ਹਰੀਆਂ ਸਬਜ਼ੀਆਂ ਵਿਚੋਂ ਜੇਕਰ ਕਿਸੇ ਇੱਕ ਨੂੰ ਚੁਣਨਾ ਹੋਵੇ, ਤਾਂ ਸਿਹਤ ਦੇ ਲਿਹਾਜ਼ ਨਾਲ ਪਾਲਕ ਸਭ ਤੋਂ ਬਿਹਤਰ ਹੈ ਹਰੀਆਂ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਹਨ, ਇਸ ਦੇ ਬਾਵਜ਼ੂਦ ਬੱਚੇ ਇਸਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਅੱਜ ਤੁਹਾਨੂੰ ਪਾਲਕ ਦੀ ਅਜਿਹੀ ਰੈਸਪੀ ਦੱਸਾਂਗੇ ਜਿਸਨੂੰ ਤੁਹਾਡੇ ਬੱਚੇ ਖੂਬ ਪਸੰਦ ਕਰਨਗੇ
ਸਮੱਗਰੀ:
ਪਾਲਕ- 250 ਗ੍ਰਾਮ
ਮੱਕੀ- ਅੱਧਾ ਕੱਪ
ਕਰੀਮ- ਇੱਕ ਚਮਚ
ਪਿਆਜ਼- 1 ਵਿਚਲੇ ਸਾਈਜ਼ ਦਾ
ਟਮਾਟਰ- 2 ਵਿਚਲੇ ਸਾਈਜ਼ ਦੇ
ਧਨੀਆ ਪਾਊਡਰ- ਇੱਕ ਚਮਚ
ਹਲਦੀ ਪਾਊਡਰ- ਅੱਧਾ ਚਮਚ
ਨਮਕ- ਸਵਾਦ ਅਨੁਸਾਰ
ਜੀਰਾ- 1 ਛੋਟਾ ਚਮਚ
ਅਦਰਕ ਅਤੇ ਲਸਣ ਦਾ ਪੇਸਟ- 1 ਚਮਚ
ਹਿੰਗ- ਇੱਕ ਚੂੰਢੀ
ਤਰੀਕਾ:
ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ, ਮੋਟੀ-ਮੋਟੀ ਕੱਟ ਲਓ ਕੱਟੀ ਹੋਈ ਪਾਲਕ ਨੂੰ ਇੱਕ ਪੈਨ ਵਿਚ ਇੱਕ ਕੱਪ ਪਾਣੀ ਨਾਲ ਉਬਾਲ ਲਓ ਉੱਬਲਣ ਤੋਂ ਬਾਅਦ 10 ਮਿੰਟ ਤੱਕ ਠੰਢਾ ਕਰ ਲਓ ਇੱਕ ਕੱਪ ਪਾਣੀ ਵਿਚ ਮੱਕੀ ਦੇ ਦਾਣਿਆਂ ਨੂੰ 5 ਮਿੰਟ ਤੱਕ ਉਬਾਲੋ ਉੱਬਲੀ ਹੋਈ ਪਾਲਕ ਨੂੰ ਮਿਕਸਰ ਗ੍ਰਾਈਂਡਰ ਦੀ ਮੱਦਦ ਨਾਲ ਪੀਸ ਕੇ ਪੇਸਟ ਬਣਾ ਲਓ
ਪਿਆਜ਼ ਅਤੇ ਟਮਾਟਰ ਦੀ ਪਿਊਰੀ (ਪੇਸਟ) ਵੱਖ ਤੋਂ ਬਣਾ ਲਓ ਇੱਕ ਪੈਨ ਵਿਚ ਤੇਲ ਗਰਮ ਕਰੋ ਗਰਮ ਤੇਲ ਵਿਚ ਜੀਰਾ, ਹਿੰਗ ਅਤੇ ਬਰੀਕ ਕੱਟਿਆ ਪਿਆਜ਼ ਪਾਓ ਇਸਨੂੰ ਸੁਨਹਿਰਾ ਭੂਰਾ ਹੋਣ ਤੱਕ ਭੁੰਨ੍ਹੋ ਹੁਣ ਇਸ ਵਿਚ ਅਦਰਕ ਅਤੇ ਲਸਣ ਦਾ ਪੇਸਟ ਪਾਓ ਇਸਨੂੰ ਚੰਗੀ ਤਰ੍ਹਾਂ ਮਿਲਾ ਲਓ ਟਮਾਟਰ ਪਿਊਰੀ ਪਾਓ, ਇਸਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਗ੍ਰੇਵੀ ਤੇਲ ਨਾ ਛੱਡ ਦਵੇ ਹੁਣ ਨਮਕ ਅਤੇ ਸਾਰੇ ਸੁੱਕੇ ਮਸਾਲੇ ਪਾਓ ਚੰਗੀ ਤਰ੍ਹਾਂ ਮਿਲਾਓ ਇੱਕ ਮਿੰਟ ਤੱਕ ਪਕਾਓ
ਹੁਣ ਪਾਲਕ ਦਾ ਪੇਸਟ ਤੇ ਉੱਬਲੇ ਹੋਏ ਮੱਕੀ ਦੇ ਦਾਣੇ ਪਾਓ ਇਸਨੂੰ ਪੰਜ ਮਿੰਟ ਤੱਕ ਪਕਾਓ ਆਖ਼ਰ ਵਿਚ ਕ੍ਰੀਮ ਮਿਲਾਓ ਅਤੇ ਗਰਮ ਕਰੋ ਗੈਸ ਬੰਦ ਕਰ ਦਿਓ ਪਾਲਕ ਮੱਕੀ ਦੀ ਸਬਜ਼ੀ ਤਿਆਰ ਹੈ ਤੁਸੀਂ ਰੋਟੀ ਜਾਂ ਚੌਲਾਂ ਦੇ ਨਾਲ ਇਸਦਾ ਮਜ਼ਾ ਲਓ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।