ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਕਿਸਾਨਾਂ ‘ਤੇ ਦੇਣਾ ਪਵੇਗਾ ਧਿਆਨ : ਮੁਲਾਇਮ

ਲਖਨਊ। ਉੱਤਰ ਪ੍ਰਦੇਸ਼ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਸਾਨਾਂ ਦੇ ਹਾਲਤ ‘ਤੇ ਚਿੰਤਾ ਪ੍ਰਗਟਾਉਂਦਿਆਂ ਅੱਜ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਬਗੈਰ ਦੇਸ਼ ਮਜ਼ਬੂਤ ਨਹੀਂ ਹੋ ਸਕਦਾ। ਸਮਾਜਵਾਦੀ ਚਿੰਤਕ ਜਨੇਸ਼ਵਰ ਮਿਸ਼ਰ ਦੀ 84ਵੀਂ ਜੰਯਤੀ ‘ਤੇ ਕਰਵਾਏ ਸਮਾਰੋਹ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸ੍ਰੀ ਯਾਦਵ ਨੇ ਕਿਹਾ ਕਿ ਕਿਸਾਨ ਅਤੇ ਪਿੰਡ ਦੇਸ਼ ਦੀ ਰੀੜ੍ਹ ਹਨ।
ਇਨ੍ਹਾਂ ਦੋਵਾਂ ਦੀ ਮਜ਼ਬੂਤੀ ਤੋਂ ਬਿਨਾਂ ਦੇਸ਼ ਦਾ ਚੌਮੁਖੀ ਵਿਕਾਸ ਸੰਭਵ ਨਹੀਂ ਹੈ।