ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ : Saint Dr MSG

Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਸ ਸੰਸਾਰ ’ਚ ਉਹ ਲੋਕ ਭਾਗਾਂ ਵਾਲੇ ਹਨ ਜੋ ਸੰਤਾਂ ਦੀ ਗੱਲ ਸੁਣ ਕੇ ਅਮਲ ਕਰ ਲਿਆ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਜ ਮਨਮਤੇ ਲੋਕ ਆਪਣੇ-ਆਪਣੇ ਕੰਮ-ਧੰਦਿਆਂ ’ਚ ਲੱਗੇ ਹੋਏ ਹਨ ਅਤੇ ਆਪਣੀ ਹੀ ਵਜ੍ਹਾ ਨਾਲ ਦੁਖੀ ਹਨ ਦੂਜਿਆਂ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਤੁਸੀਂ ਕੋਈ ਅਜਿਹਾ ਕਰਮ ਕਰ ਬੈਠਦੇ ਹੋ, ਕੰਮ ’ਚ ਲੀਨ ਹੋ ਜਾਂਦੇ ਹੋ ਜੋ ਗੁਨਾਹ ਬਣ ਜਾਂਦਾ ਹੈ ਅਤੇ ਜਦੋਂ ਉਸਦਾ ਫਲ ਭੋਗਣਾ ਪੈਂਦਾ ਹੈ ਉਦੋਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕੀਤਾ, ਮੈਂ ਤਾਂ ਅਜਿਹਾ ਸੋਚ ਕੇ ਨਹੀਂ ਕੀਤਾ ਸੀ ਤੁਹਾਡੇ ਸੋਚਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਬਲਕਿ ਤੁਸੀਂ ਕਿਹੋ ਜਿਹਾ ਕਰਮ ਕੀਤਾ ਹੈ ਇਹ ਵੇਖਣ ਵਾਲੀ ਗੱਲ ਹੈ ਇਸ ਲਈ ਇਨਸਾਨ ਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ।

ਜਿੰਨਾ ਹੋ ਸਕੇ ਓਨਾ ਬੁਰਾਈ ਤੋਂ ਦੂਰ ਰਹੋ Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫਕੀਰ ਸਮਝਾਉਦੇ ਹਨ, ਮੁਆਫ਼ ਕਰਦੇ ਹਨ ਪਰ ਅੱਗੇ ਅੱਲ੍ਹਾ, ਰਾਮ ਦੇ ਹੱਥ ’ਚ ਹੁੰਦਾ ਹੈ ਤੁਸੀਂ ਪਰਮ ਪਿਤਾ, ਪਰਮਾਤਮਾ ਦਾ ਸਿਮਰਨ ਕਰਦੇ ਰਹੋ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ ਜੇਕਰ ਬੁਰਾਈਆਂ ਦੇ ਹੱਥ ਆਪਣਾ ਦਾਮਨ ਦੇ ਦਿੱਤਾ ਤਾਂ ਤੜਫਣ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਚੰਗਾ ਕੀ ਹੈ ਅਤੇ ਬੁਰਾ ਕੀ ਹੈ ਇਸ ਲਈ ਜਿੰਨਾ ਹੋ ਸਕੇ ਓਨਾ ਬੁਰਾਈ ਤੋਂ ਦੂਰ ਰਹੋ ਅਤੇ ਇਹ ਸੰਭਵ ਹੈ, ਕਿਉਕਿ ਸਾਡੇ ਸੰਸਕਾਰ ਅਜਿਹੇ ਹੀ ਹਨ ਅਸੀਂ ਇੱਕ ਧਾਰਮਿਕ ਦੇਸ਼ ’ਚ ਰਹਿੰਦੇ ਹਾਂ ਇੱਥੇ ਧਰਮ ਦਾ ਲਾਲਨ-ਪਾਲਨ ਹੁੰਦਾ ਹੈ ਇਸ ਲਈ ਹੋਰ ਕੁਝ ਨਹੀਂ ਤਾਂ ਸੰਸਕਾਰਾਂ ਦਾ ਤਾਂ ਪਤਾ ਲੱਗਦਾ ਹੀ ਹੈ ਇਸ ਲਈ ਬੁਰਾਈ ਨੂੰ ਛੱਡ ਕੇ ਰੱਖੋ।

ਜੋ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈ ਕੇ ਜਾਂਦੇ ਹਨ ਉਹ ਦੋਵਾਂ ਜਹਾਨਾਂ ’ਚ ਅਮਰ ਹੋ ਜਾਂਦੇ ਹਨ

ਪੂਜਨੀਕ ਗੁਰੂ ਜੀ ਜੀ ਫਰਮਾਉਦੇ ਹਨ ਕਿ ਇਨਸਾਨ ਨੂੰ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਕੌਣ, ਕੀ ਕਰ ਰਿਹਾ ਹੈ ਇਸ ਨਾਲ ਤੁਹਾਨੂੰ ਕੀ ਮਤਲਬ ਬੱਸ, ਤੁਸੀਂ ਆਪਣੇ-ਆਪ ਨੂੰ ਸੁਧਾਰ ਕੇ ਰੱਖੋ ਜੋ ਆਪਣੀ ਥਾਂ ’ਤੇ ਸਹੀ ਹੈ ਉਹ ਹੀ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਸ ਸੰਸਾਰ ਤੋਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਜੋ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈ ਕੇ ਜਾਂਦੇ ਹਨ ਉਹ ਦੋਵਾਂ ਜਹਾਨਾਂ ’ਚ ਅਮਰ ਹੋ ਜਾਂਦੇ ਹਨ ਅਤੇ ਜੋ ਪਾਪ-ਕਰਮ ਕਰਕੇ ਜਾਂਦੇ ਹਨ ਉਨ੍ਹਾਂ ਦਾ ਕੋਈ ਨਾਮ ਤੱਕ ਲੈਣਾ ਪਸੰਦ ਨਹੀਂ ਕਰਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸ੍ਰੀਰਾਮ ਜੀ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ ਫਿਰ ਵੀ ਕੈਕਈ ਨੇ ਉਨ੍ਹਾਂ ਨੂੰ ਦੋਸ਼ੀ ਬਣਾਇਆ ਇਸ ਤੋਂ ਬਾਅਦ ਕਿਸੇ ਨੇ ਵੀ ਕਿਸੇ ਤਾ ਨਾਂਅ ਕੈਕਈ ਨਹੀਂ ਰੱਖਿਆ ‘ਰਾਮ’ ਸ਼ਬਦ ਤਾਂ ਬਹੁਤਿਆਂ ਨਾਲ ਜੁੜਿਆ ਹੋਇਆ ਹੈ ਪਰ ਕੈਕਈ ਜਾਂ ਮੰਥਰਾ ਕਿਸੇ ਦਾ ਵੀ ਨਾਂਅ ਨਹੀਂ ਹੈ ਇਸ ਲਈ ਇਨਸਾਨ ਨੂੰ ਬੁਰਾਈ ਨਹੀਂ ਕਰਨੀ ਚਾਹੀਦੀ ਕਿਉਕਿ ਬੁਰਾਈ ਇਨਸਾਨ ਨੂੰ ਦੋਵਾਂ ਜਹਾਨਾਂ ’ਚ ਡੁਬੋ ਦਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ