ਆਜ਼ਾਦੀ ਦੀ ਸ਼ਮ੍ਹਾ ਦਾ ਪਰਵਾਨਾ ਸ਼ਹੀਦ ਊਧਮ ਸਿੰਘ

Shaheed, UdhamSingh, Freedom

ਦੀਪ ਸਿੰਘ ਖਡਿਆਲ

ਭਾਰਤ ਨੂੰ ਅੰਗਰੇਜ਼ਾਂ ਨੇ ਲਗਭਗ ਇੱਕ ਸਦੀ ਤੋਂ ਆਪਣੀ ਮੁੱਠੀ ਵਿੱਚ ਜਕੜਿਆ ਹੋਇਆ ਸੀ ਭਾਰਤ ਨੂੰ ਅੰਗਰੇਜ਼ੀ ਤਾਕਤ ਤੋਂ ਆਜ਼ਾਦ ਕਰਵਾਉਣ ਲਈ ਸੂਰਵੀਰਾਂ, ਯੋਧਿਆਂ, ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਇਨ੍ਹਾਂ ਯੋਧਿਆਂ ਦੀ ਮੂਹਰਲੀ ਕਤਾਰ ਵਿਚ ਸ਼ਹੀਦ ਊਧਮ ਸਿੰਘ ਦਾ ਨਾਂਅ ਆਉਂਦਾ ਹੈ 21 ਸਾਲਾਂ ਬਾਅਦ ਉਨ੍ਹਾਂ ਨੇ ਜਲਿਆਂ ਵਾਲੇ ਖੂਨੀ ਸਾਕੇ ਦਾ ਬਦਲਾ ਲੰਡਨ ਵਿਚ ਜਾ ਅਡਵਾਇਰ ਨੂੰ ਖਤਮ ਕਰ ਕੇ ਲਿਆ। ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਵਿਖੇ ਹੋਇਆ, ਜੋ ਹੁਣ ਸੰਗਰੂਰ ਜਿਲ੍ਹੇ ਵਿਚ ਸਥਿਤ ਹੈ ਊਧਮ ਸਿੰਘ ਦੇ ਬਚਪਨ ਦਾ ਨਾਂਅ ਉਦੈ ਸਿੰਘ ਸੀ ਪਿਤਾ ਟਹਿਲ ਸਿੰਘ, ਮਾਤਾ ਹਰਨਾਮ ਕੌਰ ਅਤੇ ਉਨ੍ਹਾਂ ਤੋਂ ਤਿੰਨ ਸਾਲ ਵੱਡਾ ਉਨ੍ਹਾਂ ਦਾ ਇੱਕ ਭਰਾ ਸੀ ਜਿਸ ਦਾ ਨਾਂਅ ਸਾਧੂ ਸਿੰਘ ਸੀ ਊਧਮ ਸਿੰਘ ਬਚਪਨ ਤੋਂ ਹੀ ਕਾਫੀ ਜਿੰਦਾਦਿਲ ਤੇ ਮਿਹਨਤਕਸ਼ ਕਿਸਮ ਦਾ ਆਦਮੀ ਸੀ। ਊਧਮ ਸਿੰਘ ਲੱਗਭਗ ਤਿੰਨ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੀ ਗਈ 1907 ਵਿਚ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਰਹਿਣ ਲੱਗ ਗਏ ਉਨ੍ਹਾਂ ਨੇ ਅੰਮ੍ਰਿਤਸਰ ਜਾਣ ਦਾ ਫੈਸਲਾ ਕੀਤਾ ਦੀਵਾਲੀ ਦੇ ਦਿਨ ਸਨ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਊਧਮ ਸਿੰਘ ਦੇ ਪਿਤਾ ਕਾਫੀ  ਬਿਮਾਰ ਹੋ ਗਏ ਅਚਾਨਕ ਉਨ੍ਹਾਂ ਨੂੰ ਰਸਤੇ ‘ਚ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਚੰਚਲ ਸਿੰਘ ਮਿਲੇ, ਜੋ ਉਸ ਸਮੇਂ ਰਾਗੀ ਸਨ ਟਹਿਲ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਦੀ ਜਿਮੇਵਾਰੀ ਚੰਚਲ ਸਿੰਘ ਨੂੰ ਦੇ ਦਿੱਤੀ ਕੁਝ ਦਿਨਾਂ ਬਾਅਦ ਟਹਿਲ ਸਿੰਘ ਇਸ ਦੁਨੀਆ ਨੂੰ  ਛੱਡ ਕੇ ਚਲੇ ਗਏ ਕੁਝ ਦਿਨ ਬਾਅਦ ਚੰਚਲ ਸਿੰਘ ਨੇ ਆਪਣੇ ਰਾਗੀ ਪ੍ਰੋਗਰਾਮ ਲਈ ਵਿਦੇਸ਼ ਜਾਣਾ ਸੀ ਘਰ ਵਿਚ ਕੋਈ ਨਹੀਂ ਸੀ, ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਦੋਵਾਂ ਨੂੰ ਯਤੀਮਖ਼ਾਨੇ ‘ਚ ਛੱਡ ਦਿੱਤਾ ਜਾਵੇ।

24 ਅਕਤੂਬਰ 1907 ਨੂੰ ਊਧਮ ਤੇ ਸਾਧੂ ਨੂੰ ਯਤੀਮਖ਼ਾਨੇ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਉੱਥੇ ਹੌਲ਼ੀ-ਹੌਲ਼ੀ ਦੋਵਾਂ ਦਾ ਮਨ ਲੱਗਣ ਲੱਗ ਪਿਆ ਹੌਲੀ-ਹੌਲੀ ਊਧਮ ਸਿੰਘ ਦਰਜੀ ਦਾ ਕੰਮ, ਰੰਗ ਦਾ ਕੰਮ, ਕੁਰਸੀਆਂ ਬੁਨਣਾ ਰਾਗ ਅਤੇ ਮਸ਼ੀਨਰੀ ਦਾ ਕੰਮ ਸਿੱਖ ਗਿਆ

1917-18 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਊਧਮ ਸਿੰਘ ਗ਼ਦਰ ਪਾਰਟੀ ਦੀਆਂ ਗਤੀਵਿਆਂ ਤੋਂ ਪ੍ਰਭਾਵਿਤ ਸੀ ਉਹ ਦੇਸ਼ ਭਗਤੀ ਦੇ ਕੰਮ ‘ਚ ਕਾਫੀ ਦਿਲਚਸਪੀ ਰੱਖਦਾ ਸੀ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਾਲੇ ਕਤਲ ਕਾਂਡ ਸਮੇਂ ਊਧਮ ਸਿੰਘ ਉੱਥੇ ਮੌਜੂਦ ਸੀ ਅਤੇ ਸਾਰਾ ਕੁਝ ਦੇਖ ਰਿਹਾ ਸੀ ਉਸ ਦੇ ਖੱਬੇ ਹੱਠ ‘ਚ ਗੋਲੀ ਲੱਗੀ ਤੇ ਉਹ ਹੇਠਾਂ ਡਿੱਗ ਪਿਆ ਉਹ ਲਾਸ਼ਾਂ ਹੇਠ ਦਬ ਗਿਆ ਬਾਅਦ ‘ਚ ਊਧਮ ਸਿੰਘ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਸਾਰੀਆਂ ਲਾਸ਼ਾਂ ਦਾ ਸਸਕਾਰ ਕੀਤਾ ਉਦੋਂ ਊਧਮ ਸਿੰਘ ਨੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ  ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਇਸ ਘਟਨਾ ਤੋਂ ਬਾਅਦ ਊਧਮ ਸਿੰਘ ਦੀ ਜਿੰਦਗੀ ਦਾ ਇੱਕ ਮਕਸਦ ਮਾਈਕਲ ਅਡਵਾਇਰ ਤੋਂ ਬਦਲਾ ਲੈਣਾ ਹੀ ਰਹਿ ਗਿਆ ਸੀ ਊਧਮ ਸਿੰਘ 1920 ਵਿਚ ਅਫਰੀਕਾ, 1921 ‘ਚ ਨਰੋਬੀ, ਜਿੱਥੇ ਉਸ ਨੇ ਰੇਲਵੇ ਵਿਚ ਮਕੈਨਿਕ ਵਜੋਂ ਕੰਮ ਕੀਤਾ 1924 ਵਿਚ ਉਹ ਭਗਤ ਸਿੰਘ ਦੇ ਕਹਿਣ ‘ਤੇ ਅਮਰੀਕਾ ਚਲਾ ਗਿਆ ਫਿਰ ਭਾਰਤ ਵਾਪਸ ਆ ਗਿਆ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ ‘ਚ ਊਧਮ ਸਿੰਘ ਨੂੰ 5 ਸਾਲ ਜੇਲ੍ਹ ਕੱਟਣੀ ਪਈ ਬਾਹਰ ਆਉਣ ਤੋਂ ਬਾਅਦ ਫਿਰ ਉਹ ਆਪਣੇ ਮਕਸਦ ਲਈ ਲੰਡਨ ਵੱਲ ਨੂੰ ਚੱਲ ਪਿਆ

ਇੰਗਲੈਂਡ ਵਿਚ ਊਧਮ ਸਿੰਘ ਰਾਮ ਮੁਹੰਮਦ ਸਿੰਘ ਅਜ਼ਾਦ ਦੇ ਨਾਂਅ ਨਾਲ ਰਹਿ ਰਿਹਾ ਸੀ ਹੁਣ ਉਹ ਆਪਣੇ ਮਕਸਦ ਦੀ ਭਾਲ ਵਿਚ ਸੀ ਇੱਕ ਦਿਨ ਉਹ ਕੈਕਸਟਨ ਹਾਲ ਦੇ ਨੇੜੇ ਰਹਿੰਦੇ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ ਦੋਸਤ ਤਾਂ ਨਹੀਂ ਮਿਲਿਆ ਪਰ ਮਕਸਦ ਮਿਲ ਗਿਆ ਊਧਮ ਸਿੰਘ ਨੇ ਦੇਖਿਆ ਕਿ 13 ਮਾਰਚ ਨੂੰ ਕੈਕਸਟਨ ਹਾਲ ਵਿਚ ਇੱਕ ਸਭਾ ਹੋਵੇਗੀ ਜਿਸ ਵਿਚ ਅਡਵਾਇਰ ਵੀ ਸ਼ਾਮਿਲ ਹੋਵੇਗਾ ਉਸ ਨੇ ਆਪਣੇ ਮਕਸਦ ਦੀ ਤਿਆਰੀ ਸ਼ੁਰੂ ਕਰ ਦਿੱਤੀ 13 ਮਾਰਚ 1940 ਨੂੰ ਮਾਈਕਲ ਅਡਵਾਇਰ ਲੰਡਨ ਦੇ ਕੈਕਸਟਨ ਹਾਲ ‘ਚ ਇੱਕ ਮੀਟਿੰਗ ‘ਚ ਭਾਗ ਲੈ ਰਿਹਾ ਸੀ ਉੱਥੇ ਊਧਮ ਸਿੰਘ ਵੀ ਗਿਆ ਸੀ ਜਦੋਂ ਮੀਟਿੰਗ ਸਮਾਪਤ ਹੋਣ ਲੱਗੀ ਤਾਂ ਅੱਗੇ ਜਾ ਕੇ ਊਧਮ ਸਿੰਘ ਨੇ 3 ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਦੋ ਮਾਈਕਲ ਅਡਵਾਇਰ ਦੇ ਜਾ ਕੇ ਦਿਲ ‘ਚ ਲੱਗੀਆਂ ਉਹ ਉੱਥੇ ਹੀ ਚਿੱਤ ਹੋ ਗਿਆ ਹਾਲ ਵਿੱਚ ਹਫੜਾ-ਦਫੜੀ ਮਚ ਗਈ ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਊਧਮ ਸਿੰਘ ਨੇ ਲਗਭਗ 21 ਸਾਲ ਬਾਅਦ ਆਪਣੇ ਸੀਨੇ ਅੰਦਰ ਮੱਚਦੇ ਭਾਂਬੜ ਨੂੰ ਉਜਾਗਰ ਕੀਤਾ 5 ਜੂਨ 1940 ਨੂੰ  ਐਟਕਿੰਨਸਨ ਨਾਂਅ ਦੇ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਊਧਮ ਸਿੰਘ ਤੋਂ ਸਫਾਈ ਮੰਗੀ ਗਈ ਊਧਮ ਸਿੰਘ ਬੋਲਿਆ, ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋਇਆ ਹਾਂ ਮੈਂ ਮਰਾਂਗਾਂ ਤਾਂ ਮੇਰੇ ਵਰਗੇ ਸੌ ਹੋਰ ਊਧਮ ਸਿੰਘ ਪੈਦਾ ਹੋਣਗੇ ਊਧਮ ਸਿੰਘ  ਨੂੰ ਪੈਨਟਨਵਿਲ ਜੇਲ੍ਹ ‘ਚ ਭੇਜ ਦਿੱਤਾ ਗਿਆ

31 ਜੁਲਾਈ ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪੈਨਟਨਵਿਲ ਜੇਲ੍ਹ ਵਿਚ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ ਅੱਜ ਦੇਸ਼ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾ ਰਿਹਾ ਹੈ ਆਓ! ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲੀਏ ਤੇ ਉਨ੍ਹਾਂ ਨੂੰ ਸ਼ਾਰਧਾ ਦੇ ਫੁੱਲ ਭੇਂਟ ਕਰੀਏ!

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।