ਹੜਤਾਲ ਦਾ ਦੂਜਾ ਦਿਨ : ਪੱਛਮੀ ਬੰਗਾਲ ‘ਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ

Second, Strike, Incidents, Violence, West, Bengal

ਕੋਲਕਾਤਾ | ਕੇਂਦਰ ਸਰਕਾਰ ਦੀ ਕਥਿੱਤ ‘ਲੋਕ ਵਿਰੋਧੀ’ ਨੀਤੀਆਂ ਖਿਲਾਫ਼ ਕੇਂਦਰੀ ਮਜ਼ਦੂਰ ਸੰਘਾਂ ਵੱਲੋਂ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦੇ ਦੂਜੇ ਦਿਨ ਅੱਜ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਪੁਲਿਸ ਨੇ ਦੱਸਿਆ ਕਿ ਹਾਵੜਾ ਜ਼ਿਲ੍ਹੇ ‘ਚ ਸਕੂਲ ਬੱਸਾਂ ‘ਤੇ ਪੱਥਰਬਾਜ਼ੀ ਕੀਤੀ ਗਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ ‘ਚ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਭਜਾ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਜਾਦਵਪੁਰ ‘ਚ ਇੱਕ ਬੱਸ ਸਟੈਂਡ ‘ਤੇ ਰੈਲੀ ਕੱਢਣ ਲਈ ਅੱਜ ਇੱਕ ਵਾਰ ਫਿਰ ਸੀਨੀਅਰ ਮਾਕਪਾ ਆਗੂ ਸੁਜਾਨ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਮੰਗਲਵਾਰ ਨੂੰ ਵੀ ਹੜਤਾਲ ਦੀ ਹਮਾਇਤ ‘ਚ ਰੈਲੀ ਕੱਢਣ ਲਈ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ ਤੇ ਫਿਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਸੀ ਕੂਚਬਿਹਾਰ ਜ਼ਿਲ੍ਹੇ ‘ਚ ਹੜਤਾਲ ਹਮਾਇਤੀਆਂ ਨੇ ਆਟੋ ‘ਤੇ ਪੱਥਰਬਾਜ਼ੀ ਕੀਤੀ, ਜਿਸ ਦੇ ਸਿੱਟੇ ਵਜੋਂ ਡਰਾਈਵਰਾਂ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸੀਨੀਅਰ ਮਾਕਪਾ ਤੇ ਖੱਬੇਪੱਖੀ ਆਗੂਆਂ ਨੇ ਹੜਤਾਲ ਦੀ ਹਮਾਇਤ ‘ਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਜਲੂਸ ਕੱਢੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।