ਨਵੀਂ ਦਿੱਲੀ। ਕਾਂਗਰਸ ਨੇ ਅੱਜ ਫਿਰ ਦੋਹਰਾਇਆ ਕਿ ਦੇਸ਼ ‘ਚ ਵਸਤੂ ਤੇ ਸੇਵਾ (ਜੀਐੱਸਟੀ) ਕਰ ਦੀ ਮਾਨਕ ਦਰ 18 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਸਰਕਾਰ ਉਹ ਭਰੋਸਾ ਦੇਵੇ ਤੇ ਜੀਐ੍ਵਸਟੀ ਨੂੰ ਲਾਗੂ ਕਰਨ ਲਈ ਲਿਆਂਦੇ ਜਾਣ ਵਾਲੇ ਕੇਂਦਰੀ ਜੀਐੱਸਟ ਤੇ ਕੌਮਾਂਤਰੀ ਜੀਐਸਟੀ ਬਿੱਲਾਂ ‘ਚ 18 ਫੀਸਦੀ ਮਾਨਕ ਦਰ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਜਾਵੇਗਾ।
ਰਾਜ ਸਭਾ ‘ਚ ਜੀਐੱਸਟੀ ਨਾਲ ਸਬੰਧਿਤ ਸੰਵਿਧਾਨਕ ਸੋਧ ਬਿੱਲ ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦਬੰਰਮ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਦੇ ਵੀ ਜੀਐੱਸਟ ਦੇ ਵਿਚਾਰ ਦਾ ਵਿਰੋਧ ਨਹੀਂ ਕੀਤਾ। ਕਾਂਗਰਸ ਦਾ ਮੁੱਖ ਉਦੇਸ ਇਹ ਹੈ ਕਿ ਇਹ ਕਰ ਇਸ ਤਰ੍ਹਾਂ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਲੋਕਾਂ ‘ਤੇ ਮਹਿੰਗਾਈ ਦੀ ਬੇਹਤਾਸ਼ਾ ਮਾਰ ਨਾ ਪਵੇ।