ਰੀਓ ਓਲੰਪਿਕ : ਸੈਮੀਫਾਈਨਲ ‘ਚ ਪੁੱਜੇ ਸਾਨੀਆ-ਬੋਪੰਨਾ, ਤਮਗੇ ਦੀ ਆਸ ਜਾਗੀ

ਰੀਓ ਡੀ ਜੇਨੇਰੀਓ। ਸਾਨੀਆ ਮਿਰਜਾ ਤੇ ਰੋਹਨ ਬੋਪੰਨਾ ਦੀ ਭਾਰਤੀ ਜੋੜੀ ਨੇ ਰੀਓ ਓਲੰਪਿਕ ਦੇ ਮਿਸ਼ਰਿਤ ਡਬਲਜ਼ ਵਰਗ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਹੁਣ ਤੱਕ ਰੀਓ ਓਲੰਪਿਕ ‘ਚ ਇੱਕ ਵੀ ਤਮਗਾ ਜਿੱਤਣ ‘ਚ ਨਾਕਾਮ ਰਹੇ ਭਾਰਤ ਲਈ ਹੁਣ ਇਸ ਜੋੜੀ ਤੋਂ ਤਮਗੇ ਦੀ ਆਸ ਜਾਗੀ ਹੈ। ਇਹ ਜੋੜੀ ਹੁਣ ਤਮਗਾ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।