ ਦੀ ਮੁਅੱਤਲ ਬੁਲਾਰਨ ਨੁਪੂਰ ਸ਼ਰਮਾ ਦੇ ਸਮੱਰਥਨ ’ਚ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ ਸੀ ਸਵਾਲ ਹੈ ਕਿ ਇਹ ਕਿਵੇਂ ਦੀ ਕੋਝੀ ਮਾਨਸਿਕਤਾ ਹੈ, ਜੋ ਕਰੂਰਤਾ ਦੀਆਂ ਸਾਰੀਆਂ ਹੱਦਾਂ ਨੂੰ ਲੰਘ ਰਹੀ ਹੈ ਇਹ ਕਿਹੋ-ਜਿਹੀ ਸਿਆਸੀ ਮਾਨਸਿਕਤਾ ਹੈ, ਜੋ ਗਲਤ ਨੂੰ ਗਲਤ ਨਹੀਂ ਕਹਿ ਰਹੀ ਹੈ ਇਹ ਕਿਹੋ-ਜਿਹੀ ਧਾਰਮਿਕਤਾ ਅਤੇ ਫਿਰਕੂਵਾਦ ਹੈ, ਜੋ ਹੱਲ ਲਈ ਕਦਮ ਚੁੱਕਣ ’ਚ ਡਰ ਮਹਿਸੂਸ ਕਰਦੀ ਹੈ

ਇਹ ਕਿਹੋ-ਜਿਹੀ ਸੱਤਾ ਦੀ ਲਾਲਸਾ ਹੈ, ਜੋ ਸੱਤਾ ਤੋਂ ਬੇਮੁੱਖ ਹੋ ਜਾਣ ਤੋਂ ਡਰੀ ਹੋਈ ਹੈ ਪਰ ਜੇਕਰ ਜਿੰਮੇਵਾਰੀ ਤੋਂ ਬੇਮੁੱਖ ਹੋਏ ਤਾਂ ਦੇਸ਼ ਦਾ ਨਾਗਰਿਕ ਜੰਗ ਵੱਲ ਵਧ ਸਕਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਆਪਸੀ ਸੁਹਿਰਦਤਾ ਖਿੰਡ ਸਕਦੀ ਹੈ ਲੋਕਤੰਤਰ ’ਚ ਕਤਲੇਆਮ, ਜ਼ੁਲਮ ਅਤੇ ਕਰੂਰਤਾ ਵਰਗੇ ਉਪਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਇਸ ਮੌਲਿਕ ਸੱਚ ਅਤੇ ਸਿਧਾਂਤ ਦੀ ਜਾਣਕਾਰੀ ਨਾਲ ਅੱਜ ਦੀ ਰਾਜਨੀਤਿਕ ਪਾਰਟੀਆਂ ਅਤੇ ਫਿਰਕੂ ਸੰਗਠਨ ਅਣਜਾਣ ਹਨ

ਉਦੈਪੁਰ ਅਤੇ ਅਮਰਾਵਤੀ ਦੀਆਂ ਘਟਨਾਵਾਂ ਨਾਲ ਜੁੜੀ ਤਾਲਿਬਾਨੀ ਮਾਨਸਿਕਤਾ ਇਸ ਦੇਸ਼ ਨੂੰ ਤੋੜਨ ਦੀ ਸਾਜਿਸ਼ ਹੈ ਇਹ ਕੱਟੜ ਫਿਰਕੂਵਾਦ ਹੀ ਨਹੀਂ, ਸਗੋਂ ਬਿਮਾਰ ਮਾਨਸਿਕਤਾ ਹੈ, ਜੋ ਅਜਿਹੀ ਹਿੰਸਾ ’ਚ ਯਕੀਨ ਰੱਖਦੀ ਹੈ, ਉਸ ਨੂੰ ਬਲ ਦਿੰਦੀ ਹੈ ਅਜਿਹੀ ਹੀ ਹਿੰਸਾ ਨਾਲ ਅੱਜ ਅਫ਼ਗਾਨਿਸਤਾਨ ਸਹਿਕ ਰਿਹਾ ਹੈ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪੋਸ਼ਿਤ ਇਸ ਕਰੂਰਤਾ ਨਾਲ ਨੁਕਸਾਨ ਕਿਸ ਦਾ ਹੈ? ਫਿਰਕੂ ਅਪੀਲਾਂ ਨੇ, ਹਿੰਦੂਸਤਾਨ ਨੂੰ ਮੁਸਲਿਮ ਰਾਸ਼ਟਰ ਬਣਾਉਣ ਦੀ ਕਥਿਤ ਮਾਨਸਿਕਤਾ ਨੇ, ਸੱਤਾ ਦੇ ਮੋਹ ਨੇ, ਵੋਟ ਦੇ ਮੋਹ ਨੇ ਸ਼ਾਇਦ ਇਨ੍ਹਾਂ ਕੱਟੜਵਾਦੀਆਂ ਅਤੇ ਸੱਤਾ ਲੋਭੀਆਂ ਦੇ ਵਿਵੇਕ ਨੂੰ ਅਗਵਾ ਕਰ ਲਿਆ ਹੈ

ਘੱਟ-ਗਿਣਤੀਆਂ ਦੇ ਮਸੀਹਾ ਅਤੇ ਧਰਮ-ਨਿਰਪੱਖਤਾ ਦੇ ਪੱਖਪਾਤੀ ਦਾ ਮੁਖੌਟਾ ਪਹਿਨਣ ਵਾਲੇ ਅੱਜ ਜਨਵਿਸ਼ਵਾਸ ਦਾ ਘਾਣ ਹੀ ਨਹੀਂ, ਜਨਤਾ ਦਾ ਹੀ ਘਾਣ-ਹੱਤਿਆ ਕਰਨ ਲੱਗੇ ਹਨ ਲੋਕ-ਫਤਵੇ ਦੀ ਪਰਿਭਾਸ਼ਾ ਆਪਣੀ ਸੁਵਿਧਾ ਅਨੁਸਾਰ ਘੜਨ ਲੱਗੇ ਹਨ ਜੋ ਵੀ ਲੋਕ ਜਾਂ ਸੰਗਠਨ ਅਜਿਹੇ ਕੱਟੜ ਅੱਤਵਾਦੀ ਤਿਆਰ ਕਰਨ ’ਚ ਪ੍ਰਤੱਖ ਜਾਂ ਅਪ੍ਰਤੱਖ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ’ਤੇ ਸਖਤਾਈ ਨਾਲ ਸ਼ਿੰਕਜਾ ਕੱਸਣਾ ਹੋਵੇਗਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਦੈਪੁਰ ’ਚ ਹੋਈ ਨਫ਼ਰਤੀ ਅਤੇ ਕਰੂਰ ਕਤਲ ਦੀ ਘਟਨਾ ਨੇ ਦੇਸ਼ ਨੂੰ ਝੰਜੋੜ ਦਿੱਤਾ ਹੁਣ ਅਮਰਾਵਤੀ ਦਾ ਮਾਮਲਾ ਵੀ ਇਸ ਵਿਚ ਜੁੜ ਗਿਆ ਦੇਖਿਆ ਜਾਵੇ ਤਾਂ ਦੋਵਾਂ ਘਟਨਾਵਾਂ ’ਚ ਕਈ ਸਮਾਨਤਾਵਾਂ ਹਨ ਜਿਵੇਂ ਕਤਲ ਦਾ ਕਾਰਨ ਇੱਕ ਹੀ ਮਸਲੇ ’ਤੇ ਉੱਠਿਆ ਵਿਵਾਦ ਰਿਹਾ ਕਾਤਲਾਂ ਨੇ ਮਾਰਨ ਦਾ ਤਰੀਕਾ ਵੀ ਇੱਕੋ-ਜਿਹਾ ਅਪਣਾਇਆ ਮਾਰੇ ਗਏ ਦੋਵੇਂ ਲੋਕਾਂ ਨੇ ਮੁਅੱਤਲ ਭਾਜਪਾ ਬੁਲਾਰਨ ਦਾ ਸਮੱਰਥਨ ਕੀਤਾ ਸੀ ਜਾਹਿਰ ਹੈ,

ਇਸ ਸਬੰਧੀ ਭਾਈਚਾਰਾ ਵਿਸ਼ੇਸ਼ ਦੇ ਲੋਕਾਂ ’ਚ ਪ੍ਰਤੀਕਿਰਿਆ ਪੈਦਾ ਹੋ ਰਹੀ ਹੋਵੇਗੀ ਅਤੇ ਯੋਜਨਾਬੱਧ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕੀਤੀ ਗਈ ਹੋਵੇਗੀ ਸਵਾਲ ਹੈ ਕਿ ਅੰਦਰ ਹੀ ਅੰਦਰ ਭੜਕ ਰਹੀ ਇਸ ਕਰੂਰਤਾ ਦੀ ਭਿਣਕ ਸੁਰੱਖਿਆ ਏਜੰਸੀਆਂ ਨੂੰ ਕਿਉਂ ਨਹੀਂ ਲੱਗੀ? ਕੀ ਰਾਜਸਥਾਨ ਅਤੇ ਮਹਾਂਰਾਸ਼ਟਰ ਦੋਵਾਂ ਹੀ ਪ੍ਰਾਤਾਂ ’ਚ ਘਟਨਾ ਸਮੇਂ ਗੈਰ-ਭਾਜਪਾ ਸਰਕਾਰਾਂ ਇਨ੍ਹਾਂ ਘਟਨਾਵਾਂ ਦੇ ਹੋਣ ਦਾ ਇੰਤਜ਼ਾਰ ਕਰ ਰਹੀਆਂ ਸਨ?

ਹੁਣ ਜਿਵੇਂ ਕਿ ਉਦੈਪੁਰ ਦੀ ਘਟਨਾ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਕਾਤਲ ਪਾਕਿਸਤਾਨ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸੀ ਇਨ੍ਹਾਂ ’ਚੋਂ ਇੱਕ ਕਾਤਲ ਕਈ ਵਾਰ ਪਾਕਿਸਤਾਨ ਵੀ ਹੋ ਕੇ ਆਇਆ ਇਹ ਵੀ ਕਿ ਦੋਵੇਂ ਜਣੇ ਲੰਮੇ ਸਮੇਂ ਤੋਂ ਰਾਜਸਥਾਨ ਦੇ ਕਈ ਜਿਲ੍ਹਿਆਂ ’ਚ ਸਰਗਰਮ ਰੂਪ ’ਚ ਨੌਜਵਾਨਾਂ ਨੂੰ ਆਪਣੀ ਨਫ਼ਰਤੀ ਮੁਹਿੰਮ ’ਚ ਜੋੜਨ ਦੇ ਕੰਮ ’ਚ ਲੱਗੇ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ ਬੇਸ਼ੱਕ ਇਹ ਮਾਮਲਾ ਅੱਤਵਾਦੀ ਘਟਨਾ ਨਾ ਹੋਵੇ, ਪਰ ਉਸ ਤੋਂ ਘੱਟ ਵੀ ਨਹੀਂ ਹੈ ਭਾਰਤ ’ਚ ਹੋਣ ਵਾਲੀਆਂ ਵਿਵਾਦਿਤ ਅਤੇ ਭੜਕਾਊ ਗੱਲਾਂ ਅਤੇ ਘਟਨਾਵਾਂ ਦਾ ਪਾਕਿਸਤਾਨ ਕਿਸ ਤਰ੍ਹਾਂ ਇਸਤੇਮਾਲ ਕਰ ਰਿਹਾ ਹੈ, ਇਹ ਵੀ ਸਾਹਮਣੇ ਆ ਗਿਆ ਇਹ ਸਮਾਂ ਜ਼ਿਆਦਾ ਚੌਕਸ ਅਤੇ ਸਾਵਧਾਨ ਹੋਣ ਦਾ ਹੈ

ਭਾਰਤ ਦੀ ਇੱਕ ਸੰਸਕ੍ਰਿਤਿਕ ਅਤੇ ਲੋਕਤੰਤਰਿਕ ਸੋਚ ਹੈ, ਸੰਸਕ੍ਰਿਤੀ ਹੈ ਇੱਥੇ ਤਾਲਿਬਾਨੀ ਨਿਆਂ ਸਰਾਸਰ ਨਾਮਨਜ਼ੂਰ ਹੈ ਸਿਆਸੀ ਸਵਾਰਥ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਨਫ਼ਰਤ, ਈਰਖ਼ਾ ਅਤੇ ਸਾੜਾ ਕਦੇ ਵੀ ਇੱਕ ਦਿਸ਼ਾ ’ਚ ਨਹੀਂ ਭੱਜਦੇ, ਉਹ ਵਾਰ-ਵਾਰ ਰੁਖ ਬਦਲਦੇ ਹਨ ਤੇ ਵਾਰ ਕਰਦੇ ਹਨ ਵੱਡੇ ਬੁੱਧੀਜੀਵੀਆਂ ਅਤੇ ਸਿਆਸੀ ਬੁਲਾਰਿਆਂ ਵਿਚਕਾਰ ਵਿਵਾਦ ਸ਼ੁਰੂ ਹੋਇਆ ਸੀ, ਪਰ ਦਰਜੀ, ਅਤੇ ਦਵਾਈ ਵਿਕ੍ਰੇਤਾ ਦੇ ਜਾਨ ’ਤੇ ਬਣ ਆਈ?

ਬੁੱਧੀਜੀਵੀਆਂ ਅਤੇ ਸਿਆਸੀ ਬੁਲਾਰਿਆਂ ਦਾ ਕੀ ਵਿਗੜਿਆ? ਜੋ ਲੋਕ ਹਿੰਦੂ-ਮੁਸਲਿਮ ਬਹਿਸ ਨੂੰ ਭਖ਼ਾ ਰਹੇ ਸਨ, ਉਨ੍ਹਾਂ ਦਾ ਕੀ ਵਿਗੜਿਆ? ਆਪਣੇ ਧਰਮ ਦੀ ਸੇਵਾ ਤੋਂ ਕੋਈ ਕਾਨੂੰਨ ਨਹੀਂ ਰੋਕਦਾ, ਪਰ ਕੋਈ ਕਾਨੂੰਨ ਇਹ ਨਹੀਂ ਕਹਿੰਦਾ ਕਿ ਆਪਣੇ ਧਰਮ ਲਈ ਕਿਸੇ ਨੂੰ ਰੁਆ ਦਿਓ, ਕਿਸੇ ਦਾ ਖੂਨ ਰੋੜ੍ਹ ਦਿਓ, ਕਿਸੇ ਦੂਜੇ ਧਰਮ ਦੇ ਦੇਵੀ-ਦੇਵਤੇ ਅਤੇ ਆਸਥਾ ਦੇ ਸਿਖਰ ’ਤੇ ਚਿੱਕੜ ਸਿੱਟੋ ਜਦੋਂ ਅਸੀਂ ਕਿਸੇ ’ਤੇ ਇੱਕ ਉਂਗਲੀ ਚੁੱਕਦੇ ਹਾਂ ਤਾਂ ਬਾਕੀ ਉਂਗਲੀਆਂ ਸਾਡੀ ਵੱਲ ਵੀ ਉੱਠਦੀਆਂ ਹਨ ਇਸ ਤਰ੍ਹਾਂ ਸਾਡੇ ਵੱਲ ਉੱਠਣ ਵਾਲੀ ਨਜ਼ਰ ’ਤੇ ਐਨਾ ਹੋ-ਹੱਲਾ ਕਿਉਂ?

ਜੈਸੀ ਕਰਨੀ ਵੈਸੀ ਭਰਨੀ- ਨਫ਼ਰਤ, ਈਰਖ਼ਾ ਅਤੇ ਸਾੜੇ ਦੀ ਪਨੀਰੀ ਬੀਜਾਂਗੇ ਤਾਂ ਫਲ ਵੀ ਉਹੋ-ਜਿਹੇ ਹੀ ਮਿਲਣਗੇ ਅਜਿਹੀਆਂ ਕਰੂਰ ਤਾਕਤਾਂ ਖਿਲਾਫ਼ ਸਖਤ ਕਾਰਵਾਈ ਹੋਵੇ ਤਾਂ ਕਿ ਜੋ ਲੋਕ ਇਸ ਦੇਸ਼ ’ਚ ਗਲਾ ਵੱਢਣ ਦਾ ਰਿਵਾਜ਼ ਚਲਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਰੂਹ ਤੱਕ ਡਰ ਪਹੁੰਚਣਾ ਚਾਹੀਦਾ ਹੈ ਇਹ ਤਾਂ ਹੀ ਹੋਵੇਗਾ, ਜਦੋਂ ਪੁਲਿਸ, ਸੁਰੱਖਿਆ ਏਜੰਸੀਆਂ ਜਾਂ ਐਸਆਈਟੀ ਸਦਭਾਵ ਅਤੇ ਸੰਵਿਧਾਨ ਦੇ ਕਾਤਲਾਂ ਨੂੰ ਉਨ੍ਹਾਂ ਦੇ ਮਾਕੂਲ ਅੰਜ਼ਾਮ ਤੱਕ ਪਹੁੰਚਾਏਗੀ

ਉਦੈਪੁਰ ਅਤੇ ਅਮਰਾਵਤੀ ਦੀਆਂ ਘਟਨਾਵਾਂ ਕੋਈ ਮਾਮੂਲੀ ਵਾਰਦਾਤ ਨਹੀਂ ਹੈ ਅਜਿਹੀਆਂ ਘਟਨਾਵਾਂ ਸੁਭਾਵਿਕ ਰੂਪ ਨਾਲ ਚਿੰਤਾ ਅਤੇ ਡਰ ਵਧਾਉਣ ਵਾਲੀਆਂ ਹਨ ਜਿਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ’ਚ ਦੋ ਲੋਕਾਂ ਨੂੰ ਇੱਕ ਵਿਵਾਦ ਕਾਰਨ ਇੱਕ ਹੀ ਤਰ੍ਹਾਂ ਮਾਰ ਦਿੱਤਾ ਗਿਆ, ਉਸ ਤੋਂ ਤਾਂ ਪਹਿਲੀ ਨਜ਼ਰੇ ਇਹੀ ਲੱਗਦਾ ਹੈ ਕਿ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ, ਸਗੋਂ ਇਸ ਦੇ ਪਿੱਛੇ ਅਜਿਹਾ ਵੱਡਾ ਗਿਰੋਹ ਜਾਂ ਸੰਗਠਨ ਕੰਮ ਕਰ ਰਿਹਾ ਹੈ,

ਜੋ ਹੁਣ ਤੱਕ ਸਾਡੀਆਂ ਖੂਫ਼ੀਆ ਏਜੰਸੀਆਂ ਦੀ ਨਜ਼ਰ ਤੋਂ ਬਚਦਾ ਰਿਹਾ ਕੀ ਸਾਜਿਸ਼ ਸੀ, ਕੀ ਉਹ ਕਿਸੇ ਰਾਸ਼ਟਰੀ-ਅੰਤਰਰਾਸ਼ਟਰੀ ਏਜੰਸੀ ਦੇ ਸੰਪਰਕ ’ਚ ਹਨ, ਇਨ੍ਹਾਂ ਤਮਾਮ ਗੱਲਾਂ ਦਾ ਖੁਲਾਸਾ ਹੋਣਾ ਜ਼ਰੂਰੀ ਹੈ ਦੇਸ਼ ਦੀ ਸ਼ਾਂਤੀ ਅਤੇ ਸੁਹਿਰਦਤਾ ਨੂੰ ਖੰਡਿਤ ਕਰਨ ਲਈ ਕਈ ਵਿਦੇਸ਼ੀ ਤਾਕਤਾਂ ਦੇਸ਼ ਅੰਦਰ ਸਰਗਰਮ ਹਨ, ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਪਿੱਛੇ ਪੈ ਜਾਣਾ ਚਾਹੀਦੈ ਉਦੈਪੁਰ ਦੇ ਦੋਵਾਂ ਮੁਲਜ਼ਮਾਂ ਨੂੰ ਕਿਸ ਨੇ ਉਕਸਾਇਆ? ਉਨ੍ਹਾਂ ਨੂੰ ਇਸਲਾਮ ਦਾ ਅਧੂਰਾ ਗਿਆਨ ਕਿਸ ਨੇ ਦਿੱਤਾ?

ਵਾਰ-ਵਾਰ ਕਿਹਾ ਗਿਆ ਹੈ, ਅਧੂਰਾ ਗਿਆਨ ਜਾਨਲੇਵਾ ਹੁੰਦਾ ਹੈ, ਅਫ਼ਜਲ ਅਤੇ ਕਸਾਬ ਲਈ ਵੀ ਸੀ ਅਤੇ ਹੁਣ ਰਿਆਜ ਅਤੇ ਮੁਹੰਮਦ ਗੌਸ ਲਈ ਵੀ ਹੈ ਰਾਜਸਥਾਨ ’ਚ ਗਠਿਤ ਐਸਆਈਟੀ ਨੂੰ ਤਹਿ ਵਿਚ ਜਾ ਕੇ ਨਫ਼ਰਤ ਦੀ ਇਸ ਜ਼ਹਿਰੀਲੀ ਵੇਲ ਦੀਆਂ ਜੜ੍ਹਾਂ ਨੂੰ ਪੁੱਟ ਸੁੱਟਣਾ ਹੋਵੇਗਾ ਕਿਉਂਕਿ ਇਨ੍ਹਾਂ ਦੇ ਕਾਰਨ ਭਾਰਤ ਦੀ ਸਾਂਝੀ ਸੰਸਕ੍ਰਿਤੀ, ਹਿੰਦੂ-ਮੁਸਲਿਮ ਏਕਤਾ, ਭਾਈਚਾਰਾ, ਸਦਭਾਵ, ਨਿਹਚਾ, ਵਿਸ਼ਵਾਸ, ਦਇਆ ਭਾਵ ਜੀਵਨ ਮੁੱਲ ਗੁੰਮ ਹੁੰਦੇ ਜਾ ਰਹੇ ਹਨ ਮੁੱਲ ਅੱਖਰ ਨਹੀਂ ਹੁੰਦੇ, ਸੰਸਕਾਰ ਹੁੰਦੇ ਹਨ, ਆਚਰਨ ਹੁੰਦੇ ਹਨ ਹਿੰਸਾ, ਅਵਿਸ਼ਵਾਸ, ਰਾਜਨੀਤਿਕ ਅਨੈਤਿਕਤਾ, ਦਮਨ ਅਤੇ ਸ਼ੱਕ ਦਾ ਮਾਹੌਲ ਪੈਦਾ ਹੋ ਗਿਆ ਹੈ ਉਸ ਨੂੰ ਜ਼ਲਦੀ ਕੋਈ ਦੂਰ ਕਰ ਸਕੇਗਾ, ਅਜਿਹੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਅਜਿਹੀ ਬੇਯਕੀਨੀ ਅਤੇ ਡਰ ਦੀ ਸਥਿਤੀ ਕਿਸੇ ਵੀ ਰਾਸ਼ਟਰ ਲਈ ਸੰਕਟ ਵੀ ਪ੍ਰਤੀਕ ਹੈ

ਕਨੱ੍ਹਹੀਆ ਲਾਲ ਜਾਂ ਦਵਾਈ ਵਿਕ੍ਰੇਤਾ ਦਾ ਅਪਰਾਧ ਅਜਿਹਾ ਨਹੀਂ ਸੀ ਕਿ ਕਾਨੂੰਨ ਉਸ ਨੂੰ ਅਜਿਹੀ ਕੋਈ ਸਜਾ ਦਿੰਦਾ ਜੋ ਹੱਥ ਨਿਰਦੋਸ਼ਾਂ ਨੂੰ ਗੈਰ-ਕਾਨੂੰਨੀ ਸਜਾ ਦੇਣ ਲਈ ਉੱਠੇ, ਉਸ ਜਿਹਾਦੀ ਮਾਨਸਿਕਤਾ ’ਤੇ ਰੋਕ ਲਾਉਣੀ ਜ਼ਰੂਰੀ ਹੈ ਤੇਜ਼ੀ ਨਾਲ ਵਧਦੀ ਹਿੰਸਾ, ਕਰੂਰਤਾ ਦਾ ਦੌਰ ਕਿਸੇ ਇੱਕ ਪ੍ਰਾਂਤ ਦਾ ਦਰਦ ਨਹੀਂ ਰਿਹਾ ਇਸ ਨੇ ਹਰ ਭਾਰਤੀ ਦਿਲ ਨੂੰ ਜਖ਼ਮੀ ਕੀਤਾ ਹੈ,

ਹੁਣ ਇਸ ਨੂੰ ਕੰਟਰੋਲ ਕਰਨ ਲਈ ਉਡੀਕ ਨਹੀਂ, ਪ੍ਰਕਿਰਿਆ ਜ਼ਰੂਰੀ ਹੈ ਜੇਕਰ ਇਸ ਕਰੂਰਤਾ ਨੂੰ ਹੋਰ ਜ਼ਿਆਦਾ ਸਮਾਂ ਮਿਲਿਆ ਤਾਂ ਅਸੀਂ ਨਿਰਦੋਸ਼ਾਂ ਦੇ ਕਤਲਾਂ ਅਤੇ ਲਾਸ਼ਾਂ ਦੀ ਗਿਣਤੀ ਦੇ ਐਨੇ ਆਦੀ ਹੋ ਜਾਵਾਂਗੇ ਕਿ ਸਾਡੀ ਸੋਚ, ਭਾਸ਼ਾ, ਸਰਗਰਮੀ ਅਤੇ ਸਾਂਝੀ-ਸੰਸਕ੍ਰਿਤੀ ਜੜ੍ਹ ਹੋ ਜਾਵੇਗੀ ਇਨ੍ਹਾਂ ਕੋਝੀਆਂ ਮਾਨਸਿਕਤਾਵਾਂ ਲਈ ਠੰਢਾ ਖੂਨ ਅਤੇ ਠੰਢਾ ਵਿਚਾਰ ਨਹੀਂ, ਕ੍ਰਾਂਤੀਕਾਰੀ ਬਦਲਾਅ ਦੀ ਅੱਗ ਦਾ ਸੇਕ ਚਾਹੀਦਾ ਹੈ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ