ਡਿਸਕਸ ਵਰਗੀ ਖੇਡ ਖੇਡਦਿਆਂ ਹਥਿਆਰਾਂ ਨਾਲ ਖੇਡਣ ਲੱਗਾ ‘ਗੌਂਡਰ’

ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਖਤਰਨਾਕ ਗੈਂਗਸਟਰ ‘ਵਿੱਕੀ ਗੌਂਡਰ ਸਰਾਵਾਂ ਬੋਦਲਾ’ ਦਹਿਸ਼ਤ ਦਾ ਦੂਸਰਾ ਨਾਂਅ ਸੀ, ਜਿਸ ਨੇ ਪਿਛਲੇ ਇੱਕ ਵਰ੍ਹੇ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਵਿੱਕੀ ਗੌਂਡਰ ਪਹਿਲੀ ਵਾਰ ਸੁਰਖੀਆਂ ‘ਚ ਆਇਆ ਸੀ ਪਰ ਅਤੀ ਸੁਰੱਖਿਆ ਵਾਲੀ ਨਾਭਾ ਜੇਲ੍ਹ ਤੋਂ ਫਰਾਰ ਹੋਣ ਮਗਰੋਂ ਅਪਰਾਧ ਦੀ ਦੁਨੀਆਂ ‘ਚ ਗੌਂਡਰ ਦੀ ਕੌਮਾਂਤਰੀ ਪੱਧਰ ‘ਤੇ ਚਰਚਾ ਹੋਣ ਲੱਗੀ ਸੀ ਆਪਣੀ ਮੁੱਢਲੀ ਪੜ੍ਹਾਈ ਦੇ ਦਿਨਾਂ ‘ਚ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਵਾਸੀ ਸਰਾਵਾਂ ਬੋਦਲਾ ਡਿਸਕਸ ਥਰੋਅ ਦਾ ਵਧੀਆ ਖਿਡਾਰੀ ਰਿਹਾ ਹੈ, ਜਿਸ ਨੇ ਉਸ ਨੂੰ ਮਾਣ-ਸਨਮਾਨ ਦਿਵਾਇਆ ਸੀ।

ਗੌਂਡਰ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਵਿੱਕੀ ਸਕੂਲ ‘ਚ ਸ਼ਰੀਫ਼ ਅਤੇ ਖੇਡਾਂ ‘ਚ ਕਾਫੀ ਤੇਜ ਮੁੰਡਾ ਸੀ  ਪਰਿਵਾਰ ਕੋਲ ਸਿਰਫ ਦੋ ਕਿੱਲੇ ਪੈਲੀ ਹੈ ਤੇ ਉਸ ਦੇ ਬਾਪ ਨੇ ਉਸ ਨੂੰ ਖਿਡਾਰੀ ਬਣਾਉਣ ਬਾਰੇ ਸੋਚਿਆ ਸੀ ਇਸੇ ਕਾਰਨ ਵਿੱਕੀ ਗੌਂਡਰ ਨੂੰ ਜਲੰਧਰ ਦੇ ਸਪੋਰਟਸ ਸਕੂਲ ‘ਚ ਦਾਖ਼ਲ ਕਰਾਇਆ ਸੀ ਜਿੱਥੇ ਮਾੜੀ ਸੰਗਤ ਕਾਰਨ ਉਹ ਜ਼ੁਰਮ ਦੀ ਦਲਦਲ ‘ਚ ਧਸਦਾ ਚਲਿਆ ਗਿਆ ਦੱਸਿਆ ਜਾਂਦਾ ਹੈ ਕਿ ਸ਼ੁਰੂਆਤੀ ਦੌਰ ‘ਚ ਉਹ ਲੁੱਟਾਂ-ਖੋਹਾਂ ਤੱਕ ਸੀਮਤ ਰਿਹਾ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ’ਚ ਧਮਾਕਾ, ਦਹਿਸ਼ਤ ਦਾ ਮਾਹੌਲ

ਪਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਸੰਪਰਕ ‘ਚ ਆਉਣ ਮਗਰੋਂ ਉਸ ਦੀ ਦੁਨੀਆ ਹੀ ਬਦਲ ਗਈ ਪੁਲਿਸ ਰਿਕਾਰਡ ਮੁਤਾਬਕ 15 ਸਤੰਬਰ 2010 ਨੂੰ ਸੁੱਖਾ ਕਾਹਲਵਾਂ ਤੇ ਉਸ ਦੇ ਸਾਥੀਆਂ ਨੇ ਜਲੰਧਰ ‘ਚ ਆਈ 20 ਕਾਰ ਖੋਹਣ ਮੌਕੇ ਗਰਮਾ ਗਰਮੀ ਹੋਣ ‘ਤੇ ਕਾਰ ਮਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਕਤਲ ਦੇ ਸਬੰਧ ‘ਚ ਜਲੰਧਰ ਦਿਹਾਤੀ ਪੁਲਿਸ ਨੇ 26 ਸਤੰਬਰ ਨੂੰ ਸੁੱਖਾ ਕਾਹਲਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿਛ ਦੌਰਾਨ ਕਾਰ ਮਾਲਕ ਦੇ ਕਤਲ ‘ਚ ਗੌਂਡਰ ਦਾ ਹੱਥ ਹੋਣ ਦੀ ਗੱਲ ਕਬੂਲ ਕਰ ਲਈ ਪੁਲਿਸ ਹਲਕਿਆਂ ਨੇ ਦੱਸਿਆ ਕਿ ਇੱਥੋਂ ਹੀ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ‘ਚ ਦੁਸ਼ਮਣੀ ਦੀ ਸ਼ੁਰੂਆਤ ਹੋ ਗਈ  ਸੁੱਖਾ ਕਾਹਲਵਾਂ ਵੱਲੋਂ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਇੱਕ ਜਿੰਮ ‘ਚ ਕੀਤੇ ਕਤਲ ਨੇ ਬਲਦੀ ‘ਤੇ ਤੇਲ ਦਾ ਕੰਮ ਕਰ ਦਿੱਤਾ, ਜਿਸ ਮਗਰੋਂ ਦੋਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ।

ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ 21 ਜਨਵਰੀ 2015 ਨੂੰ ਫਗਵਾੜਾ ਮੁੱਖ ਸੜਕ ‘ਤੇ ਪੁਲਿਸ ਹਿਰਾਸਤ ‘ਚ ਸੁੱਖਾ ਕਾਹਲਵਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਅਤੇ ਲਾਸ਼ ਕੋਲ ਖੜ੍ਹਕੇ ਭੰਗੜਾ ਪਾਇਆ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੇ ਹਿਮਾਚਲ ਦੇ ਪਰਵਾਣੂੰ ਲਾਗੇ 31 ਮਈ 2016 ਨੂੰ ਕਤਲ ਦੀ ਜਿੰਮੇਵਾਰੀ ਵੀ ਸਭ ਤੋਂ ਪਹਿਲਾਂ ਗੌਂਡਰ ਨੇ ਫੇਸਬੁੱਕ ‘ਤੇ ਪੋਸਟ ਪਾਕੇ ਲਈ ਸੀ ਉਸ ਨੇ ਇਸ ਕਤਲ ਨੂੰ ਸ਼ੇਰਾ ਖੁੱਬਣ ਦੇ ਕਤਲ ਦਾ ਬਦਲਾ ਕਰਾਰ ਦਿੰਦਿਆਂ ਬਠਿੰਡਾ ਦੇ ਤੱਤਕਾਲੀ ਐਸ.ਐਸ.ਪੀ ਨੂੰ ਚੁਣੌਤੀ ਵੀ ਦਿੱਤੀ ਸੀ ਸੁੱਖਾ ਕਾਹਲਵਾਂ ਦੇ ਕਤਲ ਕਾਰਨ ਹੀ ਵਿੱਕੀ ਗੌਂਡਰ ਦੀ ਗੈਂਗਸਟਰ ਦਲਜੀਤ ਸਿੰਘ ਭਾਨਾ ਨਾਲ ਦੁਸ਼ਮਣੀ ਸ਼ੁਰੂ ਹੋ ਗਈ ਵਿੱਕੀ ਗੌਡਰ ਨੇ ਫੇਸਬੁੱਕ ‘ਤੇ ਸੁੱਖਾ ਕਾਹਲਵਾਂ ਗਿਰੋਹ ਦੇ ਖੂੰਖਾਰ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਵੀ ਆਪਣਾ ਅਗਲਾ ਨਿਸ਼ਾਨਾ ਹੋਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਸਾਵਧਾਨ ! ਕਿਤੇ ਤੁਹਾਡਾ ਵੀ ਨਾ ਬਦਲਿਆ ਜਾਵੇ ਏਟੀਐੱਮ ਕਾਰਡ…

ਅਜਿਹੇ ਹਲਾਤਾਂ ਨੂੰ ਦੇਖਦਿਆਂ ਪੰਜਾਬ ਪੁਲਿਸ ਵੱਲੋਂ ‘ਮਿਸ਼ਨ ਗੌਂਡਰ ‘ ਸ਼ੁਰੂ ਕੀਤਾ ਹੋਇਆ ਸੀ ਵਿੱਕੀ ਗੌਂਡਰ ਗਿਰੋਹ ਦੇ ਦੋ ਮੈਂਬਰ ਬਠਿੰਡਾ ਜਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿਖੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਸਨ ਜਦੋਂਕਿ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਕਾਬੂ ਕੀਤੇ ਗੈਂਗਸਟਰਾਂ ਨੇ ਪੁਲਿਸ ਕੋਲ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਖੋਹੀ ਗਈ ਫਾਰਚੂਨਰ ਵਿੱਕੀ ਗੌਂਡਰ ਨੂੰ ਸੌਂਪੀ ਜਾਣੀ ਸੀ। ਇਸ ਵੇਲੇ ਪੰਜਾਬ ‘ਚ 4 ਦਰਜਨ ਦੇ ਕਰੀਬ ਖਤਰਨਾਕ ਗਿਰੋਹ ਸਰਗਰਮ ਹਨ ਜਿਨ੍ਹਾਂ ਚੋਂ ਵਿੱਕੀ ਗੌਂਡਰ ਦਾ ਗਰੁੱਪ ਕਾਫੀ ਹਾਰਡਕੋਰ ਮੰਨਿਆ ਜਾਂਦਾ ਹੈ ਗੌਂਡਰ ਗਿਰੋਹ ਦੇ ਮੈਂਬਰਾਂ ਸਿਰ ਲੁੱਟਾਂ-ਖੋਹਾਂ , ਡਕੈਤੀਆਂ ,ਕਤਲ ਤੇ ਇਰਾਦਾ ਕਤਲ ਵਰਗੇ ਸੰਗੀਨ ਮਾਮਲੇ ਦਰਜ ਹਨ।