ਸਰੀਰਦਾਨ ਅਤੇ ਨੇਤਰਦਾਨ ਕਰਕੇ ਅਮਰ ਹੋ ਗਏ ‘ਸਰੋਜ ਬਾਲਾ ਇੰਸਾਂ

Body Donation

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦਿੱਤੀ ਅੰਤਿਮ ਵਿਦਾਈ

  • ਅਗਰੋਹਾ ਮੈਡੀਕਲ ਕਾਲਜ਼, ਹਿਸਾਰ ਦੇ ਵਿਦਿਆਰਥੀ ਕਰਨਗੇ ਮਿ੍ਰਤਕ ਦੇਹ ’ਤੇ ਖੋਜ

(ਸੱਚ ਕਹੂੰ ਨਿਊਜ਼) ਸਰਸਾ l ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਾਲਈ ਗਈ ‘ਅਮਰ ਸੇਵਾ’ ਤੇ ‘ਨੇਤਰਦਾਨ’ ਮੁਹਿਮ ਤਹਿਤ ਸਰਸਾ ’ਚ ਇੱਕ ਸਰੀਰਦਾਨ ਹੋਇਆ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਸਪੈਸਲਿਸ਼ਟ ਹਸਪਤਾਲ ’ਚ ਮਨੋਵਿਗਿਆਨੀ ਵਜੋਂ ਆਪਣੀ ਸੇਵਾਵਾਂ ਨਿਭਾ ਰਹੇ ਡਾ. ਅਸ਼ੋਕ ਇੰਸਾਂ ਦੀ ਮਾਤਾ ਸਰੋਜ ਬਾਲਾ ਇੰਸਾਂ ਦੇ ਮਰਨ ਉਪਰੰਤ ਉਨ੍ਹਾਂ ਦਾ ਮਿ੍ਰਤਕ ਸਰੀਰ ਖੋਜ ਲਈ ਪਰਿਵਾਰ ਵੱਲੋਂ ਅਗਰੋਹਾ ਮੈਡੀਕਲ ਕਾਲਜ, ਹਿਸਾਰ ਨੂੰ ਦਾਨ ਕੀਤਾ ਗਿਆ ਜਦੋਂਕਿ ਸੱਚਖੰਡ ਵਾਸੀ ਦੀਆਂ ਅੱਖਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਸਟ ਹਸਪਤਾਲ ਸਥਿਤ ਪੂਜਨੀਕ ਮਾਤਾ ਕਰਤਾਰ ਕੌਰ ਜੀ ਇੰਟਰਨੈਸ਼ਨਲ ਆਈ ਬੈਂਕ ’ਚ ਦਾਨ ਕੀਤੀਆਂ ਗਈਆਂ ਜਿੱਥੇ ਦੋ ਹਨੇ੍ਹੇਰੀ ਜਿੰਦਗੀਆਂ ਨੂੰ ਰੋਸ਼ਨੀ ਮਿਲ ਸਕੇਦੀ ਹੈ ਦੱਸ ਦਈਏ ਕਿ ਸਰੋਜ ਬਾਲਾ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮਰਨ ਉਪਰੰਤ ਸਰੀਰਦਾਨ ਅਤੇ ਨੇਤਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਜਿਸ ’ਤੇ ਚੱਲਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਅਤੇ ਅੱਖਾਂ ਦਾਨ ਕੀਤੀਆਂ ਗਈਆਂ l

‘ਸਰੀਰਦਾਨੀ ਸਰੋਜ ਬਾਲਾ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਗੁੰਜਿਆ ਆਸਮਾਨ

ਸਰੀਰਦਾਨੀ ਅਤੇ ਨੇਤਰਦਾਨੀ ਦੀ ਅੰਤਿਮ ਯਾਤਰਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਕੈਂਪਸ ਤੋਂ ਸ਼ੁਰੂ ਹੋਈ ਇਸ ਤੋਂ ਪਹਿਲਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਭਾਈ-ਭੈਣਾਂ ਨੇੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਅਤੇ ਅਰਦਾਸ-ਬੇਨਤੀ ਦਾ ਸ਼ਬਦ ਬੋਲ ਕੇ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖਿਆ ਅੰਤਿਮ ਯਾਤਰਾ ਦੌਰਾਨ ‘ਸਰੀਰਦਾਨੀ ਅਤੇ ਨੇਤਰਦਾਨੀ ਸਰੋਜ ਬਾਲਾ ਇੰਸਾਂ ਅਮਰ ਰਹੇ, ਅਮਰ ਰਹੇ ਅਤੇ ਜਦ ਤੱਕ ਸੂਰਜ ਚੰਨ ਰਹੇਗਾ, ਸਰੋਜ ਬਾਲਾ ਇੰਸਾਂ ਤੇਰਾ ਨਾਂਅ ਰਹੂਗਾ’, ਦੇ ਨਾਅਰੇ ਲਾਏ ਗਏ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਸਮੂਹ ਸਾਧ-ਸੰਗਤ ਨੇ ਨਮ ਅੱਖਾਂ ਨਾਲ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ l

ਪੋਤੀਆਂ ਨੇ ਦਿੱਤਾ ਅਰਥੀ ਨੂੰ ਮੋਢਾ

ਇਸ ਤੋਂ ਪਹਿਲਾਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਵੱਲੋਂ ਚਲਾਈ ਗਈ ਮੁਹਿੰਮ ‘ਬੇਟਾ-ਬੇਟੀ ਇੱਕ ਸਮਾਨ’ ਤਹਿਤ ਸਰੋਜ ਬਾਲਾ ਇੰਸਾਂ ਦੀ ਮਿ੍ਰਤਕ ਦੇਹ ਨੂੰ ਪੋਤੀਆਂ ਨੇ ਮੋਢਾ ਦੇ ਕੇ ‘ਬੇਟਾ-ਬੇਟੀ ਇੱਕ ਸਮਾਨ ’ ਦਾ ਸੰਦੇਸ਼ ਦਿੱਤਾ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ