ਜੰਮੂ-ਕਸ਼ਮੀਰ ‘ਚ ਸਰਵਪਾਰਟੀ ਵਫ਼ਦ ਭੇਜਣ ਦੀ ਮੰਗ

ਨਵੀਂ ਦਿੱਲੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅੱਜ ਰਾਜ ਸਭਾ ‘ਚ ਜੰਮੂ-ਕਸ਼ਮੀਰ ‘ਚ ਪਿਛਲੇ ਇੱਕ ਮਹੀਨੇ ਤੋਂ ਜਾਰੀ ਕਰਫਿਊ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਥੋਂ ਦੀ ਸਮੱਸਿਆ ਦੇ ਹੱਲ ਲਈ ਸਰਵਪਾਰਟੀ ਬੈਠਕ ਬੁਲਾਉਣ ਤੇ ਸਾਰੀਆਂ ਪਾਰਟੀਆਂ ਦੇ ਇੱਕ ਵਫ਼ਦ ਨੂੰ ਸੂਬੇ ਦਾ ਦੌਰਾ ਕਰਨ ਲਈ ਭੇਜਣ ਦੀ ਸਰਕਾਰ ਨੂੰ ਮੰਗ ਕੀਤੀ।
ਸਦਨ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜਾਦ ਨੇ ਸਿਫ਼ਰ ਕਾਲ ਦੌਰਾਨ ਜੰਮੂ-ਕਸ਼ਮੀਰ ਦੇ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੇ ਉਥੋਂ ਦੇ ਹਾਲਾਤਾਂ ‘ਤੇ ਪ੍ਰਸ਼ਨਕਾਲ ਨੂੰ ਮੁਲਤਵੀ ਕਰਕੇ ਨਿਯਮ 267 ਤਹਿਤ ਚਰਚਾ ਲਈ ਨੋਟਿਸ ਦਿੱਤਾ ਸੀ।