ਰੂਮਾਲ ਛੂਹ ’ਚ ਫਾਈਨਲ ’ਚ ਪੰਜਾਬ ਤੇ ਰਾਜਸਥਾਨ ਦੀ ਟੱਕਰ

Shah Satnam Ji Green-S-Welfare Force Wing

ਸੈਮੀਫਾਈਨਲ ’ਚ ਪੰਜਾਬ ਨੇ ਹਰਿਆਣਾ ਨੂੰ 35-8 ਅਤੇ ਰਾਜਸਾਨ ਨੇ ਉੱਤਰ ਪ੍ਰਦੇਸ਼ ਨੂੰ 41-22 ਦੇ ਵੱਡੇ ਫਰਕ ਨਾਲ ਹਰਾਇਆ

  • ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸਥਾਪਨਾ ਦਿਵਸ ਦੇ ਖੇਡ ਮੁਕਾਬਲਿਆਂ ’ਚ ਜੌਹਰ ਦਿਖਾ ਰਹੇ ਨੇ ਦੇਸ਼ ਭਰ ਦੇ ਖਿਡਾਰੀ

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਿੱਥੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਅੰਗੇ ਰਹਿੰਦੇ ਹਨ। ਅੱਜ ਇਹ ਨੌਜਵਾਨ ਖੇਡ ਮੈਦਾਨ ’ਚ ਆਪਣੇ ਜ਼ੌਹਰ ਦਿਖਾ ਰਹੇ ਹਨ। (Shah Satnam Ji Green-S-Welfare Force Wing)

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਹੋਈਆਂ ਖੇਡਾਂ ’ਚ ਪੁਰਸ਼ਾਂ ਦੇ ਰੂਮਾਲ ਛੂਹ ਮੁਕਾਬਲਿਆਂ ’ਚ ਪਹਿਲੇ ਸੈਮੀਫਾਈਨਲ ’ਚ ਪੰਜਾਬ ਨੇ ਇੱਕਤਰਫ਼ਾ ਮੁਕਾਬਲੇ ’ਚ ਹਰਿਆਣਾ ਨੂੰ 25-8 ਨਾਲ ਕਰਾਰੀ ਹਾਰ ਦਿੱਤੀ। ਉੱਥੇ ਹੀ ਦੂਜੇ ਸੈਮੀਫਾਈਨਲ ’ਚ ਰਾਜਸਥਾਨ ਨੇ ਉੱਤਰ ਪ੍ਰਦੇਸ਼ ਨੂੰ 41-22 ਨਾਲ ਪਛਾੜਦੇ ਹੋਏ ਫਾਈਨਲ ’ਚ ਜਗ੍ਹਾ ਬਣਾਈ। ਹੁਣ ਫਾਈਨਲ ਪੰਜਾਬ ਅਤੇ ਰਾਜਸਥਾਨ ਦੇ ਵਿਚਕਾਰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ