ਏਜੰਸੀ
ਸ੍ਰੀਨਗਰ, 13 ਦਸੰਬਰ
ਉੱਤਰੀ ਕਸ਼ਮੀਰ ‘ਚ ਕੰਟਰੋਲ ਲਾਈਨ ਨੇੜੇ ਬਰਫਬਾਰੀ ਤੋਂ ਬਾਅਦ ਲਾਪਤਾ ਪੰਜ ਫੌਜੀਆਂ ਦੀ ਭਾਲ ਲਈ ਅਭਿਆਨ ਦੂਜੇ ਦਿਨ ਵੀ ਜਾਰੀ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਏਜੰਸੀ ਨੂੰ ਦੱਸਿਆ ਕਿ ਕਈ ਬਚਾਅ ਦਲ ਲਾਪਤਾ ਫੌਜੀਆਂ ਦਾ ਪਤਾ ਲਾਉਣ ਦੇ ਕੰਮ ‘ਚ ਲੱਗੇ ਹਨ। ਉਪਰੀ ਇਲਾਕਿਆਂ ‘ਚ ਭਾਰੀ ਬਰਫਬਾਰੀ ਦੇ ਮੱਦੇਨਜ਼ਰ ਸਰਹੱਦੀ ਗੁਰੇਜ ਸੈਕਟਰ ‘ਚ ਬਰਫਬਾਰੀ ਦੀ ਚਿਤਾਵਨਂ ਜਾਰੀ ਕੀਤੀ ਗਈ ਹੈ।
ਗੁਰੇਜ ‘ਚ ਕੱਲ੍ਹ ਫੌਜ ਦੇ ਇੱਕ ਕੁਲੀ ਦੀ ਪਹਾੜੀ ਤੋਂ ਤਿਲਕਣ ਕਾਰਨ ਮੌਤ ਹੋ ਗਈ ਸੀ। ਬਾਂਦੀਪੋਰਾ ਜ਼ਿਲ੍ਹਾ ਅਧਿਕਾਰੀ ਨੇ ਬਰਫਬਾਰੀ ਅਤੇ ਮੀਂਹ ਨੂੰ ਵੇਖਦਿਆਂ ਗੁਰੇਜ ਅਤੇ ਤੁਲਈਲ ਇਲਾਕਿਆਂ ਦੇ ਲੋਕਾਂ ਤੋਂ ਬਰਫਬਾਰੀ ਦੀ ਸ਼ੰਕਾ ਵਾਲੇ ਖੇਤਰਾਂ ‘ਚ ਮੌਸਮ ‘ਚ ਸੁਧਾਰ ਹੋਣ ਤੱਕ ਜਾਣ ਤੋਂ ਮਨਾਹੀ ਕੀਤੀ ਹੈ। ਉਨ੍ਹਾਂ ਨੇ ਆਕਸਿਮਕਤਾ ਦੀ ਸਥਿਤੀ ‘ਚ ਕਿਸੇ ਘਟਨਾ ਨੂੰ ਟਾਲਣ ਲਈ ਚੌਕਸੀ ਵਰਤਣੀ ਚਾਹੀਦੀ ਹੈ।
ਸੀਨੀਅਰ ਅਧਿਕਾਰੀ ਨੇ ਗੁਰੇਜ ਦੇ ਉਪ ਮੰਡਲੀ ਮੈਜਿਸਟ੍ਰੇਟ ਨੂੰ ਵੀ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਬੰਧਿਤ ਵਿਭਾਗਾਂ ਤੋਂ ਤਾਲਮੇਲ ਸਥਾਪਤ ਕਰਕੇ ਸਾਰੇ ਚੌਕਸੀ ਉਪਾਅ ਕੀਤੇ ਜਾਣ ਲਈ ਕਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।