ਤੇਰੀ ਸੁਲੱਖਣੀ ਫੇਰੀ ਨੇ ਲੱਖਾਂ ਉਜੜੇ ਘਰ ਵਸਾਏ

Dera Sacha Sauda

40 ਦਿਨਾਂ ਦੀ ਸਮਾਜ ਸੁਧਾਰਕ ਮੁਹਿੰਮ ਦੇਸ਼ ਦੇ ਇਤਿਹਾਸ ’ਚ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 33 ਸ਼ਹਿਰਾਂ ਨੂੰ ਸਫਾਈ ਦਾ ਤੋਹਫਾ ਦੇ ਚੁੱਕੇ ਹਨ, ਸ਼ਹਿਰਾਂ ’ਚੋਂ ਕੂੜੇ ਦੇ ਢੇਰਾਂ ਦੇ ਢੇਰ ਕੱਢੇ ਗਏ ਪਵਿੱਤਰ ਨਦੀਆਂ ’ਚੋਂ ਗੰਦ ਕੱਢਿਆ ਗਿਆ ਸਾਫ਼ ਹੋਏ ਸ਼ਹਿਰ ਨੂੰ ਵੇਖ ਕੇ ਸ਼ਹਿਰ ਵਾਸੀਆਂ ਨੂੰ ਹੀ ਪਛਾਣ ਨਹੀਂ ਸੀ ਆਉਂਦੀ ਕਿ ਉਹ ਉਸੇ ਸ਼ਹਿਰ ’ਚ ਰਹਿ ਰਹੇ ਹਨ।

ਇਸ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਚਾਲ੍ਹੀ ਦਿਨਾਂ ਲਈ ਬਰਨਾਵਾ ਦਰਬਾਰ ਪਧਾਰੇ ਤਾਂ ਆਪ ਜੀ ਨੇ ਦੇਸ਼ ਅੰਦਰ ਨਸ਼ੇ ਦੀ ਗੰਦਗੀ ਦੇ ਢੇਰਾਂ ਦੇ ਢੇਰ ਵੇਖੇ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ ਨਸ਼ਾ ਸਰਕਾਰਾਂ ਬੇਵੱਸ, ਨਸ਼ੱਈਆਂ ਦੇ ਪਰਿਵਾਰ ਦੁਖੀ, ਨਸ਼ੇ ਲਈ ਚੋਰ, ਠੱਗ ਬਣੇ ਨਸ਼ੱਈਆਂ ਦੇ ਟੋਲਿਆਂ ਸਾਹਮਣੇ ਸਮਾਜ ਲਾਚਾਰ ਸੀ ਕੋਈ ਚਾਚਾ, ਤਾਇਆ, ਮਾਮਾ, ਫੁੁੱਫੜ, ਮਾਸੜ, ਨਸ਼ੇੜੀ ਦੀ ਬਾਂਹ ਨਹੀਂ ਫੜ ਰਿਹਾ ਸੀ ਸੋਚ ਇਹੋ ਕਿ ਲੈ ਕੇ ਕਿੱਥੇ ਜਾਈਏ ਨਸ਼ਾ ਛਡਾਊ ਕੇਂਦਰ ਜਾ ਕੇ ਵੀ ਇਸ ਨੇ ਨਸ਼ਾ ਛੱਡਣਾ ਜਾਂ ਨਹੀਂ, ਕੋਈ ਪਤਾ ਨਹੀਂ ਸਿਹਤਮੰਦ ਅਤੇ ਭਲਵਾਨਾਂ ਵਾਲੇ ਸੂਬੇ ਦੇਸ਼ ’ਚ ਨਸ਼ਿਆਂ ਦੇ ਗੁਲਾਮ, ਬਿਮਾਰ, ਤੜਫ ਰਹੇ ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਡੈੱਪਥ ਮੁਹਿੰਮ ਦਾ ਅਗਾਜ਼ ਕੀਤਾ।

ਬੱਸ ਇਕ ਪ੍ਰੇਰਨਾ ਤੇ ਇੱਕ ਸੱਦੇ ਦੀ ਉਡੀਕ ਸੀ ਕਿ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ, ਸੇਵਾਦਾਰ ਚੱਲ ਪਏ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ, ਘਰ-ਘਰ ਨਸ਼ੇ ਆਖਣ ਮੈਂ ਡਾਲ-ਡਾਲ, ਸੇਵਾਦਾਰ ਆਖਣ ਅਸੀਂ ਪਾਤ-ਪਾਤ ਨਸ਼ੇ ਦੇ ਰਾਖਸ਼ ਨੂੰ ਘੇਰਾ ਪਾਉਣ ਲਈ ਸੇਵਾਦਾਰ ਰੂਪੀ ਯੋਧਿਆਂ ਨੇ ਸਮਾਂ ਤਾਂ ਕੱਢਿਆ, ਆਪਣੇ ਘਰਾਂ ਦੇ ਕੰਮ-ਧੰਦੇ ਵੀ ਛੱਡੇ, ਆਪਣੇ ਪੱਲਿਓਂ ਪੈਸਾ ਵੀ ਖਰਚਿਆ ਬੱਸਾਂ ਕਿਰਾਏ ’ਤੇ ਕਰਕੇ ਨਸ਼ੇੜੀਆਂ ਨੂੰ ਗੁਰੂ ਜੀ ਦੇ ਪ੍ਰੋਗਰਾਮ ’ਚ ਲਿਆਂਦਾ ਨਸ਼ੱਈ ਹੈਰਾਨ ਸਨ ਕਿ ਇੰਨਾ ਪਿਆਰ ਤੇ ਸਤਿਕਾਰ ਦੇਣ ਵਾਲੇ ਆਮ ਬੰਦੇ ਤਾਂ ਹੈ ਨਹੀਂ, ਫਰਿਸ਼ਤੇ ਹੀ ਹੋਣਗੇ, ਰੱਬ ਨੇ ਭੇਜੇ ਹੋਣਗੇ ਨਸ਼ਾ ਛੱਡ ਇਹ ਵਿਅਕਤੀ ਘਰ ਪਰਤੇ ਤਾਂ ਪਰਿਵਾਰਾਂ ਨੂੰ ਸੁਖ ਦਾ ਸਾਹ ਆਇਆ।

ਮਾਪਿਆਂ ਦੇ ਚਿਹਰੇ ’ਤੇ ਰੌਣਕ ਪਰਤੀ, ਬੱਚਿਆਂ ਦੇ ਗਮਗੀਨ ਚਿਹਰਿਆਂ ’ਤੇ ਭੋਲੀ ਜਿਹੀ ਨਿਰਛਲ ਮੁਸਕਾਨ ਉੱਭਰ ਆਈ ਨਸ਼ੇੜੀਆਂ ਨੂੰ ਗੁਰੂ ਜੀ ਦੀ ਪਵਿੱਤਰ ਦਿ੍ਰਸ਼ਟੀ, ਅਸ਼ੀਰਵਾਦ, ਮਿੱਠੇ ਬਚਨਾਂ ਤੇ ਹੌਂਸਲਾ ਅਫਜ਼ਾਈ ਨੇ ਨਵੀਂ ਜ਼ਿੰਦਗੀ ਦੇ ਦਿੱਤੀ ਨਸ਼ੇ ਦੇ ਨਰਕ ’ਚੋਂ ਨਿਕਲ ਕੇ ਇਹ ਲੋਕ ਨਾ ਸਿਰਫ ਤੰਦਰੁਸਰਤ ਹੋਏ ਸਗੋ ਬਦਨਾਮੀ ਦੀ ਦਲਦਲ ਵਿੱਚੋਂ ਨਿਕਲ ਗਏ ਜਿਹੜਾ ਪਰਿਵਾਰ ਤੇ ਸਮਾਜ ਉਨ੍ਹਾਂ ਨੂੰ ਚੋਰ, ਠੱਗ ਆਖ ਕੇ ਤਾਹਨੇ ਮਾਰਦਾ ਸੀ ਹੁਣ ਪਰਿਵਾਰ ਤੇ ਸਮਾਜ ਦੀਆਂ ਨਜ਼ਰਾਂ ’ਚ ਇੱਜਤ ਮਿਲਣ ਲੱਗੀ।

Saint Dr. MSG

ਪੂਜਨੀਕ ਗੁਰੂ ਜੀ ਨੇ ਆਪਣੀ 40 ਦਿਨਾਂ ਦੀ ਬਰਨਾਵਾ ਫੇਰੀ ਦੌਰਾਨ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ ਇੱਕ ਦਿਨ ’ਚ ਕਈ-ਕਈ ਸੂਬਿਆਂ ’ਚੋਂ ਨਸ਼ੇੜੀ ਨਸ਼ਾ ਛੱਡਣ ਲੱਗੇੇੇ ਨਸ਼ੇੜੀਆਂ ਲਈ ਇਹ ਅਜੂਬਾ ਸੀ ਕਿ ਕੋਈ ਉਨ੍ਹਾਂ ਨੂੰ ਪਿਆਰ ਨਾਲ ਨਸ਼ਾ ਛੱਡਣ ਲਈ ਆਖੇ ਪੂਜਨੀਕ ਗੁਰੂ ਜੀ ਦਾ ਇਹ ਸੰਬੋਧਨ ਨਸ਼ੇੜੀਆਂ ਦੀ ਰੂਹ ਨੂੰ ਟੁੰਬ ਗਿਆ ‘‘ਬੇਟਾ ਹਿੰਮਤ ਕਰੋ, ਰਾਮ-ਨਾਮ ਨਾਲ ਤੁਸੀਂ ਹੁਣੇ ਨਸ਼ਾ ਛੱਡ ਜਾਓਗੇ ਚੰਗੀ ਖੁਰਾਕ ਖਾਇਓ, ਸਾਧ-ਸੰਗਤ ਤੁਹਾਨੂੰ ਖੁਰਾਕ ਦੇਵੇਗੀ, ਵਾਹਿਗੁਰੂ ਤੁਹਾਨੂੰ ਤਾਕਤ ਬਖਸ਼ੇ’’ ਅਜਿਹੇ ਸ਼ਬਦਾਂ ਨੇ ਸਮਾਜ ਵੱਲੋਂ ਦੁਰਕਾਰੇ ਨਸ਼ੇੜੀਆਂ ਨੂੰ ਪਿਆਰ ਤੇ ਸਤਿਕਾਰ ਦਿੱਤਾ।

ਫਿਰ ਇਹੀ ਨਸ਼ੇੜੀ ਚੱਲ ਪਏ ਦੂਜਿਆਂ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਨ ਲਈ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ ਹੈ ਪਰ ਪਾਰਸ ਕਿਸੇ ਲੋਹੇ ਨੂੰ ਪਾਰਸ ਨਹੀਂ ਬਣਾਉਂਦਾ ਪਰ ਗੁਰੂ ਜੀ ਨੇ ਪਾਰਸ ਬਣਾਉਣ ਦਾ ਕੰਮ ਕੀਤਾ ਨਸ਼ੇੜੀ ਨਸ਼ੇ ਤੋਂ ਰਹਿਤ ਹੋ ਕੇ ਸਮਾਜ ਸੁਧਾਰਕ ਬਣ ਕੇ ਹੋਰਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਜੁਟ ਪਏ। ਨਸ਼ਾ ਛੱਡਣ ਵਾਲਾ ਇੱਕ -ਇੱਕ ਵਿਅਕਤੀ ਕਈ-ਕਈ ਨਸ਼ੇੜੀਆਂ ਨੂੰ ਸਮਝਾ ਕੇ ਗੁਰੂ ਜੀ ਨੂੰ ਮਿਲਾਉਣ ਲਈ ਲਿਆਉਣ ਲੱਗਾ ਨਸ਼ਿਆਂ ਦਾ ਕਿਲ੍ਹਾ ਢਹਿਣ ਲੱਗਾ ਨਸ਼ੇੜੀ ਫਿਰ ਤੰਦਰੁਸਤੀ-ਤਾਜਗੀ ਤੇ ਆਪਣੇਪਣ ਮਿਲਣ ਨਾਲ ਆਤਮਿਕ ਤੇ ਸਰੀਰਕ ਤੌਰ ’ਤੇ ਮਜਬੂਤ ਹੋਏ। ਉਨ੍ਹਾਂ ਦੀ ਰੂਹ ਗਦਗਦ ਹੋ ਗਈ ਭਾਵੇਂ ਗੁਰੂ ਜੀ ਨੇ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਦੀਵੇ ਜਗਾ ਕੇ ਬੈਕਟੀਰੀਆ ਵਾਇਰਸ ਤੋਂ ਰਹਿਤ ਹੋਣ ਦਾ ਸੱਦਾ ਦਿੱਤਾ ਹੈ ਪਰ ਅਸਲ ’ਚ ਪੂਜਨੀਕ ਗੁਰੂ ਜੀ ਨੇ ਲੋਕਾਂ ਦੇ ਤਨ-ਮਨ ’ਚ ਆਤਮਿਕ ਤੇ ਮਾਨਸਿਕ ਖੁਸ਼ਹਾਲੀ ਦੇ ਦੀਵੇ ਜਗਾ ਦਿੱਤੇ ਹਨ ਜਿੱਥੇ ਨਸ਼ੇ ਤੇ ਬੁਰਾਈਆਂ ਰੂਪੀ ਹਨ੍ਹੇਰਾ ਛਾਇਆ ਹੋਇਆ ਸੀ

ਆਸ ਦਾ ਦੀਵਾ ਜਗਿਆ, ਆਸਾਂ ਪੂਰੀਆਂ ਹੋ ਰਹੀਆਂ ਹਨ ਤੇ ਹੋਣਗੀਆਂ, ਕਿਉਂਕਿ ਪੀਰ-ਫਕੀਰ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ, ਕਿਉਂਕਿ ਪੀਰ-ਫਕੀਰ ਖੁਦ ਲਈ ਅੱਲ੍ਹਾ ਅੱਗੇ ਹੱਥ ਨਹੀਂ ਫੈਲਾਉਂਦੇ, ਉਹ ਪੂਰੀ ਸਿ੍ਰਸ਼ਟੀ ਲਈ ਮੰਗਦੇ ਹਨ, ਸਭ ਉਹਨਾਂ ਦੇ ਆਪਣੇ ਹੁੰਦੇ ਹਨ ਸਭ ਨੂੰ ਆਪਣਾ ਸਮਝਣ, ਅਪਣਾਉਣ ’ਚ ਸਭ ਤੋਂ ਵੱਡੀ ਤਾਕਤ ਹੈ। ਇਹ ਜਜ਼ਬਾ ਤੇ ਹਿੰਮਤ ਪੀਰਾਂ-ਫਕੀਰਾਂ ਦੇ ਵੱਸ ਦੀ ਗੱਲ ਹੁੰਦੀ ਹੈ ਕਿਉਂਕਿ ਪੀਰ-ਫਕੀਰ, ਰੂਹਾਨੀਅਤ ਦੇ ਬੇਤਾਜ ਬਾਦਸ਼ਾਹ ਹੁੰਦੇ ਹਨ, ਉਹਨਾਂ ਲਈ ਕੋਈ ਬੇਗਾਨਾ ਨਹੀਂ ਹੁੰਦਾ ਉਹਨਾਂ ਨੂੰ ਸਭ ਦਾ ਦਰਦ ਹੁੰਦਾ ਹੈ ਤੇ ਦਰਦ ਦਾ ਅਹਿਸਾਸ ਹੋਣਾ ਉਹਨਾਂ ਦੇ ਰੂਹਾਨੀ ਹਸਤੀ ਹੋਣ ਦੀ ਨਿਸ਼ਾਨੀ ਹੁੰਦੀ ਹੈ। ਪੂਜਨੀਕ ਗੁਰੂ ਜੀ ਮਾਨਵਤਾ ’ਤੇ ਮਹਾਨ ਪਰਉਪਕਾਰ ਕਰਕੇ ਸੁਨਾਰੀਆ ਪਰਤ ਗਏ ਪਰ ਆਪ ਜੀ ਵੱਲੋਂ ਚਲਾਈ ਗਈ 40 ਦਿਨਾਂ ਦੀ ਸਮਾਜ ਸੁਧਾਰਕ ਮੁਹਿੰਮ ਦੇਸ਼ ਦੇ ਇਤਿਹਾਸ ’ਚ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ।
ਸੰਪਾਦਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ