ਦਵਾਈਆਂ ਦੀ ਪਲਾਸਟਿਕ ਪੈਕਿੰਗ ‘ਤੇ ਹਾਲੇ ਕੋਈ ਪਾਬੰਦੀ ਨਹੀਂ

How to Show Performance

ਨਵੀਂ ਦਿੱਲੀ,  (ਏਜੰਸੀ) ਸਰਕਾਰ ਨੇ ਕਿਹਾ ਕਿ ਦਵਾਈਆਂ ਦੀ ਪਲਾਸਟਿਕ ਪੈਕਿੰਗ ‘ਤੇ ਪਾਬੰਦੀ ਦੀ ਕੋਈ ਤਜਵੀਜ਼ ਨਹੀਂ ਹੈ ਕਿਉਂਕਿ ਵਸਤੂਆਂ ਦੀ ਪੈਕਿੰਗ ਨੂੰ ਲੈ ਕੇ ਕਈ ਮਾਪਦੰਡ ਹਨ ਅਤੇ ਮਾਪਦੰਡਾਂ ਅਨੁਸਾਰ ਕੀਤੀ ਗਈ ਪਲਾਸਟਿਕ ਪੈਕਿੰਗ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਨਹੀਂ ਹੈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇਪੀ ਨੱਡਾ ਨੇ ਰਾਜ ਸਭਾ ‘ਚ ਅੱਜ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਭਾਰਤੀ ਖੁਰਾਕ ਅਤੇ ਮਾਨਕ ਅਥਾਰਟੀ (ਐਫਐਸਐਸਏਆਈ) ਨੇ ਪਲਾਸਟਿਕ ਪੈਕਿੰਗ ਲਈ 10 ਮਾਪਦੰਡ ਤੈਅ ਕਰ ਰੱਖੇ ਹਨ ਮਾਪਦੰਡਾਂ ਦੇ ਉਲਟ ਕੀਤੀ ਜਾਣ ਵਾਲੀ ਪਲਾਸਟਿਕ ਪੈਕਿੰਗ ਨੁਕਸਾਨਦਾਇਕ ਹੋ ਸਕਦੀ ਹੈ ਪਰ ਮਾਪਦੰਡਾਂ ਅਨੁਸਾਰ ਕੀਤੀ ਗਈ ਪਲਾਸਟਿਕ ਪੈਕਿੰਗ ਸਿਹਤ ਲਈ ਨੁਕਸਾਨਦਾਇਕ ਨਹੀਂ ਹੈ ਇਸ ਦੌਰਾਨ ਦਲੀਪ ਕੁਮਾਰ ਤਿਰਕੀ ਨੇ ਪੁੱਛਿਆ ਕਿ ਕੁਝ ਦਵਾਈਆਂ ਵੀ ਪਲਾਸਟਿਕ ਪੈਕਿੰਗ ‘ਚ ਆਉਂਦੀਆਂ ਹਨ ਅਤੇ ਪਲਾਸਟਿਕ ‘ਚ ਇੱਕ ਕੈਮੀਕਲ ਹੁੰਦਾ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ ਉਨ੍ਹਾਂ ਨੇ ਪੁੱਛਿਆ ਕਿ ਕੀ ਇਸ ਤਰ੍ਹਾਂ ਦੀ ਪੈਕਿੰਗ ‘ਤੇ ਪਾਬੰਦੀ ਲਾਉਣ ਦੀ ਸਰਕਾਰ ਦੀ ਕੋਈ ਤਜਵੀਜ਼ ਹੈ ਇਸ ‘ਤੇ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਪੈਕਿੰਗ ‘ਤੇ ਪਾਬੰਦੀ ਦੀ ਕੋਈ ਤਜਵੀਜ਼ ਨਹੀਂ ਹੈ ਪੀ ਭੱਟਾਚਾਰਿਆ ਅਤੇ ਕਨੀਮੋਈ ਦੇ ਪੁੱਛੇ ਸਵਾਲਾਂ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਪਲਾਸਟਿਕ ਪੈਕਿੰਗ ਨੂੰ  ਲੈ ਕੇ ਭਾਰਤੀ ਮਾਪਦੰਡ ਵੀ ਕੌਮਾਂਤਰੀ ਮਾਪਦੰਡਾਂ ਵਰਗੇ ਹੀ ਹਨ