ਇਰਾਕ ਦੇ ਵਾਸਿਟ ਪ੍ਰਾਂਤ ‘ਚ ਹੜ ਕਾਰਨ ਛੇ ਲੋਕਾਂ ਦੀ ਮੌਤ

Six, People, Killed, Floods, Iraq, Vasit, Province

ਅਸਥਿਰ ਮੌਸਮ ਕਾਰਨ ਐਤਵਾਰ ਨੂੰ ਛੁੱਟੀ ਐਲਾਨੀ

ਬਗਦਾਦ, ਏਜੰਸੀ। ਇਰਾਕ ਦੇ ਪੂਰਬੀ ਪ੍ਰਾਂਤ ਵਾਸਿਟ ‘ਚ ਸ਼ਨਿੱਚਰਵਾਰ ਨੂੰ ਹੋਈ ਮੋਹਲੇਧਾਰ ਬਾਰਸ਼ ਅਤੇ Floods ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸਯਫ ਅਲ ਬਦਰ ਨੇ ਦੱਸਿਆ ਕਿ ਵਾਸਿਟ ਪ੍ਰਾਂਤ ਦੇ ਹਸਪਤਾਲਾਂ ‘ਚ ਛੇ ਲੋਕਾਂ ਦੀਆਂ ਲਾਸ਼ਾਂ ਆਈਆਂ। ਵਾਸਿਟ ਪ੍ਰਾਂਤ ਦੇ ਗਵਰਨਰ ਮੁਹੰਮਦ ਅਲ ਮੈਯਹੀ ਦੇ ਦਫ਼ਤਰ ਨੇ ਵੱਖਰੇ ਤੌਰ ਤੇ ਬਿਆਨ ਜਾਰੀ ਕਰਕੇ ਦੱਸਿਆ ਕਿ ਸੂਬਾਈ ਸਰਕਾਰ ਦੇ ਸੇਵਾ ਦਫ਼ਤਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਸਥਿਰ ਮੌਸਮ ਨੂੰ ਦੇਖਦੇ ਹੋਏ ਐਤਵਾਰ ਨੂੰ ਛੁੱਟੀ ਐਲਾਨੀ ਗਈ।ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿਦੀ ਨਾਲ ਪੂਰਾ ਤਾਲਮੇਲ ਹੈ ਅਤੇ ਉਹਨਾਂ ਨੇ ਸੂਬੇ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਸ੍ਰੀ ਮਹਿਦੀ ਨੇ ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਦੇ ਉਤਰੀ ਖੇਤਰ ਦੇ ਹੜ ਪ੍ਰਭਾਵਿਤ ਸ਼ਿਰਕਤ ਅਤੇ ਸਲਾਹੁਦੀਨ ਅਤੇ ਨਿਨੇਵੇਹ ਕੁਝ ਹੋਰ ਖੇਤਰਾਂ ਦੇ ਨਾਲ ਨਾਲ ਦੱਖਣੀ ਖੇਤਰ ‘ਚ ਹੜ੍ਹ ਤੋਂ ਪੈਦਾ ਸਥਿਤੀ ‘ਤੇ ਚਰਚਾ ਕਰਨ ਲਈ ਆਪਦਾ ਪ੍ਰਬੰਧਨ ਪ੍ਰਕੋਸ਼ਠ ਦੀ ਆਪਾਤਕਾਲੀਨ ਬੈਠਕ ਦੀ ਪ੍ਰਧਾਨਗੀ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।