ਆਜ਼ਾਦੀ ਦਿਹਾੜੇ ਤੋਂ ਪਹਿਲਾਂ ਨੇਪਾਲ ਸਰਹੱਦ ‘ਤੇ ਚੌਕਸੀ ਸਖ਼ਤ

ਬਲਰਾਮਪੁਰ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ‘ਚ ਭਾਰਤ-ਨੇਪਾਲ ਸਰਹੱਦ ਪਾਰੋਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਰਾਸ਼ਟਰ ਵਿਰੋਧੀ ਤੱਤਾਂ ਵੱਲੋਂ ਗੜਬੜੀ ਪੈਦਾ ਕਰਨ ਦੀ ਸ਼ੰਕਾ ਦੇ ਮੱਦੇਨਜ਼ਰ ਚੌਕਸੀ ਵਧਾ ਕੇ ਜਵਾਨਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ।
ਐੱਸਐੱਸਬੀ 50 ਵੀ ਵਾਹਿਨੀ ਦੇ ਇੰਚਾਰਜ ਕਮਾਂਡੈਂਟ ਜਨਾਰਦਨ ਮਿਸ਼ਰ ਨੇ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਸਰਹੱਦ ਪਾਰੋਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਸ ਦੁਆਰਾ ਰਾਸ਼ਟਰ ਵਿਰੋਧੀ ਗੜਬੜੀ ਦੇ ਖਦਸ਼ੇ ਦੇ ਮੱਦੇਨਜ਼ਰ ਚੌਕੀਆਂ ‘ਤੇ ਜਵਾਨਾਂ ਨੂੰ ਅਲਰਟ ਜਾਰੀ ਕਰਕੇ ਇਲਾਕੇ ਦੀ ਚੌਕਸੀ ਵਧਾ ਦਿੱਤੀ ਗਈ ਹੈ।