ਐੱਨਪੀਏ ਵਧਣ ਨਾਲ 78 ਫੀਸਦੀ ਡਿੱਗਿਆ ਐੱਸਬੀਆਈ ਦਾ ਮੁਨਾਫ਼ਾ

ਮੁੰਬਈ। ਦੇਸ਼ ਦੇ ਸਭ ਤੋਂ ਵੱਡੇ ਵਣਜ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੀ ਗੈਰ-ਨਿਸ਼ਪਾਦਿਤ ਪਰਿਸੰਪਤੀ (ਐੱਨਪੀਏ) ਦੋ ਗੁਣਾ ਤੱਕ ਵਧ ਜਾਣ ਕਾਰਨ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਉਸਦਾ ਸ਼ੁੱਧ ਮੁਨਾਫ਼ਾ 77.81 ਫੀਸਦੀ ਡਿੱਗ ਗਿਆ। ਬੈਂਕ ਨੇ ਅੱਜ ਜਾਰੀ ਬਿਆਨ ‘ਚ ਦੱਸਿਆ ਕਿ ਵਿੱਤੀ ਵਰ੍ਹੇ 2015-16 ਦੀ ਤਿਮਾਹੀ ‘ਚ ਸਮਗ੍ਰ ਆਧਾਰ ‘ਤੇ ਉਸ ਦਾ ਸ਼ੁੱਧ ਮੁਨਾਫ਼ਾ4713.57 ਕਰੋੜ ਰੁਪਏ ਰਿਹਾ ਸੀ ਜੋ ਵਿੱਤੀ ਵਰ੍ਹੇ 2016-17 ਦੀ ਪਹਿਲੀ ਤਿਮਾਹੀ ‘ਚ ਡਿੱਗ ਕੇ 1046 ਕਰੋੜ ਰੁਪਏ ਰਹਿ ਗਿਆ ਹੈ।