ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਲਈ ਸਲਾਬਤਪੁਰ ’ਚ ਉਮੜਿਆ ਵੱਡਾ ਇਕੱਠ

ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

(ਸੁਖਜੀਤ ਮਾਨ) ਸਲਾਬਤਪੁਰਾ। ਡੇਰਾ ਸੱਚਾ ਸੌਦਾ ਦੇ ਸੰਸਥਾਪਰਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਭੰਡਾਰਾ ਮਨਾਉਣ ਲਈ ਪੰਜਾਬ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਪਹੁੰਚੀ ਹੈ ਅਤੇ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਰਸ਼-ਦੀਦਾਰ ਕਰਨ ਲਈ ਸਾਧ-ਸੰਗਤ ਦਾ ਇਕੱਠ ਠਾਠਾਂ ਮਾਰ ਰਿਹਾ ਹੈ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੁੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕਰਨਗੇ।

ਦਿਨ ਚੜ੍ਹਦਿਆਂ ਹੀ ਸਾਧ-ਸੰਗਤ ਸਲਾਬਤਪੁਰਾ ਡੇਰੇ ’ਚ ਪੁੱਜਣੀ ਸ਼ੁਰੂ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਹੀ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ। ਹਰ ਪਾਸੇ ਸੰਗਤ ਹੀ ਸੰਗਤ ਨਜਰ ਆ ਰਹੀ ਸੀ ਜਿਵੇਂ ਸੰਗਤ ਦਾ ਹੜ੍ਹ ਹੀ ਆ ਗਿਆ ਹੋਵੇ ਸਲਾਬਤਪੁਰਾ ਦਰਬਾਰ ਨੂੰ ਬਹੁਤ ਹੀ ਰੰਗ- ਬਿਰੰਗਈਆਂ ਲੜੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ।

 ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 ਕੱਤਕ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ (ਸਾਲ 1891) ‘ਚ ਪਿੰਡ ਕੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਕਲਾਇਤ, ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ‘ਚ ਹੈ) ‘ਚ ਅਵਤਾਰ ਧਾਰਨ ਕੀਤਾ

ਅਣਗਿਣਤ ਮਾਨਵਤਾ ਭਲਾਈ ਦੇ ਵਿਸ਼ਵ ਕੀਰਤੀਮਾਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਲੋਕਾਂ ਨੂੰ ਬੁਰਾਈਆਂ ਦੀ ਦਲਦਲ ’ਚੋਂ ਕੱਢ ਕੇ ਮਾਨਵਤਾ, ਸੱਚਾਈ ਤੇ ਨੇਕੀ ਦੇ ਮਾਰਗ ’ਤੇ ਚਲਾਇਆ ਪੂਜਨੀਕ ਗੁਰੂ ਜੀ ਨੇ 146 ਮਾਨਵਤਾ ਭਲਾਈ ਕਾਰਜ ਸ਼ੁਰੂ ਕਰਕੇ ਸਮਾਜਿਕ ਤੇ ਨੈਤਿਕ ਕ੍ਰਾਂਤੀ ਦਾ ਆਗਾਜ ਕੀਤਾ ਜੋ ਅੱਜ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਹੈ ਮਾਨਵਤਾ ਭਲਾਈ ਕਾਰਜਾਂ ’ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ ਜਾਂ ਦੋ ਨਹੀ ਸਗੋਂ ਗਿੰਨੀਜ਼ ਵਰਲਡ ਰਿਕਾਰਡ ਤੇ ਏਸ਼ੀਆ ਬੁੱਕ ਆਫ ਸਮੇਤ 76 ਰਿਕਾਰਡ ਦਰਜ ਹਨ ਹੁਣ ਤੱਕ ਮਿਲੇ ਕੀਰਤੀਮਾਨਾਂ ’ਚੋਂ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂ ਦਾਨ, ਮਹਾਂ ਸਫਾਈ ਅਭਿਆਨ, ਬੂਟੇ ਲਾਉਣ ਸਮੇਤ ਵੱਖ-ਵੱਖ ਖੇਤਰਾਂ ’ਚ ਰਿਕਾਰਡ ਦਰਜ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ