ਸ਼ੋਭਾ ਡੇ ਨੇ ਕੀਤਾ ਭਾਰਤੀ ਓਲੰਪਿਕ ਖਿਡਾਰੀਆਂ ‘ਤੇ ਵਿਵਾਦਿਤ ਕਮੈਂਟ

ਰੀਓ ਓਲਪਿਕ ‘ਚ ਭਾਰਤੀ ਖਿਡਾਰੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ‘ਤੇ ਲੇਖਿਕਾ ਸ਼ੋਭਾ ਡੇ ਦੇ ਟਵੀਟ ਨਾਲ ਵਿਵਾਦ ਖੜਾ ਹੋ ਗਿਆ ਹੈ। ਉਨ੍ਹਾਂ ਦੇ ਟਵੀਟ ਨੂੰ ਲੈ ਕੇ ਕਈ ਟਵਿੱਟਰ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈ ਖਿਡਾਰੀਆਂ ਨੇ ਵੀ ਸ਼ੋਭਾ ਡੇਅ ਦੇ ਟਵੀਟ ਦੀ ਆਲੋਚਨਾ ਕੀਤੀ ਹੈ।
ਸ਼ੋਭਾ ਡੇ ਨੇ ਅੱਜ ਟਵੀਟ ਕੀਤਾ ,’ ਗੋਲ ਆਫ਼ ਟੀਮ ਇੰਡੀਆ ਏ ਦ ਓਲੰਪਿਕ : ਰੀਓ ਜਾਓ, ਸੈਲਫੀ ਲਓ ਤੇ ਖਾਲੀ ਹੱਥ ਵਾਪਸ ਆਓ। ਪੈਸੇ ਤੇ ਮੌਕੇ ਦੀ ਬਰਬਾਦੀ। ਇਸ ਟਵੀਟ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਸ਼ੋਭਾ ਨਿਸ਼ਾਨੇ ‘ਤੇ ਆ ਗਈ ਹੈ। ਸ਼ੋਭਾ ਡੇ ਦੇ ਇਸ ਟਵੀਟ ਦੀ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਟਵਿੱਟਰ ‘ਤੇ ਆਮ ਲੋਕਾਂ ਦੇ ਨਾਲ-ਨਾਲ ਕਈ ਪ੍ਰਸਿੱਧ ਹਸਤੀਆਂ ਨੇ ਵੀ ਸ਼ੋਭਾ ਡੇਅ ਦੇ ਇਸ ਟਵੀਟ ‘ਤੇ ਟਿੱਪਣੀ ਕਰਕੇ ਵਿਰੋਧ ਪ੍ਰਗਟਾਇਆ ਹੈ।