ਸੰਤਾਂ ਦਾ ਉਦੇਸ਼ ਸਮਾਜ ‘ਚੋਂ ਬੁਰਾਈਆਂ ਨੂੰ ਮਿਟਾਉਣਾ : ਪੂਜਨੀਕ ਗੁਰੂ ਜੀ

Saint Dr. MSG

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਜਿਸ ਨੇ ਸੱਚੇ ਸਤਿਗੁਰੂ, ਰਹਿਮੋ-ਕਰਮ ਦੇ ਦਾਤਾ ‘ਤੇ ਦ੍ਰਿੜ੍ਹ-ਵਿਸ਼ਵਾਸ ਕੀਤਾ, ਪਰਮਾਰਥੀ ਸੇਵਾ ਕੀਤੀ, ਬਚਨਾਂ ‘ਤੇ ਅਮਲ ਕੀਤਾ, ਉਸ ਨੂੰ ਸੱਚੇ ਰਹਿਬਰ ਨੇ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ। ਸਗੋਂ ਅਜਿਹੇ-ਅਜਿਹੇ ਪਾਪੀ, ਜੋ ਦੁਨੀਆਂ ਦੀ ਨਜ਼ਰ ‘ਚ ਹਰ ਤਰ੍ਹਾਂ ਨਾਲ ਡਿੱਗੇ ਹੋਏ ਸਨ, ਸੱਚੇ ਰਹਿਬਰ ਨੇ ਉਨ੍ਹਾਂ ਨੂੰ ਵੀ ਭਗਤ ਬਣਾ ਦਿੱਤਾ ਤਾਂ ਇਹੀ ਸੱਚੇ ਸਤਿਗੁਰੂ ਦੀ ਪਛਾਣ ਹੁੰਦੀ ਹੈ।

ਸਮਾਜ ਨੂੰ ਕੁਰੀਆਂ ਤੋਂ ਮੁਕਤ ਕਰਨਾ ਸੰਤਾਂ ਦਾ ਮਕਸਦ

ਪੂਜਨੀਕ ਗੁਰੂ ਜੀ ਫ਼ਰਮਾਉਂਦੇ  ਹਨ ਕਿ ਦੁਨੀਆਂ ‘ਚ ਜਿੰਨੀਆਂ ਵੀ ਬੁਰਾਈਆਂ, ਬੁਰੇ ਕਰਮ ਹੁੰਦੇ ਹਨ, ਉਨ੍ਹਾਂ ਨੂੰ ਮਿਟਾਉਣ ਲਈ ਸੰਤ, ਪੀਰ-ਫ਼ਕੀਰ ਅਵਤਾਰ ਧਾਰਨ ਕਰਕੇ ਆਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਜੜ੍ਹੋਂ ਪੁੱਟਣਾ ਤੇ ਇਨਸਾਨ ਨੂੰ ਇਨਸਾਨ ਨਾਲ ਬੇਗਰਜ਼-ਨਿਹਸਵਾਰਥ ਭਾਵਨਾ ਨਾਲ ਪਿਆਰ ਕਰਨਾ ਸਿਖਾਉਣਾ ਹੁੰਦਾ ਹੈ। ਇਨਸਾਨ ਦੇ ਅੰਦਰ, ਜੋ ਬੁਰਾਈਆਂ ਆ ਜਾਂਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਸੱਚੇ ਸਤਿਗੁਰੂ ਨੇ ਗੁਰਮੰਤਰ, ਰਾਮ ਦਾ ਨਾਮ ਦਿੱਤਾ ਕਿ ਇਸ ਦਾ ਸਿਮਰਨ ਕਰਨ ਨਾਲ ਤੁਸੀਂ ਆਪਣੇ ਅੰਦਰੋਂ ਪਵਿੱਤਰ ਹੋ ਜਾਓਗੇ ਤੇ ਮਾਲਕ ਦੀ ਦਇਆ-ਮਿਹਰ ਦੇ ਕਾਬਲ ਦਿਨ-ਬ-ਦਿਨ ਬਣਦੇ ਚਲੇ ਜਾਓਗੇ।

ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੁੰਦਾ ਐ ਪਾਰ-ਉਤਾਰਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਚੇ ਸਤਿਗੁਰੂ ਨੇ ਕਿਸੇ ਤੋਂ ਵੀ ਕੋਈ ਦਾਨ, ਪੈਸਾ ਆਦਿ ਨਹੀਂ ਲਿਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਵਿਖਾਵਾ ਕੀਤਾ, ਸਗੋਂ ਜੋ ਵੀ ਸ਼ਰਨ ‘ਚ ਆਇਆ, ਉਸ ਨੂੰ ਰਾਮ-ਨਾਮ ਨਾਲ ਜੋੜਿਆ ਤੇ ਜਿਸ ਨੇ ਬਚਨਾਂ ‘ਤੇ ਅਮਲ ਕੀਤਾ, ਉਹ ਰਹਿਮਤ ਨੂੰ ਜ਼ਰੂਰ ਹਾਸਲ ਕਰ ਗਿਆ। ਇਸ ਲਈ ਸੱਚੇ ਮੁਰਸ਼ਿਦੇ-ਕਾਮਲ ਦੇ ਜਿੰਨੇ ਗੁਣਗਾਨ ਗਾਏ ਜਾਣ, ਘੱਟ ਹੀ ਘੱਟ ਹਨ ਉਨ੍ਹਾਂ ਦੇ ਪਰਉਪਕਾਰਾਂ ਦਾ ਬਦਲਾ ਚੁਕਾਇਆ ਹੀ ਨਹੀਂ ਜਾ ਸਕਦਾ।

ਸਤਿਗੁਰੂ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ

ਅਜਿਹੇ ਸਤਿਗੁਰੂ ਦਾ ਸ਼ੁਕਰਾਨਾ ਜੇਕਰ ਰੋਮ-ਰੋਮ ਵੀ ਕਰੇ ਤਾਂ ਵੀ ਘੱਟ ਹੈ ਇਸ ਲਈ ਇਨਸਾਨ ਨੂੰ ਅਜਿਹੇ ਸਤਿਗੁਰੂ, ਸੱਚੇ ਰਹਿਬਰ ਦਾ ਗੁਣਗਾਣ ਕਰਦੇ ਰਹਿਣਾ ਚਾਹੀਦਾ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਮਨ ਨੂੰ ਕਦੇ ਵੀ ਆਪਣੇ ‘ਤੇ ਹਾਵੀ ਨਾ ਹੋਣ ਦਿਓ ਇਹ ਬਹੁਤ ਜ਼ਾਲਮ, ਸ਼ੈਤਾਨ ਹੈ। ਇਹ ਇਨਸਾਨ ਨੂੰ ਜੜ੍ਹੋਂ ਪੁੱਟ ਸੁੱਟਦਾ ਹੈ ਮਾਲਕ ਦੇ ਪਿਆਰ-ਮੁਹੱਬਤ ‘ਚ ਸਭ ਤੋਂ ਵੱਡੀ ਰੁਕਾਵਟ ਹੰਕਾਰ ਤੇ ਮਨ ਹੀ ਹੈ ਪਤਾ ਨਹੀਂ ਕਦੋਂ ਹੰਕਾਰ ਆ ਜਾਵੇ, ਕਦੋਂ ਮਨ ਹਾਵੀ ਹੋ ਜਾਵੇ ਤਾਂ ਫਿਰ ਸੰਭਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜੇਕਰ ਸਤਿਗੁਰੂ ਦਾ ਸਹਾਰਾ ਹੈ ਤਾਂ ਹੀ ਮਨ ਨਾਲ ਲੜਿਆ ਜਾ ਸਕਦਾ ਹੈ ਅਤੇ ਇਨਸਾਨ ਇੱਕ ਦਿਨ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ