ਸਾਰਕ ਸਮਿਟ : ਨਵਾਜ ਨੇ ਫਿਰ ਅਲਾਪਿਆ ਕਸ਼ਮੀਰ ਰਾਗ

ਇਸਲਾਮਾਬਾਦ। ਸਾਰਕ ਸੰਮੇਲਨ ਲਈ ਰਾਜਨਾਥ ਸਿੰਘ ਦੇ ਪਾਕਿਸਤਾਨ ਪੁੱਜਦਿਆਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਕਸ਼ਮੀਰ ਰਾਗ ਛੇੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਹੈ। ਨਵਾਜ ਸ਼ਰੀਫ਼ ਨੇ ਪਾਕਿ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ‘ਚ ਕਿਹਾ ਕਿ ਕਸ਼ਮੀਰ ‘ਚ ਆਜ਼ਾਦੀ ਦੀ ਇੱਕ ਨਵੀਂਲਹਿਰਹੈ ਤੇ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਨਹੀਂ। ਨਵਾਜ ਦੇ ਡਿਪਲੋਮੇਟਾਂ ਨੂੰ ਕਿਹਾ ਕਿ ਇਹ ਹੁਣ ਗੱਲ ਦੁਨੀਆ ਨੂੰ ਦੱਸਣ।
ਸ਼ਰੀਫ਼ ਨੇ ਕਿਹਾ ਕਿ ਇਹ ਅੰਦੋਲਨ ਕਸ਼ਮੀਰਦੀ ਅਵਾਮ ਦੀ ਤੀਜੀ ਪੀੜ੍ਹੀ ਦੀਆਂਰਵਾਂ ‘ਚ ਦੌੜ ਰਹੀ ਤੇ 8 ਜੁਲਾਈ ਦੀ ਘਟਨਾਜ਼ਰੀਏ ਦੁਨੀਆ ਨੇ ਖੁਦ ਇਸਦੀ ਗੰਭੀਰਤਾ ਵੇਖੀ ਹੈ। ਉਨ੍ਹਾਂ ਨੇ ਹਿਜਬੁਲ ਕਮਾਂਡ ਬੁਰਹਾਨ ਵਾਣੀ ਦੇ ਕਸ਼ਮੀਰ ‘ਚ ਮਾਰੇ ਜਾਣ ਦਾ ਜ਼ਿਕਰ ਕਰਦਿਆਂ ਇਹ ਗੱਲਾਂ ਕਹੀਆਂ।