ਪੂਜਨੀਕ ਗੁਰੂ ਜੀ ਨੇ ਫਤਿਆਬਾਦ, ਪਟਿਆਲਾ, ਅਲਵਰ ਅਤੇ ਆਗਰਾ ’ਚ ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾਈਆਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੀ ਸਾਧ-ਸੰਗਤ ਨੇ ਅੱਜ ਸ਼ਨਿੱਚਰਵਾਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਪਟਿਆਲਾ ਸਮੇਤ ਫਤਿਆਬਾਦ (ਹਰਿਆਣਾ), ਅਲਵਰ (ਰਾਜਸਥਾਨ) ਅਤੇ ਆਗਰਾ (ਉੱਤਰ ਪ੍ਰਦੇਸ਼) ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ ਦੂਜੇ ਪਾਸੇ ਦੇਸ਼-ਵਿਦੇਸ਼ ਦੀ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਅਨਮੋਲ ਬਚਨਾਂ ਨੂੰ ਇੱਕ ਚਿੱਤ ਹੋ ਕੇ ਸਰਵਣ ਕੀਤਾ।

ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ’ਚ ਅੱਜ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਇਸ ਦੌਰਾਨ ਚੰਡੀਗੜ੍ਹ, ਜ਼ਿਲ੍ਹਾ ਪਟਿਆਲਾ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਤੇ ਜਲੰਧਰ ਦੀ ਸਾਧ-ਸੰਗਤ ਭਾਰੀ ਗਿਣਤੀ ਵਿੱਚ ਪਹੰੁਚੀ ਹੋਈ ਸੀ। ਚਾਰੇ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਕਈ ਕਿਲੋਮੀਟਰ ਤੱਕ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਸਨ ਸਾਧ-ਸੰਗਤ ਨੇ ਨੱਚ-ਗਾ ਕੇ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦਾ ਸਵਾਗਤ ਕੀਤਾ ਰੂਹਾਨੀ ਸਤਿਸੰਗ ’ਚ ਆਪਣੇ ਅੰਮਿ੍ਰਤਮਈ ਬਚਨਾਂ ਦੀ ਵਰਖਾ ਕਰਦੇ ਹੋਏ ਆਮ ਲੋਕਾਂ ਨੂੰ ਜੀਵਨ ਦੀ ਹਕੀਕਤ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ : ਜਾਣੋ, ਪੰਜਾਬ ਦੀ ਸਾਧ-ਸੰਗਤ ਨੇ ਅਜਿਹਾ ਕੀ ਕੀਤਾ, ਜੋ ਪੂਜਨੀਕ ਗੁਰੂ ਜੀ ਨੂੰ ਯਾਦ ਆਈਆਂ 1970-72 ਦੀਆਂ ਯਾਦਾਂ

ਸਤਿਸੰਗ ਕਿਉ ਜ਼ਰੂਰੀ ਹੈ

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਤਿਸੰਗ ਦੇ ਮਹੱਤਵ ਦਾ ਵਰਨਣ ਕਰਦਿਆਂ ਵਰਤਮਾਨ ਦੌਰ ਬਾਰੇ ਦੱਸਿਆ ਕਿ ਅੱਜ ਦੇ ਯੁੱਗ ’ਚ ਇਨਸਾਨ ਆਪਣੇ ਦੁੱਖ ਤੋਂ ਦੁੱਖੀ ਨਹੀਂ ਹੈ? ਸਗੋਂ ਦੂਜਿਆਂ ਦੇ ਸੁਖ ਤੋਂ ਜ਼ਿਆਦਾ ਦੁੱਖੀ ਨਜ਼ਰ ਆਉਦਾ ਹੈ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਡੇ ਜੀਵਨ ਦਾ ਇੱਕ ਹੀ ਉਦੇਸ਼ ਹੈ ਮਾਨਵਤਾ ਦੀ ਸੇਵਾ ਕਰਨਾ ਤਾਂ ਕਿ ਸਮਾਜ ’ਚ ਸਾਰੇ ਲੋਕ ਸੁਖਮਈ ਜੀਵਨ ਬਿਤਾਉਂਦੇ ਹੋਏ ਮਾਲਕ ਦੀ ਖੁਸ਼ੀਆਂ ਨੂੰ ਪ੍ਰਾਪਤ ਕਰ ਸਕਣ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਤੁਹਾਨੂੰ ਮਾਲਕ ਦੀ ਚਰਚਾ ਸੁਣਾਉਦੇ ਹਾਂ, ਸਤਿਸੰਗ ਬਾਰੇ ਗੱਲ ਕਰਾਂਗੇ ਸਤਿਸੰਗ ਕਿਉ ਜ਼ਰੂਰੀ ਹੈ, ਕਿਸ ਲਈ ਜ਼ਰੂਰੀ ਹੈ ਤੇ ਸਤਿਸੰਗ ’ਚ ਆਉਣਾ ਚਾਹੀਦਾ ਇਹ ਸੰਤ, ਪੀਰ-ਫਕੀਰ ਹਮੇਸ਼ਾ ਆਖਿਆ ਕਰਦੇ ਹਨ ਸਤਿਸੰਗ ਦਾ ਅਰਥ ਕੀ ਹੈ? ਸਤਿ ਸੰਗ, ਸਤਿ ਸੱਚ, ਸੱਚ ਇੱਕ ਹੀ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਤੇ ਪਰਮ ਪਿਤਾ ਪਰਮਾਤਮਾ, ਉਸ ਤੋਂ ਇਲਾਵਾ ਦੁਨੀਆ ਦੀ ਹਰ ਸ਼ੈਅ ਬਦਲ ਜਾਂਦੀ ਹੈ, ਹਰ ਚੀਜ਼ ਬਦਲ ਜਾਂਦੀ ਹੈ ਪਰ ਭਗਵਾਨ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨਾ ਕਦੇ ਬਦਲਿਆ ਸੀ, ਨਾ ਕਦੇ ਬਦਲਿਆ ਹੈ ਅਤੇ ਨਾ ਕਦੇ ਬਦਲੇਗਾ ਉਹ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ।

ਹਾਂ, ਜੀ ਪਿਆਰੀ ਸਾਧ-ਸੰਗਤ ਜੀਓ, ਜੋ ਵੀ ਸਾਧ-ਸੰਗਤ ਸੇਵਾਦਾਰ ਇੱਥੇ ਬੈਠੇ ਹਨ ਅਤੇ ਸਾਹਮਣੇ ਆਨਲਾਈਨ ਗੁਰੂਕੁਲ ਰਾਹੀਂ ਬਹੁਤ ਵੱਡੀ ਗਿਣਤੀ ’ਚ ਸਾਧ-ਸੰਗਤ ਜੁੜੀ ਹੋਈ ਹੈ, ਸਾਰੇ ਮਾਲਕ ਦੇ ਪਿਆਰੇ, ਓਮ, ਹਰੀ, ਅੱਲ੍ਹਾ, ਰਾਮ ਦੇ ਬਹੁਤ ਹੀ ਪਿਆਰੇ ਬੱਚੇ ਬੈਠੇ ਹਨ, ਸਭ ਨੂੰ ਬਹੁਤ-ਬਹੁਤ ਆਸ਼ਰੀਵਾਦ, ਮਾਲਕ ਤੁਹਾਨੂੰ ਖੁਸ਼ੀਆਂ ਦੇਵੇ, ਦਇਆ ਮਿਹਰ ਨਾਲ ਨਿਵਾਜ਼ੇ ਅਤੇ ਹਮੇਸ਼ਾ ਖੁਸ਼ੀਆਂ ਨਾਲ ਲਬਰੇਜ਼ ਰੱਖੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ