ਬਰਨਾਵਾ ‘ਚ ਪਵਿੱਤਰ ਭੰਡਾਰਾ ਅੱਜ

  • ਪੂਜਨੀਕ ਗੁਰੂ ਜੀ ਫ਼ਰਮਾਉਣਗੇ ਵਿਸ਼ਾਲ ਰੂਹਾਨੀ ਸਤਿਸੰਗ
  • ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ‘ਚ ਭਾਰੀ ਉਤਸ਼ਾਹ
  • ਸਤਿਸੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ‘ਚ ਪਵਿੱਤਰ ਅਵਤਾਰ ਮਹੀਨੇ ਦੇ ਪਵਿੱਤਰ ਭੰਡਾਰੇ ਦਾ ਰੂਹਾਨੀ ਸਤਿਸੰਗ ਫ਼ਰਮਾਉਣਗੇ।
ਸਤਿਸੰਗ ਸਵੇਰੇ 8:30 ਵਜੇ ਸ਼ੁਰੂ ਹੋਵੇਗਾ। ਸਤਿਸੰਗ ਨੂੰ ਲੈ ਕੇ ਪ੍ਰਬੰਧਕੀ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਂ। ਆਸ਼ਰਮ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਸ਼ਾਨਦਾਰ ਸਵਾਗਤੀ ਗੇਟਾਂ ਤੇ ਝੰਡੀਆਂ ਨਾਲ ਸਜਾਇਆ ਗਿਆ ਹੈ।
ਸਤਿਸੰਗ ਨੂ ਲੈ ਕੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।