ਸੋਲਨ ਇਮਾਰਤ ਹਾਦਸਾ : 28 ਬਚਾਏ, 14 ਦੀ ਮੌਤ

Solan building Accident, 28 Saved, 14 Deaths

ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਨਾਲ ਦਿਨ-ਰਾਤ ਜੁਟੇ ਹਹੇ ਡੇਰਾ ਸ਼ਰਧਾਲੂ

ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਪਹੁੰਚੀ 12

ਮੁੱਖ ਮੰਤਰੀ ਨੇ ਦਿੱਤੇ ਘਟਨਾ ਦੀ ਨਿਆਂਇਕ ਜਾਂਚ ਦੇ ਆਦੇਸ਼

ਸੱਚ ਕਹੂੰ ਨਿਊਜ਼, ਸੋਲਨ

ਹਿਮਾਚਲ ਪ੍ਰ੍ਰਦੇਸ਼ ਦੇ ਸੋਲਨ ਜਿਨ੍ਹੇ ਦੇ ਨਾਹਨ ਐਕਸਪ੍ਰੈੱਸ ਵੇ ‘ਤੇ ਕੁਮਹਾਰਹੱਟੀ ਦੇ ਨੇੜੇ ਬੀਤੀ ਐਤਵਾਰ ਸ਼ਾਮ ਚਾਰ ਮੰਜ਼ਿਲਾ ਇੱਕ ਇਮਾਰਤ ਦੇ ਡਿੱਗਣ ਦੀ ਘਟਨਾ ‘ਚ ਅਸਾਮ ਰੈਜ਼ੀਮੇਂਟ ਦੇ 13 ਜਵਾਨਾਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ ਤੇ ਮਬਲੇ ‘ਚੋਂ 17 ਜਵਾਨਾਂ ਸਮੇਤ 28 ਵਿਅਕਤੀਆਂ ਨੂੰ ਬਚਾ ਲਿਆ ਗਿਆ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਘਟਨਾ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ ਘਟਨਾ ਸਥਾਨ ‘ਤੇ ਐਤਵਾਰ ਤੋਂ ਹੀ ਜਾਰੀ ਰਾਹਤ ਤੇ ਬਚਾਅ ਕਾਰਜਾਂ ਦੌਰਾਨ 12 ਹੋਰ ਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਇਮਾਰਤ ਦੇ ਮਲਬੇ ‘ਚੋਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਇੱਕ ਜਵਾਨ ਤੇ ਇੱਕ ਔਰਤ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ, ਜਿਸ ਨਾਲ ਇਸ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਘਟਨਾ ਸਥਾਨ ‘ਤੇ ਰਾਹਤ ਤੇ ਬਚਾਅ ਕਾਰਜ ਹੁਣ ਸਮਾਪਤ ਕਰ ਦਿੱਤਾ ਗਿਆ ਹੈ

ਹਾਦਸਾ ਐਤਵਾਰ ਸ਼ਾਮ ਕਰੀਬ ਚਾਰ ਵਜੇ ਵਾਪਰਿਆ ਸੀ ਜਦੋਂ ਇਸ ਖੇਤਰ ‘ਚ ਭਾਰੀ ਮੀਂਹ ਹੋਣ ਦੇ ਦੌਰਾਨ ਚਾਰ ਮੰਜ਼ਿਲਾ ਇੱਕ ਇਮਾਰਤ, ਬੁਨਿਆਦ ਦੇ ਹੇਠਾਂ ਦੀ ਜ਼ਮੀਨ ਧਸ ਜਾਣ ਕਾਰਨ ਢਹਿ ਢੇਰੀ ਹੋ ਗਈ ਸੀ ਇਸ ਇਮਾਰਤ ਦੀ ਸੜਕ ਨਾਲ ਲੱਗਦੀ ਮੰਜ਼ਿਲ ‘ਚ ‘ਸੇਹਾਜ ਤੰਦੂਰੀ ਢਾਬਾ’ ਸੀ ਜਿੱਥੇ ਨੇੜੇ ਦੇ ਡਿਗਸ਼ਾਈ ਕੈਂਟ ਦੇ ਅਸਾਮ ਰੈਜ਼ੀਮੈਂਟ ਦੇ ਲਗਭਗ 30 ਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 42 ਵਿਅਕਤੀ ਮੌਜ਼ੂਦ ਸਨ ਹਾਦਸੇ ਦੇ ਤੁਰੰਤ ਬਾਅਦ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ , ਐਨਡੀਆਰਐਫ ਦੀ ਟੀਮ, ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਨੂੰ ਅੰਜਾਮ ਦਿੱਤਾ, ਜਿਸ ਦੇ ਸਿੱਟੇ ਵਜੋਂ 28 ਵਿਅਕਤੀਆਂ ਨੂੰ ਬਚਾਇਆ ਜਾ ਸਕਿਆ

34 ਜਵਾਨ ਖਾਣਾ ਖਾਣ ਲਈ ਰੁਕੇ ਸਨ

ਜ਼ਿਕਰਯੋਗ ਹੈ ਕਿ ਬਿਲਡਿੰਗ ‘ਚ ਢਾਬਾ ਚੱਲ ਰਿਹਾ ਸੀ, ਜਿੱਥੇ 34 ਜਵਾਨ ਖਾਣਾ ਖਾਣ ਲਈ ਰੁਕੇ ਹੋਏ ਸਨ ਜ਼ਖਮੀ ਜਵਾਨ ਸੁਰਜੀਤ ਨੇ ਦੱਸਿਆ ਕਿ ਉਹ ਢਾਬਾ ‘ਚ ਖਾਣਾ ਖਾ ਰਹੇ ਸਨ ਤਾਂ ਅਚਾਨਕ ਧਰਤੀ ਹਿੱਲੀ ਤੇ ਇੱਕਦਮ ਪੂਰੀ ਇਮਾਰਤ ਡਿੱਗ ਗਈ ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਪਤਾਂ ਨਹੀਂ ਚੱਲਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ 30 ਆਰਮੀ ਦੇ ਜੂਨੀਅਰ ਅਫ਼ਸਰ ਤੇ ਚਾਰ ਆਰਮੀ ਜਵਾਨ ਸ਼ਾਮਲ ਸਨ ਸਾਰੇ ਡਗਸ਼ਾਈ ਬਟਾਲੀਅਨ ਦੇ ਜਵਾਨ ਹਨ ਤੇ ਐਤਵਾਰ ਦਾ ਦਿਨ ਹੋਣ ਕਾਰਨ ਸਭ ਨੇ ਲੰਚ ਬਾਹਰ ਕਰਨ ਦਾ ਪਲਾਨ ਬਣਾਇਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।