ਮਨੁੱਖੀ ਜਨਮ ਪ੍ਰਭੂ ਦਾ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ

Saint Dr MSG

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਬੜਾ ਅਨਮੋਲ ਹੈ, ਬੇਸ਼ਕੀਮਤੀ ਹੈ ਜੇਕਰ ਇਸ ਜਨਮ ਨੂੰ ਜੀਵ ਮਾਲਕ ਦੀ ਯਾਦ ‘ਚ ਨਹੀਂ ਲਾਉਂਦਾ ਤਾਂ ਜਨਮ-ਮਰਨ ‘ਚ ਚਲਾ ਜਾਂਦਾ ਹੈ ਬੇਇੰਤਹਾ ਦੁੱਖ ਸਹਿੰਦਾ ਹੈ ਅਜਿਹਾ ਅਨਮੋਲ ਜਨਮ, ਅਜਿਹਾ ਅਨਮੋਲ ਤੋਹਫ਼ਾ, ਜੋ ਮਾਲਕ ਨੇ ਆਤਮਾ ਨੂੰ ਬਖ਼ਸ਼ਿਆ ਹੈ, ਬਰਬਾਦ ਹੋ ਜਾਂਦਾ ਹੈ।

ਇਸ ਲਈ ਮਨੁੱਖੀ ਜਨਮ ਨੂੰ ਮਾਲਕ ਦੀ ਯਾਦ ‘ਚ ਲਾ ਕੇ, ਪ੍ਰਭੂ ਦੀ ਭਗਤੀ ‘ਚ ਲਾ ਕੇ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ ਤੁਸੀਂ ਕੋਈ ਵੀ ਕੰਮ ਧੰਦਾ ਕਰਦੇ ਹੋ, ਉਸ ਨੂੰ ਕਰਦੇ ਰਹੋ, ਕਿਉਂਕਿ ਕਰਮਯੋਗੀ ਤਾਂ ਹਰ ਜੀਵ ਨੂੰ ਹੋਣਾ ਚਾਹੀਦਾ ਹੈ। ਇਸ ਲਈ ਕਰਮ ਕਰਦੇ ਰਹੋ ਪਰ ਉਸ ਦੇ ਨਾਲ-ਨਾਲ ਮਾਲਕ ਦਾ ਨਾਮ ਵੀ ਜਪਦੇ ਰਹੋ ਜੇਕਰ ਤੁਸੀਂ ਕਰਮ ਕਰਦੇ ਹੋਏ ਮਾਲਕ ਦਾ ਨਾਮ ਜਪੋਗੇ ਤਾਂ ਮਾਲਕ ਦੀਆਂ ਖੁਸ਼ੀਆਂ ਬੇਸ਼ੁਮਾਰ ਮਿਲਣਗੀਆਂ ਮਾਲਕ ਦਾ ਰਹਿਮੋ-ਕਰਮ ਤੁਹਾਡੇ ‘ਤੇ ਮੋਹਲੇਧਾਰ ਵਰਸੇਗਾ ਅਤੇ ਜੋ ਤੁਸੀਂ ਕਰਮ ਕਰ ਰਹੇ ਹੋ, ਉਸ ‘ਚ ਵੀ ਫਾਇਦਾ ਹੋਵੇਗਾ।

ਮਾਲਕ ਜ਼ਰੂਰ ਸਾਥ ਦਿੰਦਾ ਹੈ

ਬੁਰੇ ਕਰਮਾਂ ਨੂੰ ਛੱਡ ਕੇ ਤੁਸੀਂ ਜੋ ਵੀ ਚੰਗਾ ਕੰਮ ਕਰਦੇ ਹੋ, ਮਾਲਕ ਉਸ ‘ਚ ਤੁਹਾਡਾ ਸਾਥ ਦਿੰਦਾ ਹੈ ਇਸ ਲਈ ਮਾਲਕ ਬੁਰੇ ਕਰਮ ‘ਚ ਜੀਵ ਦਾ ਸਾਥ ਨਹੀਂ ਦਿੰਦਾ ਉਹ ਤਾਂ ਕਾਲ-ਮਹਾਂਕਾਲ ਜੀਵ ਨੂੰ ਤਿਗੜੀ ਨਾਚ ਨਚਾਉਂਦਾ ਹੈ ਚੰਗੇ ਕਰਮਾਂ ‘ਚ ਮਾਲਕ ਜ਼ਰੂਰ ਸਾਥ ਦਿੰਦਾ ਹੈ ਤੁਸੀਂ ਜਿਹੋ-ਜਿਹਾ ਵੀ ਕਰਮ ਕਰਦੇ ਹੋ, ਉਸ ਕਰਮ ‘ਚ ਜਿਹੋ-ਜਿਹੀ ਤੁਸੀਂ ਹਿੰਮਤ ਕਰਦੇ ਹੋ, ਮਿਹਨਤ ਕਰਦੇ ਹੋ, ਉਹੋ-ਜਿਹਾ ਤੁਹਾਨੂੰ ਫਲ ਮਿਲਦਾ ਹੈ ਇਸ ਲਈ ਭਾਈ, ਸਖ਼ਤ ਮਿਹਨਤ ਕਰਿਆ ਕਰੋ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ ਤਾਂ ਕਿ ਮਾਲਕ ਤੁਹਾਡੇ ਉਨ੍ਹਾਂ ਚੰਗੇ ਕਰਮਾਂ ‘ਚ ਬਰਕਤ ਪਾ ਦੇਵੇ ਅਤੇ ਦਇਆ-ਮਿਹਰ ਨਾਲ ਤੁਹਾਨੂੰ ਨਿਵਾਜ਼ਦਾ ਰਹੇ।

ਮਨੁੱਖੀ ਜਨਮ ਪ੍ਰਭੂ ਦਾ ਅਨਮੋਲ ਤੋਹਫ਼ਾ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਕਿਸੇ ਖਾਸ ਮੌਕੇ ‘ਤੇ, ਖਾਸ ਗੱਲ ‘ਤੇ ਮਾਲਕ ਨੂੰ ਕੁਝ ਜ਼ਿਆਦਾ ਹੀ ਯਾਦ ਕਰਦਾ ਹੈ ਲੋੜ ਪੈ ਜਾਵੇ ਤਾਂ ਮਾਲਕ ਦੀ ਯਾਦ ਹੁੰਦੀ ਹੈ, ਅੱਗੇ-ਪਿੱਛੇ ਘੱਟ ਹੀ ਯਾਦ ਕਰਦੇ ਹਨ ਯਕੀਨ ਮੰਨੋ ਜੇਕਰ ਤੁਸੀਂ ਲਗਾਤਾਰ ਸਿਮਰਨ ਕਰਨ ਲੱਗ ਜਾਓ ਤਾਂ ਤੁਹਾਨੂੰ ਅਜਿਹੀ ਲੋੜ ਹੀ ਨਹੀਂ ਪਵੇਗੀ ਅਤੇ ਲਗਾਤਾਰ ਮਾਲਕ ਦੀਆਂ ਖੁਸ਼ੀਆਂ ਨਾਲ ਲਬਰੇਜ਼ ਰਹੋਗੇ ਇਹ ਸੰਸਾਰ ਬਿਲਕੁਲ ਹੀ ਉਲਟਾ ਹੈ ਜੋ ਇਨਸਾਨ ਕਾਲ-ਮਹਾਂਕਾਲ ਦਾ ਏਜੰਟ ਬਣ ਜਾਂਦਾ ਹੈ ਤਾਂ ਫਿਰ ਉਹ ਮਾਲਕ ਦਾ ਨਾਮ ਨਹੀਂ ਜਪਦਾ ਫਿਰ ਉਹ ਕਿਸੇ ਵੀ ਗੱਲ ‘ਤੇ ਛੱਡਦਾ ਨਹੀਂ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਸਿਰਫ਼ ਤੇ ਸਿਰਫ਼ ਮਾਲਕ ਨਾਲ ਪ੍ਰੀਤ ਲਾ ਕੇ ਰੱਖੋ।

ਆਪ ਜੀ ਨੇ ਫ਼ਰਮਾਇਆ ਕਿ ਆਪਣੇ-ਆਪ ਨੂੰ ਮਾਲਕ ਨਾਲ ਜੋੜ ਕੇ ਰੱਖੋ ਅਤੇ ਉਸ ਦੀ ਦਇਆ-ਮਿਹਰ ਦੇ ਕਾਬਲ ਆਪਣੇ-ਆਪ ਨੂੰ ਬਣਾ ਕੇ ਰੱਖੋ ਦੁਨੀਆਂ ਤੋਂ ਕੀ ਲੈਣਾ ਹੈ ‘ਤੈਨੂੰ ਯਾਰ ਨਾਲ ਕੀ, ਤੈਨੂੰ ਚੋਰ ਨਾਲ ਕੀ, ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ’ ਤੁਸੀਂ ਬਜਾਇ ਕਿਸੇ ਦੀ ਬੁਰਾਈ ਗਾਉਣ ਦੇ ਮਾਲਕ ਦਾ ਨਾਮ ਜਪੋ ਕਿਉਂਕਿ ਜਦੋਂ ਦੂਜਿਆਂ ਵੱਲ ਉਂਗਲ ਉੱਠਦੀ ਹੈ ਤਾਂ ਤਿੰਨ ਉਂਗਲਾਂ ਤੁਹਾਡੇ ਆਪਣੇ ਵੱਲ ਉਠ ਜਾਂਦੀਆਂ ਹਨ, ਭਾਵ ਦੂਜਿਆਂ ‘ਚ ਕਮੀ ਕੱਢਦੇ ਹੋ ਪਹਿਲਾਂ ਖੁਦ ਦੀਆਂ ਬੁਰਾਈਆਂ ਨੂੰ ਸਾਫ਼ ਕਰ ਲਓ, ਉਨ੍ਹਾਂ ਨੂੰ ਦੂਰ ਕਰ ਦਿਓ।

ਪੰਜ ਮਿੰਟ ਸਿਮਰਨ ਕਰੋ | Dera sacha sauda

ਆਪ ਜੀ ਨੇ ਫ਼ਰਮਾਇਆ ਕਿ ਸਿਮਰਨ ਦਾ ਪੱਲਾ ਨਾ ਛੱਡੋ ਕਿਉਂਕ ਮਨ ਦੇ ਉਤਾਰ-ਚੜ੍ਹਾਅ, ਸਮੁੰਦਰ ਵਾਂਗ ਕਦੇ ਉੱਪਰ, ਕਦੇ ਹੇਠਾਂ ਚਲਦੇ ਹੀ ਰਹਿੰਦੇ ਹਨ ਮਨ ਨਾਲ ਡਟ ਕੇ ਲੜੋ ਆਪਣੇ ਅੰਦਰਲੀਆਂ ਬੁਰਾਈਆਂ ਨਾਲ ਲੜੋ ਕਿਤੇ ਅਜਿਹਾ ਨਾ ਹੋਵੇ ਕਿ ਅੰਦਰਲੀਆਂ ਬੁਰਾਈਆਂ ਤੁਹਾਨੂੰ ਦਲਦਲ ‘ਚ ਫਸਾ ਦੇਣ ਤੁਹਾਡੇ ਅੰਦਰ ਵਿਚਾਰ ਆਉਂਦੇ ਹਨ। ਉਂਜ ਤਾਂ ਇਨ੍ਹਾਂ ਨੂੰ ਸਿਮਰਨ, ਭਗਤੀ-ਇਬਾਦਤ ਦੁਆਰਾ ਰੋਕੋ ਜੇਕਰ ਵਿਚਾਰ ਜ਼ਿਆਦਾ ਆਉਂਦੇ ਹਨ ਤਾਂ ਪੰਜ ਮਿੰਟ ਸਿਮਰਨ ਕਰੋ, ਮਾਲਕ ਨੂੰ ਪ੍ਰਾਰਥਨਾ ਕਰੋ ਕਿ ਹੇ ਮਾਲਕ! ਮੈਨੂੰ ਇਹ ਵਿਚਾਰ ਕਦੇ ਨਾ ਆਉਣ ਮੈਨੂੰ ਜੋ ਵਿਚਾਰ ਆਏ, ਉਨ੍ਹਾਂ ਲਈ ਮੈਨੂੰ ਮੁਆਫ਼ ਕਰ ਦੇ ਤਾਂ ਤੁਸੀਂ ਯਕੀਨ ਮੰਨੋ ਕਿ ਤੁਹਾਨੂੰ ਉਨ੍ਹਾਂ ਬੁਰੇ ਵਿਚਾਰਾਂ ਦਾ ਫ਼ਲ ਨਹੀਂ ਭੋਗਣਾ ਪਵੇਗਾ।

ਜੋ ਮਨ ਕੇ ਵਿਚਾਰ ਆਉਂਦੇ ਹਨ, ਉਨ੍ਹਾਂ ‘ਤੇ ਕਦੇ ਚੱਲਿਆ ਨਾ ਕਰੋ ਉਨ੍ਹਾਂ ‘ਤੇ ਅਮਲ ਨਾ ਕਰਿਆ ਕਰੋ। ਜੋ ਵੀ ਬੁਰੇ ਵਿਚਾਰ ਆਉਣ ਬੁਰੇ ਖ਼ਿਆਲ ਆਉਣ, ਉਨ੍ਹਾਂ ਅਨੁਸਾਰ ਚੱਲੋ ਨਾ ਕਿਉਂਕਿ ਜਦੋਂ ਤੁਸੀਂ ਉਨ੍ਹਾਂ ਬੁਰੇ ਵਿਚਾਰਾਂ ਅਨੁਸਾਰ ਚੱਲਣ ਲੱਗ ਜਾਂਦੇ ਹੋ ਤਾਂ ਤੁਸੀਂ ਗੁੰਮਰਾਹ ਹੋ ਜਾਂਦੇ ਹੋ ਅਤੇ ਬੁਰਾਈ ਦੀ ਦਲਦਲ ‘ਚ ਫਸ ਜਾਂਦੇ ਹੋ। ਵਿਚਾਰਾਂ ਦਾ ਕੀ ਹੈ, ਖਤਮ ਤਾਂ ਕਦੇ ਹੁੰਦੇ ਹੀ ਨਹੀਂ ਇਹ ਤਾਂ ਚਲਦੇ ਹੀ ਰਹਿੰਦੇ ਹਨ। ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਤਾਂ ਇਨ੍ਹਾਂ ਬੁਰੇ ਵਿਚਾਰਾਂ ‘ਤੇ ਕੰਟਰੋਲ ਪਾਇਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ