ਬਰਿੰਦਰ ਸਿੰਘ ਢਿੱਲੋਂ ਬਣੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ

State President ,Punjab, Youth Congress, Barinder Singh Dhillon |

ਸੱਚ ਕਹੂੰ ਨਿਊਜ਼/ਚੰਡੀਗੜ੍ਹ ਰੋਪੜ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਗੂ ਬਰਿੰਦਰ ਸਿੰਘ ਢਿੱਲੋਂ ਪੰਜਾਬ ਸੂਬਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਹਨ ਉਨ੍ਹਾਂ ਨੇ ਆਪਣੇ ਮੁਕਾਬਲੇ ‘ਚ ਖੜ੍ਹੇ ਮੁੱਖ ਵਿਰੋਧੀ ਜਸਵਿੰਦਰ ਜੱਸੀ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਜ਼ਿਲ੍ਹਾ ਦੇ ਬਲਾਕ ਪ੍ਰਧਾਨ ਦੇ ਅਹੁਦੇਦਾਰਾਂ ਦੀ ਚੋਣ ਮਗਰੋਂ ਅੱਜ ਚੰਡੀਗੜ੍ਹ ‘ਚ ਪੰਜਾਬ ਸੂਬਾ ਕਾਂਗਰਸ ਭਵਨ ‘ਚ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਦਾ ਕੰਮ ਪੂਰਾ ਹੋਇਆ ਜ਼ਿਕਰਯੋਗ ਹੈ ਕਿ ਢਿੱਲੋਂ ਤੇ ਜੱਸੀ ਦੋਵੇਂ ਹੀ ਐਨ.ਐਸ.ਯੂ.ਆਈ. ਦੇ ਆਗੂ ਰਹੇ ਹਨ। State President

ਢਿੱਲੋਂ ਨੂੰ 60 ਹਜ਼ਾਰ ‘ਚੋਂ 29 ਹਜ਼ਾਰ ਵੋਟਾਂ ਮਿਲੀਆਂ

ਕੁੱਲ ਪਈਆਂ 60 ਹਜ਼ਾਰ ਵੋਟਾਂ ‘ਚੋਂ 29 ਹਜ਼ਾਰ ਵੋਟਾਂ ਢਿੱਲੋਂ ਨੂੰ ਮਿਲੀਆਂ, ਜਦੋਂਕਿ ਦੂਜੇ ਨੰਬਰ ‘ਤੇ ਰਹੇ ਜੱਸੀ ਨੂੰ ਸਿਰਫ 8 ਹਜ਼ਾਰ ਵੋਟਾਂ ਹੀ  ਮਿਲੀਆਂ ਜੇਤੂ ਰਹੇ ਢਿੱਲੋਂ ਪਾਰਟੀ ‘ਚ ਸਰਗਰਮ ਹੋਣ ਤੋਂ ਬਾਅਦ ਰੋਪੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੇ ਸਨ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਚੋਣ ਹਾਰ ਗਏ ਸਨ ਢਿੱਲੋਂ ਨੂੰ ਸਪੀਕਾਰ ਰਾਣਾ ਕੇ.ਪੀ. ਸਿੰਘ ਦੀ ਹਮਾਇਤ ਪ੍ਰਾਪਤ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਉਨ੍ਹਾਂ ਨੂੰ ਹਮਾਇਤ ਮਿਲੀ, ਭਾਵੇਂ ਕਿ ਕੈਪਟਨ ਜ਼ਿਲ੍ਹਾ ਸੰਗਰੂਰ ਦੇ ਆਗੂ ਦਮਨ ਬਾਜਵਾ ਨੂੰ ਪ੍ਰਧਾਨ ਬਣਾਉਣ ਦੇ ਹੱਕ ‘ਚ ਸਨ ਢਿੱਲੋਂ ਦੇ ਮੁਕਾਬਲੇ ਪ੍ਰਧਾਨਗੀ ਦੇ ਹੋਰ ਉਮੀਦਵਾਰਾਂ ‘ਚ ਦੂਜੇ ਨੰਬਰ ‘ਤੇ ਰਹਿਣ ਵਾਲੇ ਜੱਸੀ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਪਰਵਿੰਦਰ ਲਾਪਰਾਂ, ਇਕਬਾਲ ਗਰੇਵਾਲ, ਸੰਗਰੂਰ ਤੋਂ ਦਮਨ ਬਾਜਵਾ, ਪਟਿਆਲਾ ਨਾਲ ਸਬੰਧਤ ਧਨਵੰਤ ਜਿੰਮੀ ਤੇ ਵਨੇਸ਼ਵਰ ਵੀ ਸ਼ਾਮਲ ਸਨ ਢਿੱਲੋਂ ਅਹੁਦਾ ਛੱਡ ਰਹੇ ਪ੍ਰਧਾਨ ਅਮਰਪ੍ਰੀਤ ਲਾਲ ਦੀ ਥਾਂ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।