ਵਾਸ਼ਿੰਗਟਨ। ਇੰਟਰਨੈਸ਼ਨਲ ਟ੍ਰਾਈਬਿਊਨਲ ਕੋਰਟ ਦੇ ਫ਼ੈਸਲੇ ਨੂੰ ਚੀਨ ਨਜ਼ਰਅੰਦਾਜ਼ੀ ਕਰਦਾ ਦਿਸ ਰਿਹਾ ਹੈ। ਹਾਲ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਸਪੱਸਟ ਹੈ ਕਿ ਵਿਵਾਦਿਤ ਸਾਊਥ ਚਾਈਨਾ ਸੀ ‘ਚ ਚੀਨ ਆਪਣੇ ਕਬਜ਼ੇ ਵਾਲ ੇਸਪ੍ਰੈਟਲੀ ਦੀਪਾਂ ‘ਤੇ ਏਅਰਕ੍ਰਾਫ਼ਟ ਦੀ ਤਾਕਤ ‘ਚ ਲਗਾਤਾਰ ਵਾਧਾ ਕਰ ਰਿਹਾ ਹੈ। ਸੋਮਵਾਰ ਨੂੰ ਨਿਊਯਾਰਕ ਟਾਈਮਜ਼ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ।
ਜੁਲਾਈ ਦੇ ਆਖ਼ਰੀ ‘ਚ ਜੋ ਤਸਵੀਰਾਂ ਲਈਆਂ ਗਈਆਂ ਸਨ। ਉਨ੍ਹਾਂ ‘ਚ ਕੋਈ ਮਿਲਟਰੀ ਏਅਰਕ੍ਰਾਫਟ ਨਹੀਂ ਸੀ ਪਰ ਐੱਨਵਾਈਟੀ ਦਾ ਕਹਿਣਾ ਹੈ ਕਿ ਉਥੇ ਏਅਰਕ੍ਰਾਫਟ ਹਊਸਿੰਗ ਹੈ ਜੋ ਚੀਨੀ ਏਅਰਫੋਰਸ ਲਈ ਹਮੇਸ਼ਾ ਤਿਆਰ ਹੈ।