ਪੰਜ ਸੌ ਸ਼ਹਿਰਾਂ ‘ਚ ਹੋਵੇਗਾ ਸਵੱਛਤਾ ਸਰਵੇ

ਨਵੀਂ ਦਿੱਲੀ। ਸਵੱਛ ਭਾਰਤ ਅਭਿਆਨ ਤਹਿਤ ਸਰਕਾਰ ਨੇ ਦੇਸ਼ ਦੀ 70 ਫੀਸਦੀ ਤੋਂ ਵੱਧ ਸ਼ਹਿਰੀ ਆਬਾਦੀ ਨੂੰ ਸਮੇਟਣ ਵਾਲੇ 500 ਨਗਰਾਂ ‘ਚ ਸਵੱਛ ਸਰਵੇ 2017 ਦੀ ਸ਼ੁਰੂ ਕਰਨ ਅੱਜ ਕਿਹਾ ਕਿ ਅਗਲੇ ਵਰ੍ਹੇ ਮਾਰਚ ਤੱਕ ਗੁਜਰਾਤ, ਆਂਧਰਾ ਪ੍ਰਦੇਸ਼ ਤੇ ਕੇਰਲ ਖੁੱਲ੍ਹੇ ‘ਚ ਪਖ਼ਾਨੇ ਤੋਂ ਮੁਕਤ ਹੋ ਜਾਣਗੇ।
ਸ਼ਹਿਰੀ ਵਿਕਾਸ ਮੰਤਰੀ ਐੱਮ ਵੈਂਕਈਆ ਨਾਇਡੂ ਨੇ ਇਸ ਸਰਵੇ ਅਭਿਆਨ ਨੂੰ ਸ਼ੁਰੂ ਕਰਦਿਆਂ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰੀ ਖੇਤਰਾਂ ‘ਚ ਸਵੱਛਤਾ ਦਾ ਇਹ ਦੂਜਾ ਸਰਵੇ ਹੋਵੇਗਾ ਤੇ ਇਯ ‘ਚ ਇੱਕ ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ , ਨਗਰਾਂ ਤੇ ਕਸਬਿਆਂ ਨੂੰ ਸ਼ਾਮਲ ਕੀਤਾ ਜਾਵੇਗਾ।