91 ਸਾਲ ਦੀ ਉਮਰ ਭੋਗਣ ਤੋਂ ਬਾਅਦ ਮੈਡੀਕਲ ਖੋਜਾਂ ਦੇ ਕੰਮ ਆਉਣਗੇ ਸੰਤੋਖ ਸਿੰਘ ਇੰਸਾਂ

Medical Research

ਬਲਾਕ ਦੇ 16ਵੇਂ ਤੇ ਪਿੰਡ ਦੇ ਤੀਜੇ ਸਰੀਰਦਾਨੀ ਬਣੇ ਪ੍ਰੇਮੀ ਸੰਤੋਖ ਸਿੰਘ ਇੰਸਾਂ

ਸਾਦਿਕ (ਹਰਦੀਪ)। ਮਾਨਵਤਾ ਭਲਾਈ ਦੇ 147 ਕਾਰਜਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਸਰਸਾ ਸਮਾਜ ਵਿੱਚ ਫੈਲ ਰਹੀਆਂ ਬਿਮਾਰੀਆਂ ਅਤੇ ਬੁਰਾਈਆਂ ਨੂੰ ਖਤਮ ਕਰਨ ਦੀ ਸੇਧ ਦੇ ਰਿਹਾ ਹੈ। ਉਸੇ ਤਹਿਤ ਡੇਰਾ ਸ਼ਰਧਾਲੂਆਂ ਵੱਲੋਂ ਜਿਉਂਦੇ ਜੀਅ ਖੂਨਦਾਨ ਤੋਂ ਇਲਾਵਾ ਮਰਨ ਉਪਰੰਤ ਸਰੀਰਦਾਨ ਕੀਤਾ ਜਾ ਰਿਹਾ ਹੈ। (Medical Research)

ਇਸੇ ਲੜੀ ਦੇ ਤਹਿਤ ਬਲਾਕ ਸਾਦਿਕ ਦੇ ਪਿੰਡ ਜੰਡਵਾਲਾ ਦੇ ਪ੍ਰੇਮੀ ਸੰਤੋਖ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ (Medical Research) ਲਈ ਦਾਨ ਕੀਤਾ ਹੈ। ਸੰਤੋਖ ਸਿੰਘ ਇੰਸਾਂ ਨੇ ਬਲਾਕ ਸਾਦਿਕ ਦੇ 16ਵੇਂ ਅਤੇ ਪਿੰਡ ਵਿਚੋਂ ਤੀਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪ੍ਰੇਮੀ ਸੰਤੋਖ ਇੰਸਾਂ (91) ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੀਆਂ ਨੂੰਹਾਂ ਤੇ ਧੀਆਂ ਨੇ ਮੋਢਾ ਦੇ ਕੇ ਮਹਾਂਰਿਸ਼ੀ ਮਾਰਕੰਡੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਮੁਲਾਨਾ ਅੰਬਾਲਾ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰ ਦਿੱਤਾ ਗਿਆ।

ਇਸ ਮੌਕੇ ਬਲਾਕ ਭੰਗੀਦਾਸ ਪ੍ਰੇਮੀ ਗੁਰਸੇਵਕ ਸਿੰਘ ਇੰਸਾਂ, ਪ੍ਰੇਮੀ ਮਾਸਟਰ ਰਾਜਾ ਸਿੰਘ ਕਿੰਗਰਾ, ਪ੍ਰੇਮੀ ਲਛਮਣ ਸਿੰਘ ਇੰਸਾਂ, ਪ੍ਰੇਮੀ ਲਖਵਿੰਦਰ ਸਿੰਘ ਇੰਸਾਂ, ਪ੍ਰੇਮੀ ਪਰਮਜੀਤ ਸਿੰਘ ਇੰਸਾਂ, ਪ੍ਰੇਮੀ ਜਸਵੰਤ ਸਿੰਘ ਇੰਸਾਂ, ਪ੍ਰੇਮੀ ਸੂਬਾ ਸਿੰਘ ਇੰਸਾਂ, ਪ੍ਰੇਮੀ ਜਗਸੀਰ ਸਿੰਘ ਇੰਸਾਂ, ਪ੍ਰੇਮੀ ਸੁਖਵਿੰਦਰ ਸਿੰਘ ਇੰਸਾਂ, ਪ੍ਰੇਮੀ ਡਾ. ਭਾਰਤ ਭੂਸ਼ਣ ਇੰਸਾਂ, ਪ੍ਰੇਮੀ ਨਾਨਕ ਸਿੰਘ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਹਰਬੰਸ ਕੌਰ, ਭੈਣ ਜਸਪਾਲ ਕੌਰ, ਪਿੰਡ ਦੇ ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। (Medical Research)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ