ਸ੍ਰੀਲੰਕਾ ਨੇ 2-0 ਨਾਲ ਜਿੱਤੀ ਵਾਰਨ-ਮੁਰਲੀਧਰਨ ਸੀਰੀਜ਼

ਗਾਲੇ। ਦਿਲਰੂਵਾਨ ਪਰੇਰਾ (70 ਦੌੜਾਂ ‘ਤੇ ਛੇ ਵਿਕਟਾਂ) ਦੀ ਘਾਤਕ ਗੇਂਦਬਾਜੀ ਦੀ ਬਦੌਲਤ ਸ੍ਰੀਲੰਕਾ ਨੇ ਆਸਟਰੇਲੀਆ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਸ਼ਨਿੱਚਰਵਾਰ ਨੂੰ 229 ਦੌੜਾਂ ਨਾਲ ਜਿੱਤ ਦਰਜ ਕਰਦਿਆਂ ਤਿੰਨ ਟੈਸਟਾਂ ਦੀ ਸੀਰੀਜ ‘ਚ 2-0 ਨਾਲ ਵਾਧਾ ਬਣਾਉਣ ਦੇ ਨਾਲ ਪਹਿਲੀ ਵਾਰ ਵਾਰਨ-ਮੁਰਲੀਧਰਨ ਸੀਰੀਜ ਆਪਣੇ ਨਾਂਅ ਕਰ ਲਈ। ਪਿਛਲੇ ਟੈਸਟ ‘ਚ ਆਸਟਰੇਲੀਆ ਖਿਲਾਫ਼ 17 ਵਰ੍ਹਿਆਂ ਬਾਅਦ ਇਤਿਹਾਸਕ ਜਿੱਤ ਦਰਜ ਕਰਨ ਵਾਲੀ ਸ੍ਰੀਲੰਕਾਈ ਟੀਮ ਨੇ ਦੂਜੇ ਟੈਸਟ ‘ਚ ਹੋਰ ਵੀ ਬਿਹਤਰ ਖੇਡ ਦਿਖਾਉਂਦਿਆਂ 413 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਆਸਟਰੇਲੀਆਈ ਟੀਮ ਨੂੰ ਉਸ ਦੀ ਦੂਜੀ ਪਾਰੀ ‘ਚ ਸਿਰਫ਼ 50.1 ਓਵਰ ‘ਚ 183 ਦੌੜਾਂ ‘ਤੇ ਹੀ ਢੇਰ ਕਰਕੇ ਸੀਰੀਜ ਵੀ ਕਬਜ਼ਾ ਲਈ।