ਢਾਲ ਦਾ ਕੰਮ ਕਰਦਾ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ

Shield Work, Ram Naam, Guru ji

ਸੱਚ ਕਹੂੰ ਨਿਊਜ਼, ਸਰਸਾ 

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਨੇ ਬੇਸ਼ਕੀਮਤੀ ਮਨੁੱਖ ਜਨਮ ਦਿੱਤਾ ਹੈ ਇਸ ਸਰੀਰ ‘ਚ ਜੀਵ ਆਤਮਾ ਉਸ ਮਾਲਕ ਦਾ ਨਾਮ ਜਪੇ ਤੇ ਆਵਾਗਮਨ, ਜਨਮ ਮਰਨ ਦੇ ਚੱਕਰ ਤੋਂ ਅਜ਼ਾਦ ਹੋ ਕੇ ਵਾਪਸ ਆਪਣੇ ਨਿੱਜਧਾਮ, ਸੱਚਖੰਡ ਸਤਿਲੋਕ, ਅਨਾਮੀ ‘ਚ ਪੁੱਜ ਜਾਵੇ ਇਸ ਲਈ ਪਰਮ ਪਿਤਾ ਪਰਮਾਤਮਾ ਨੇ ਇਹ ਮਨੁੱਖ ਸਰੀਰ ਬਣਾਇਆ ਪਰ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਕੇ, ਕਾਲ ਦੇ ਵਿਛਾਏ ਹੋਏ ਜਾਲ ‘ਚ ਉਲਝ ਕੇ ਦਿਨ-ਰਾਤ ਬੁਰੇ ਕਰਮ ਕਰਦਾ ਰਹਿੰਦਾ ਹੈ ਤੇ ਮਾਲਕ ਦਾ ਨਾਮ ਨਹੀਂ ਜਪਦਾ ਜੇਕਰ ਇਨਸਾਨ ਮਾਲਕ ਦਾ ਨਾਮ ਜਪੇ ਤਾਂ ਗ਼ਮ, ਦੁੱਖ-ਦਰਦ , ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਜਿਹੀਆਂ-ਅਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਉਹ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਪਲ ‘ਚ ਗਾਇਬ ਹੋ ਜਾਂਦੀਆਂ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਦੀ ਮੌਤ ਦਾ ਸਮਾਂ ਆ ਜਾਂਦਾ ਹੈ ਤਾਂ ਉਸ ਦਾ ਦ੍ਰਿੜ ਵਿਸ਼ਵਾਸ ਹੋਵੇ, ਭਗਤੀ-ਇਬਾਦਤ ਕਰਨ ਵਾਲਾ ਹੋਵੇ ਤਾਂ ਹੋ ਸਕਦਾ ਹੈ ਅੱਲ੍ਹਾ, ਵਾਹਿਗੁਰੂ, ਰਾਮ ਉਸ ਦੀ ਜ਼ਿੰਦਗੀ ਦਾ ਸਮਾਂ ਹੋਰ ਵਧਾ ਦੇਵੇ ਕਿਉਂਕਿ ਪਰਮ ਪਿਤਾ ਪਰਮਾਤਮਾ ਲਈ ਇਹ ਕੋਈ ਵੱਡੀ ਗੱਲ ਨਹੀਂ ਇਸ ਲਈ ਜਦੋਂ ਇਨਸਾਨ ਇੱਥੇ ਹੈ ਤਾਂ ਉਹ ਮਾਲਕ ਦੇ ਨਾਮ ਦਾ ਸਿਮਰਨ ਕਰੇ, ਸੇਵਾ ਕਰੇ, ਦ੍ਰਿੜ ਵਿਸ਼ਵਾਸ ਰੱਖੇ ਤੇ ਜਦੋਂ ਇੱਥੋਂ ਜਾਣਾ ਹੈ ਤਾਂ ਵੀ ਮਾਲਕ ਦੀ ਗੋਦ ‘ਚ ਜਾ ਬਿਰਾਜਣਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਨੂੰ ਡਰ ਲੱਗਦਾ ਹੈ ਕਿ ਇਹ ਸੰਸਾਰ ਨਹੀਂ ਛੱਡਣਾ ਮੈਂ ਤਾਂ ਇਸੇ ਸੰਸਾਰ ‘ਚ ਪੱਕਾ ਹਾਂ ਤਾਂ ਭਾਈ ਪੱਕਾ ਅੱਡਾ ਕਦੇ ਕਿਸੇ ਦਾ ਨਹੀਂ ਲੱਗਿਆ ਛੋਟਾ ਬੱਚਾ, ਜਵਾਨ ਇਨਸਾਨ, ਅਧਖੜ, ਬਜ਼ੁਰਗ ਸਾਰੇ ਇਸ ਸੰਸਾਰ ਤੋਂ ਜਾਂਦੇ ਹਨ ਉਹ ਇਨ੍ਹਾਂ ਨੂੰ ਜਾਂਦੇ ਵੇਖਦਾ ਹੈ ਪਰ ਆਪਣੇ ਲਈ ਕਹਿੰਦਾ ਹੈ ਕਿ ਅਜੇ ਨਹੀਂ ਜਾਣਾ ਅਸਲੀਅਤ ਇਹ ਹੈ ਕਿ ਮਰਨਾ ਕੋਈ ਵੀ ਨਹੀਂ ਚਾਹੁੰਦਾ ਅਸਲ ‘ਚ ਰਾਮ ਦਾ ਨਾਮ ਮੌਤ ਤੋਂ ਬਚਾਉਣ ਵਾਲਾ ਹੀ ਨਹੀਂ ਸਗੋਂ ਜਨਮ ਮਰਨ ਦੇ ਚੱਕਰ ਤੋਂ ਬਚਾਉਣ ਲਈ ਢਾਲ ਬਣ ਕੇ ਕੰਮ ਕਰਦਾ ਹੈ ਫਿਰ ਇਨਸਾਨ ਦੀ ਸੋਚ ਵੀ ਮਾਲਕ ਜ਼ਰੂਰ ਸਾਥ ਦਿੰਦੇ ਹਨ ਕਿ ਮੈਂ ਤੰਦਰੁਸਤ ਰਹਾਂ, ਮੇਰੀਆਂ ਪ੍ਰੇਸ਼ਾਨੀਆਂ ਦੂਰ ਹੋਣ ਇਸ ਲਈ ਲਗਾਤਾਰ ਸਿਮਰਨ, ਭਗਤੀ, ਪਰਮਾਰਥ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਮਨੁੱਖ ਸਿਰਮਨ ਕਰਨਾ ਭੁੱਲ ਗਿਆ ਹੈ ਦਿਨ-ਰਾਤ ਮਾਰੋ-ਮਾਰ ਕਰਦਾ ਘੁੰਮ ਰਿਹਾ ਹੈ, ਬੁਰਾਈਆਂ ‘ਚ ਲੱਗਿਆ ਹੋਇਆ ਹੈ ਦਿਨ-ਰਾਤ ਮਾਇਆ ਨਾਗਿਨੀ ਤੋਂ ਡੰਗਿਆ ਜਾ ਰਿਹਾ ਹੈ, ਕਾਮ-ਵਾਸਨਾ ਦੇ ਜ਼ਹਿਰ ਨਾਲ ਤੜਫ਼ ਰਿਹਾ ਹੈ ਇਸ ਤੋਂ ਬਚਣ ਦਾ ਇੱਕੋ-ਇੱਕ ਉਪਾਅ ਮਾਲਕ ਦੀ ਭਗਤੀ ਕਰਨਾ ਹੈ ਇਨਸਾਨ ਜਿੰਨਾ ਅਮਲ ਕਰਦਾ ਹੈ, ਓਨਾ ਹੀ ਰਹਿਮੋ-ਕਰਮ ਦਾ ਹੱਕਦਾਰ ਬਣ ਸਕਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸਿਮਰਨ ਨਾ ਕਰੇ ਤਾਂ ਉਸ ਨੂੰ ਖੁਸ਼ੀਆਂ ਕਿੱਥੋਂ ਮਿਲਣਗੀਆਂ, ਕਿਵੇਂ ਆਤਮਾ ਬਲਵਾਨ ਹੋਵੇਗੀ ਜੋ ਸਿਮਰਨ ਕਰਕੇ ਅਮਲ ਕਰਦੇ ਹਨ ਉਸ ਜੀਵ ‘ਤੇ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰ੍ਹਦਾ ਹੈ ਇਸ ਲਈ ਤੁਸੀਂ ਬਚਨਾਂ ਨੂੰ ਸੁਣੋ, ਅਮਲ ਕਰੋ ਤਾਂਕਿ ਮਾਲਕ ਦੀ ਦਇਆ-ਮਿਹਰ , ਰਹਿਮਤ ਨਾਲ ਅੰਦਰ-ਬਾਹਰੋਂ ਤੁਸੀਂ ਮਾਲਾਮਾਲ ਹੋ ਜਾਓ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।