ਪਵਨਹੰਸ ਦੇ ਹੈਲੀਕਾਪਟਰ ਸਮੇਤ ਸੱਤ ਜਣੇ ਲਾਪਤਾ

Missing, PawanHans, Helicopter

ਏਜੰਸੀ
ਮੁੰਬਈ, 13 ਜਨਵਰੀ।

ਤੇਲ ਅਤੇ ਕੁਦਰਤੀ ਗੈਸ ਨਿਗਮ (ਓਐਨਜੀਸੀ) ਦੇ ਪੰਜ ਮੁਲਾਜ਼ਮਾਂ ਅਤੇ ਦੋ ਪਾਇਲਟਾਂ ਨੂੰ ਲੈ ਕੇ ਜਾ ਰਿਹਾ ਪਵਨਹੰਸ ਕੰਪਨੀ ਦਾ ਇੱਕ ਹੈਲੀਕਾਪਟਰ ਮੁੰਬਈ ਦੇ ਜੁਹੂ ਹਵਾਈ ਅੱਡੇ ਤੋਂ ਅੱਜ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ।

ਭਾਰਤੀ ਕੰਢੀ ਰੱਖਿਅਕ ਟੀਮ ਨੇ ਦੱਸਿਆ ਕਿ ਹੈਲੀਕਾਪਟਰ ਦਾ ਹਵਾਈ ਟਰੈਫਿਕ ਕੰਟਰੋਲਰ ਦਾ ਓਐਨਜੀਸੀ ਨਾਲ 10:35 ਵਜੇ ਆਖਰੀ ਵਾਰ ਸੰਪਰਕ ਹੋਇਆ। ਉਸ ਸਮੇਂ ਉਹ ਮੁੰਬਈ ਤੋਂ 30 ਸਮੁੰਦਰੀ ਮੀਲ ਦੂਰ ਉਡਾਣ ਭਰ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।