ਸਾਊਦੀ ਅਰਬ ‘ਚ ਫਸੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ : ਸੁਸ਼ਮਾ

ਨਵੀਂ ਦਿੱਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਊਦੀ ਸਰਕਾਰ ਉਥੇ ਫਸੇ ਬੇਰੁਜ਼ਗਾਰ ਭਾਰਤੀ ਮਜ਼ਦੂਰਾਂ ਨੂੰ ਹੋਰ ਨੌਕਰੀ ਮੁਹੱਈਆ ਕਰਵਾਉਣ ਤੇ ਬਕਾਇਆ ਤਨਖ਼ਾਹ ਦੇ ਭੁਗਤਾਨ ਲਈ ਠੋਸ ਕਦਮ ਚੁੱਕ ਰਹੀ ਹੈ। ਸ੍ਰੀਮਤੀ ਸਵਰਾਜ ਨ ੇਲੋਕ ਸਭਾ ਤੇ ਰਾਜ ਸਭਾ ‘ਚ ਸਿਫ਼ਰ ਕਾਲ ਦੌਰਾਨ ਇੱਕ ਆਮ ਬਿਆਨ ਦਿੰਦਿਆਂ ਦੱਸਿਆ ਕਿ ਸਾਊਦੀ ਅਰਬ  ‘ਚ ਫਸੇ ਭਾਰਤੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਉਥੋਂ ਦੇ ਸ਼ਾਸਕ ਦੇ ਨੋਟਿਸ ‘ਚ ਲਿਆਂਦੀਆਂ ਗਈਆਂ ਹਨ ਤੇ ਉਨ੍ਹਾਂ ਨੇ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ ਹੈ।