ਐੱਸਪੀ ਸਲਵਿੰਦਰ ਦੀ ਜਮਾਨਤ ਰੱਦ, ਹੋ ਸਕਦੀ ਐ ਗ੍ਰਿਫ਼ਤਾਰੀ

ਗੁਰਦਾਸਪੁਰ। ਚੜ੍ਹਦੇ ਵਰ੍ਹੇ ‘ਚ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ‘ਚ ਆਏ ਐੱਸਪੀ ਸਲਵਿੰਦਰ ਸਿੰਘ  ‘ਤੇ ਲੱਗੇ ਦੁਰਚਾਰ ਦੇ ਦੋਸ਼ਾਂ ਦਰਮਿਆਨ ਉਸਦੀ ਜਮਾਨਤ ਅਰਜ਼ੀ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਵੀ ਸਾਹਮਣਾ ਕਰਨਾ ਪੈਂ ਸਕਦਾ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਵਸਨੀਕ ਰਜਨੀਸ਼ ਕੁਮਾਰ ਨੇ ਪੁਲਿਸ  ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਨਾਲ ਐਸਪੀ ਸਲਵਿੰਦਰ ਨੇ ਦੁਰਾਚਾਰ ਕੀਤਾ ਸੀ ਤੇ ਉਸ ਕੋਲੋਂ 50 ਹਜ਼ਾਰ ਰੁਪਏ ਠੱਗੇ ਸਨ। ਰਜਨੀਸ਼ ਦੀ ਸ਼ਿਕਾਇਤ ‘ਤੇ ਸਲਵਿੰਦਰ ‘ਤੇ ਧਾਰਾ 375 ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਸੀ।