ਸੈਟੇਲਾਈਟ GSAT-17 ਫਰੈਂਚ ਗੁਆਨਾ ਤੋਂ ਲਾਂਚ

Satellite, Launch, GSAT-17, Isro, Space

ਨਵੀਂ ਦਿੱਲੀ: ਇਸਰੋ ਨੇ ਭਾਰਤੀ ਕਮਿਊਨੀਕੇਸ਼ਨ ਸੈਟੇਲਾਈਟ GSAT-17  ਨੂੰ ਲਾਂਚ ਕੀਤਾ। ਇਸ ਨੂੰ ਏਰੀਅਨ 5 ਰਾਕੇਟ ਦੇ ਜ਼ਰੀਏ ਸਪੇਸ ਵਿੱਚ ਭੇਜਿਆ ਗਿਆ। ਲਾਂਚਿੰਗ ਫਰੈਂਚ ਗੁਆਨਾ (ਦੱਖਣੀ ਅਮਰੀਕਾ) ਦੇ ਸਪੇਸ ਪੋਰਟ ਕੋਰੂ ਤੋਂ ਬੁੱਧਵਾਰ ਰਾਤ 2.45 ਵਜੇਹੋਈ। ਇਸ ਦੇ 39 ਮਿੰਟਾਂ ਬਾਅਦ ਰਾਕੇਟ ਨੇ ਸੈਟੇਲਾਈਟ ਨੂੰ ਵੱਖ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇੱਕ ਮਹੀਨੇ ਵਿੱਚ ਇਯਰੋ ਦੇ ਤੀਜੇ ਮਿਸ਼ਨ ਨੂੰ ਕਾਮਯਾਬੀ ਮਿਲੀ ਹੈ।

ਮਾਰਕ 3 ਦੇ ਕਾਮਯਾਬ ਟੈਸਟ ਨਾਲ ਤਾਕਤ ਵਧੀ

5 ਜੂਨ ਨੂੰ ਇਸਰੋ ਨੇ ਜੀਐੱਸਐੱਲਡੀ ਐੱਮਕੇ 3 ਦਾ ਕਾਮਯਾਬ ਟੈਸਟ ਕੀਤਾ ਸੀ। ਇਸ ਦੇ ਨਾਲ ਜੀਸੈੱਟ 19 ਸੈਟੇਲਾਈਟ ਭੇਜੇ ਗਏ। ਮਾਰਕ 35000 ਕਿਲੋ ਭਾਰਾ ਸੈਟੇਲਾਈਟ ਲੈ ਕੇ ਜਾਣ ਦੀ ਤਾਕਤ ਰੱਖਦਾ ਹੈ। ਵੀਰਵਾਰ ਨੂੰ ਜੀਐੱਸਏਟੀ 17 ਦੀ ਲਾਂਚਿੰਗ ਲਈ ਪਹਿਲਾਂ ਹੀ ਵਿਦੇਸ਼ੀ ਸਪੇਸ ਏਜੰਸੀ ਨਾਲ ਸਮਝੌਤਾ ਹੋ ਚੁੱਕਿਆ ਸੀ। ਉਦੋਂ ਇਸਰੋ ਕੋਲ ਜ਼ਿਆਦਾ ਭਾਰੀ ਸੈਟੇਲਾਈਟ ਸਪੇਸ ਵਿੱਚ ਲਿਜਾਣ ਵਾਲਾ ਰਾਕੇਟ ਨਹੀਂ ਸੀ। ਉੱਥੇ 23 ਜੂਨ ਨੂੰ ਪੀਐੱਸਐਲਵੀ ਸੀ 38 ਦੇ ਜ਼ਰੀਏ ਕਾਰੋਟੈੱਟ ਦੇ ਨਾਂਲ 30 ਸੈਟੇਲਾਈਟਸ ਲਾਂਚ ਕੀਤੇ ਸਨ।