ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ

Saint Dr Msg

ਸਰਸਾ | ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr Msg) ਫਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਸਾਜੋ-ਸਮਾਨ ਪਿੱਛੇ ਤਾਂ ਜ਼ਰੂਰ ਪਾਗਲ ਹੋਇਆ ਫਿਰਦਾ ਹੈ ਪਰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਨੂੰ ਭੁਲਾ ਬੈਠਾ ਹੈ ਲੋਕ ਮਾਲਕ ਤੋਂ ਬਹੁਤ ਸਾਜੋ-ਸਮਾਨ ਮੰਗਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣ ਵਾਲਾ ਕੋਈ-ਕੋਈ ਹੁੰਦਾ ਹੈ।

ਪੂਜਨੀਕ ਗੁਰੂ ਜੀ (Saint Dr Msg) ਫ਼ਰਮਾਉਂਦੇ ਹਨ ਕਿ ਮਾਲਕ ਤੋਂ ਮਾਲਕ ਨੂੰ ਮੰਗਣਾ ਹੀ ਸਹੀ ਮੰਗ ਹੈ, ਪਰ ਇਨਸਾਨ ਦੇ ਅੰਦਰ ਜਦੋਂ ਬੁਰਾਈਆਂ ਦੀ ਕਮੀ ਆਉਂਦੀ ਹੈ, ਔਗੁਣਾਂ ਦਾ ਨਾਸ਼ ਹੁੰਦਾ ਹੈ ਅਤੇ ਜਦੋਂ ਗੁਣ ਪੈਦਾ ਹੁੰਦੇ ਹਨ, ਉਦੋਂ ਮਾਲਕ ਦੀ ਪ੍ਰਾਪਤੀ ਅਤੇ ਦਰਸ਼-ਦੀਦਾਰ ਹੁੰਦੇ ਹਨ ਅਜਿਹਾ ਨਹੀਂ ਹੁੰਦਾ ਕਿ ਜਦੋਂ ਆਦਮੀ ਨੇ ਚਾਹਿਆ ਅਤੇ ਦਰਸ਼-ਦੀਦਾਰ ਹੋਣੇ ਸ਼ੁਰੂ ਹੋ ਗਏ ਇਸ ਲਈ ਇਨਸਾਨ ਨੂੰ ਪਹਿਲਾਂ ਸਰੀਰ ਰੂਪੀ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ ਹੈ ਜਦੋਂ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ ਹੁੰਦਾ ਹੈ, ਮਾਲਕ ਦਾ ਪਾਕ-ਪਵਿੱਤਰ ਅਕਸ ਉੱਭਰਦਾ ਹੈ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਇਸ ‘ਚ ਲੋਕ ਸਾਜੋ-ਸਮਾਨ ਨੂੰ ਤਾਂ ਯਾਦ ਰੱਖਦੇ ਹਨ ਪਰ ਜਿਸ ਨੇ ਸਮਾਨ ਦਿੱਤਾ ਹੈ ਉਸ ਨੂੰ ਭੁੱਲ ਜਾਂਦੇ ਹਨ ਕਿਸੇ ਘੜੇ ‘ਚ ਪਾਣੀ ਰੱਖਿਆ ਹੋਵੇ ਅਤੇ ਉਸ ‘ਚ ਰੱਖਿਆ ਪਾਣੀ ਠੰਢਾ ਹੋਵੇ ਤਾਂ ਸਾਰੇ ਲੋਕ ਉਸ ਘੜੇ ਦੀ ਤਾਰੀਫ਼ ਕਰਦੇ ਹਨ ਪਰ ਉਸ ਘੁਮਿਆਰ ਦੀ ਕੋਈ ਤਾਰੀਫ਼ ਨਹੀਂ ਕਰਦਾ ਜਿਸ ਨੇ ਉਹ ਘੜਾ ਬਣਾਇਆ ਹੈ ਉਸੇ ਤਰ੍ਹਾਂ ਅਜਿਹਾ ਘੋਰ ਕਲਿਯੁਗ ਹੈ ਇੱਥੇ ਸਾਰਿਆਂ ਨੂੰ ਦਾਤਾਂ ਪਿਆਰੀਆਂ ਹਨ ਪਰ ਦਾਤਾ ਨੂੰ  ਪਿਆਰ ਕਰਨ ਵਾਲਾ ਕੋਈ-ਕੋਈ ਹੈ।

ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਅੱਜ ਸਵਾਰਥ ‘ਚ ਅੰਨ੍ਹੇ ਲੋਕ ਮਾਲਕ ਤੋਂ ਬਹੁਤ ਕੁਝ ਮੰਗਦੇ ਰਹਿੰਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣਾ ਸਭ ਤੋਂ ਵੱਡੀ ਮੰਗ ਹੈ ਇਹ ਗਾਰੰਟੀ ਨਹੀਂ ਹੈ ਕਿ ਮੰਗਦੇ ਹੀ ਉਹ ਮਾਲਕ ਮਿਲ ਜਾਵੇ ਅਤੇ ਇਹ ਵੀ ਭਰੋਸਾ ਨਹੀਂ ਹੈ ਕਿ ਮੰਗਦੇ ਹੀ ਮਿਲ ਵੀ ਸਕਦਾ ਹੈ ਪਰ ਇਨਸਾਨ ਨੂੰ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਰਹਿਣਾ ਚਾਹੀਦਾ ਹੈ।

ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਦਾ ਕਰਨ ਵਾਲਾ ਕੰਮ ਹੈ ਉਸ ਦਾਤਾ ਨੂੰ ਯਾਦ ਰੱਖਣਾ, ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਮਾਲਕ ਦਾ ਨਾਮ ਜਪੋ ਜੋ ਨਾਮ ਜਪੇਗਾ, ਉਸ ਨੂੰ ਮਾਲਕ ਦੇ ਦਰਸ਼ਨ ਹੋਣਗੇ ਇਨਸਾਨ ਦਾ ਕਰਨ ਵਾਲਾ ਅਸਲੀ ਕੰਮ ਇਹੀ ਹੈ, ਬਾਕੀ ਕੰਮਾਂ ‘ਚ ਸਵਾਸ ਵਿਅਰਥ ਹੁੰਦੇ ਹਨ ਸਿਮਰਨ ‘ਚ ਲਾਇਆ ਗਿਆ ਸਵਾਸ ਦੋਵਾਂ ਜਹਾਨਾਂ ‘ਚ ਖੁਸ਼ੀਆਂ ਦਿੰਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਲਬਾਲਬ ਭਰ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ