ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ

ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ  ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ ‘ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇਸ਼ਠ ਖਿਡਾਰੀਆਂ, ਟੀਮਾਂ ਅਤੇ ਕੋਚਾਂ ਲਈ ਬੁੱਧਵਾਰ ਰਾਤ ਇੱਥੇ ਕਰਵਾਏ ਗਏ ਇਸ ਸਮਾਗਮ ‘ਚ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਮੌਜ਼ੁਦ ਸਨ। ਇਹ ਪੁਰਸਕਾਰ ਸਾਲ 2017 ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤੇ ਗਏ।

ਸ਼੍ਰੀਕਾਂਤ ਨੇ ਸਾਲ 2017 ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਸੀਜ਼ਨ ਦੀ ਸਮਾਪਤੀ ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਦੇ ਤੌਰ ‘ਤੇ ਕੀਤੀ ਸੀ। ਵਿਸ਼ਵ ‘ਚ ਨੰਬਰ ਇੱਕ ਰੈਂਕਿੰਗ ਤੱਕ ਪਹੁੰਚੇ ਅਤੇ ਮੌਜ਼ੂਦਾ ਸਮੇਂ ‘ਚ ਚੌਥੇ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਇਸ ਅੱਵਲ ਪੁਰਸਕਾਰ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਇਸ ਸਤਿਕਾਰ ਲਈ ਸਪੋਰਟਸ ਇਲੈਸਟਰੇਟਡ ਪੱਤਰਿਕਾ ਦਾ ਸ਼ੁਕਰਗੁਜ਼ਾਰ ਹਾਂ। ਇਹ ਸਿਰਫ਼ ਸਤਿਕਾਰ ਨਹੀਂ ਹੈ ਸਗੋਂ ਇਹ ਸਤਿਕਾਰ ਮੈਨੂੰ ਇਸ ਗੱਲ ਦੀ ਯਾਦ ਦਿਵਾਉਣਾ ਰਹੇਗਾ ਕਿ ਮੈਂ ਦੇਸ਼ ਲਈ ਅਜੇ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਹਸਪਤਾਲਾਂ ਲਈ ਮੰਤਰੀ ਅਨਿਲ ਵਿੱਜ ਦਾ ਨਵਾਂ ਹੁਕਮ ਜਾਰੀ

ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀਮ ਆਫ਼ ਦ ਯੀਅਰ ਪੁਰਸਕਾਰ ਮਿਲਿਆ ਜਦੋਂਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਲ ਦੀ ਸਰਵਸ੍ਰੇਸ਼ਠ ਵਾਪਸੀ ਦਾ ਪੁਰਸਕਾਰ ਮਿਲਿਆ ਟੈਨਿਸ ਸਟਾਰ ਲਿਏਂਡਰ ਪੇਸ ਨੂੰ ਖੇਡ ‘ਚ ਸ਼ਾਨਦਾਰ ਯੋਗਦਾਨ ਲਈ, ਹਾਕੀ ਲੀਜ਼ੈਂਡ ਧਨਰਾਜ ਪਿੱਲੈ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹਾਕੀ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੂੰ ਸਪੈਸ਼ਲ ਅਵਾਰਡ ਲਿਵਿੰਗ ਲੀਜ਼ੈਂਡ ਦਾ ਸਨਮਾਨ ਦਿੱਤਾ ਗਿਆ।

ਭਾਰਤੀ ਫੁੱਟਬਾਲ ਕੋਚ ਸਟੀਫਨ ਕੋਂਸਟੇਂਟਾਈਨ ਨੂੰ ਕੋਚ ਆਫ਼ ਦਾ ਯੀਅਰ, ਆਈਜ਼ਾਲ ਐਫਸੀ ਨੂੰ ਅਡੀਟਰਜ਼ ਚੁਆਇਸ ਫ਼ਾੱਰ ਐਕਸੀਲੈਂਸ ਟੀਮ, ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਅਡਿਟਰਜ਼ ਚੁਆਇਸ ਆਫ਼ ਐਕਸੀਲੈਂਸ (ਪੁਰਸ਼), ਮਾਨਵ ਵਿਕਾਸ ਠੱਕਰ ਨੂੰ ਸਾਲ ਦਾ ਸਰਵਸ੍ਰੇਸ਼ਠ ਨੌਜਵਾਨ ਖਿਡਾਰੀ, ਗੋਲਫ਼ਰ ਸ਼ੁਭੰਕਰ ਸ਼ਰਮਾ ਨੂੰ ਗੇਮਚੇਂਜ਼ਰ ਆਫ਼ ਦ ਯੀਅਰ ਅਤੇ ਸੇਲੇਨ ਟੁਡੂ ਨੂੰ ਖੇਡਾਂ ‘ਚ ਰਿਵਾਇਤੀ ਵਿਕਾਸ ਦਾ ਪੁਰਸਕਾਰ ਦਿੱਤਾ ਗਿਆ ਪੁਰਸਕਾਰ ਸਮਾਗਮ ‘ਚ ਭਾਰਤੀ ਸਪਿੱਨਰ ਅਮਿਤ ਮਿਸ਼ਰਾ, ਬੈਡਮਿੰਟਨ ਸਟਾਰ ਜਵਾਲਾ ਗੁੱਟਾ, ਭਾਰਤੀ ਅਥਲੈਟਿਕਸ ਸੰਘ ਦੇ ਮੁਖੀ ਆਦਿਲ ਸੁਮਾਰਿਵਾਲਾ ਅਤੇ ਲਾ ਲੀਗਾ ਇੰਡੀਆ (ਕੰਟਰੀ ਹੈੱਡ) ਜੋਸ ਕਚਾਜਾ ਮੌਜ਼ੂਦ ਸਨ।