ਨਵੀਂ ਦਿੱਲੀ। ਦੇਸ਼ ‘ਚ ਯਾਤਰੀ ਕਾਰਾਂ ਦੀ ਵਿੱਕਰੀ ਜੁਲਾਈ ਮਹੀਨੇ ‘ਚ 9.62 ਫੀਸਦੀ ਵਧ ਕੇ 177604 ‘ਤੇ ਪੁੱਜ ਗਈ ਹੈ ਜਦੋਂ ਕਿ ਪਿਛਲੇ ਵਰ੍ਹੇ ਜੁਲਾਈ ‘ਚ ਇਹ ਅੰਕੜਾ 162022 ਰਿਹਾ।
ਇਸੇ ਮਹੀਨੇ ‘ਚ ਘਰੇਲੂ ਬਾਜ਼ਾਰ ‘ਚ ਉਪਯੋਗੀ ਵਾਨਾਂ ਦੀ ਵਿੱਕਰੀ 41.85 ਫੀਸਦੀ ਵਧ ਕੇ 64105 ‘ਤੇ ਪੁੱਜ ਗਈ।
ਮੋਟਰਸਾਇਕਲਾਂ ਦੀ ਵਿੱਕਰੀ ‘ਚ 10.98 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਹ 897092 ‘ਤੇ ਰਹੀ, ਸਕੂਟੀ/ਸਕੂਟਰਾਂ ਦੀ ਵਿੱਕਰੀ ਵੀ 16.66 ਫੀਸਦੀ ਵਧੀ।