ਭਗਵੰਤ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਸਰਕਾਰ ਇਲਾਜ ਕਰਵਾਉਣ ਨੂੰ ਤਿਆਰ : ਸਿਕੰਦਰ ਸਿੰਘ ਮਲੂਕਾ

ਸਰਕਾਰ ਖ਼ਰਚਾ ਕਰਨ ਨੂੰ ਤਿਆਰ ਪਰ ਭਗਵੰਤ ਮਾਨ ਨੂੰ ਲੱਗੇਗਾ ਇੱਕ ਸਾਲ ਕਿਉਂਕਿ ਉਹ ਐ ਵੱਡਾ ਨਸ਼ੇੜੀ : ਮਲੂਕਾ
ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਸੰਸਦ ਮੈਂਬਰਾਂ ਵਲੋਂ ਭਗਵੰਤ ਮਾਨ ਦਾ ਨਸਾ ਛੜਾਊ ਕੇਂਦਰ ਵਿੱਚ ਇਲਾਜ ਕਰਵਾਉਣ ਲਈ 3 ਸੰਸਦ ਮੈਂਬਰਾਂ ਵਲੋਂ ਲੋਕ ਸਭਾ ਦੀ ਸਪੀਕਰ ਨੂੰ ਦਿੱਤੀ ਗਈ ਚਿੱਠੀ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਵਿਧਾਇਕ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਦਾ ਇਲਾਜ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ
ਸਿਕੰਦਰ ਸਿੰਘ ਮਲੂਕਾ ਨੇ ਚੰਡੀਗੜ੍ਹ ਵਿਖੇ ਕਿਹਾ ਕਿ ਭਗਵੰਤ ਮਾਨ ਕਾਫ਼ੀ ਜਿਆਦਾ ਨਸ਼ਾ ਕਰਦੇ ਹਨ, ਇਸ ਲਈ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਘੱਟ ਤੋਂ ਘੱਟ ਇੱਕ ਸਾਲ ਦਾ ਸਮਾਂ ਲਗ ਸਕਦਾ ਹੈ ਤੇ ਭਗਵੰਤ ਮਾਨ ਨੂੰ ਅੱਜ ਤੋਂ ਹੀ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਹ ਖ਼ੁਦ ਪੇਸ਼ਕਸ਼ ਕਰਦੇ ਹਨ ਕਿ ਸਰਕਾਰ ਭਗਵੰਤ ਮਾਨ ‘ਤੇ ਆਉਣ ਵਾਲੇ ਹਰ ਖ਼ਰਚੇ ਨੂੰ ਆਪਣੇ ਸਿਰ ‘ਤੇ ਲੈਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਜਦੋਂ ਪੰਜਾਬ ਸਰਕਾਰ ਆਮ ਵਿਅਕਤੀ ਦਾ ਇਲਾਜ ਕਰਵਾਉਣ ਲਈ ਨਸ਼ਾ ਛੜਾਊ ਕੇਂਦਰ ਬਣਾ ਸਕਦੀ ਹੈ ਤਾਂ ਭਗਵੰਤ ਮਾਨ ਤਾਂ ਸਾਡੇ ਪੰਜਾਬ ਦੇ ਸੰਸਦ ਮੈਂਬਰ ਹਨ, ਇਸ ਲਈ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਸਰਕਾਰ ਤਿਆਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੇਕਰ ਚਾਹੁੰਦੇ ਹਨ ਤਾਂ ਉਹ ਸਰਕਾਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਉਨ੍ਹਾਂ ਨਾਲ ਗੱਲਬਾਤ ਕਰਨ ਲੈਣ।