ਜੇਕਰ ਮਾਲਿਕ ਦੀਆਂ ਰਹਿਮਤਾਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਿਮਰਨ ਨਾਲ ਨਾਤਾ ਜੋੜ ਕੇ ਰੱਖੋ : Saint Dr MSG

Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਮਾਲਿਕ ਦਾ ਨਾਮ ਸੁੱਖਾਂ ਦੀ ਖਾਨ ਹੈ ਅਤੇ ਅਜਿਹੀ ਖਾਨ ਹੈ, ਜਿਸ ’ਚ ਕਦੇ ਕਮੀ ਨਹੀਂ ਆਉਂਦੀ ਇੱਕ ਵਾਰ ਜੇਕਰ ਖਜ਼ਾਨੇ ਉਸ ਦੀ ਦਇਆ ਮਿਹਰ, ਰਹਿਮਤ ਨਾਲ ਭਰ ਲਓ ਇੱਕ ਵਾਰ ਖਜ਼ਾਨੇ ਜੇਕਰ ਰਾਮ-ਨਾਮ (Ram-Naam) ਨਾਲ ਭਰ ਲਓ ਤਾਂ ਰਹਿਮਤਾਂ, ਬਰਕਤਾਂ ਇੰਨੀਆਂ ਵਰਣਗੀਆਂ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ, ਬਰਕਤਾਂ ਵਰਦੀਆਂ ਚਲੀਆਂ ਜਾਣਗੀਆਂ।

ਹਰ ਫਲ ਨੂੰ ਪਾਉਣ ਲਈ ਬੀਜ ਪਾਉਣਾ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਬੀਜ ਨਹੀਂ ਪਾਉਂਦੇ ਪੌਦਾ ਨਹੀਂ ਬਣਦਾ, ਫਲ ਨਹੀਂ ਆਉਂਦੇ ਤਾਂ ਰਾਮ ਦਾ ਖ਼ਜਾਨੇ ਭਰਨਾ ਚਾਹੁੰਦੇ ਹੋ ਤਾਂ ਰਾਮ-ਨਾਮ ਦਾ ਜਾਪ ਕਰੋ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੀ ਭਗਤੀ ਕਰੋ, ਉਸੇ ਨਾਲ ਖਜ਼ਾਨੇ ਭਰਨਗੇ, ਉਸੇ ਨਾਲ ਖੁਸ਼ੀਆਂ ਆਉਣਗੀਆਂ ਉਸੇ ਨਾਲ ਹੀ ਦਇਆ, ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ।

ਸਿਮਰਨ ਕਰਨਾ ਬਹੁਤ ਜ਼ਰੂਰੀ ਹੈ | Saint Dr MSG

ਆਪ ਜੀ ਫਰਮਾਉਂਦੇ ਹਨ ਕਿ ਹਮੇਸ਼ਾ ਯਾਦ ਰੱਖੋ ਕਿ ਜੇਕਰ ਮਾਲਿਕ ਦੀ ਦਇਆ, ਮਿਹਰ, ਰਹਿਮਤ ਹਾਸਲ ਕਰਨਾ ਚਾਹੁੰਦੇ ਹੋ, ਜੇਕਰ ਉਸ ਦੀ ਕਿਰਪਾ-ਪਾਤਰ ਬਣਨਾ ਚਾਹੁੰਦੇ ਹੋ ਤਾਂ ਸਿਮਰਨ ਨਾਲ ਨਾਤਾ ਜੋੜ ਕੇ ਰੱਖੋ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਚਲਦੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ ਕਿੰਨਾ ਅਸਾਨ ਕੰਮ ਹੈ, ਰੋਟੀ ਖਾਣ ਨਾਲ ਵੀ ਅਸਾਨ ਕੰਮ ਰੋਟੀ ਖਾਣ ਲਈ ਬੁਰਕੀ ਤੋੜਨੀ ਪੈਂਦੀ ਹੈ, ਕੁਝ ਲਾਉਣਾ ਪੈਂਦਾ ਹੈ ਫਿਰ ਚਬਾਉਣਾ ਪੈਂਦਾ ਹੈ, ਫਿਰ ਨਿਗਲਣਾ ਪੈਂਦਾ ਹੈ, ਫਿਰ ਹਜ਼ਮ ਹੁੰਦਾ ਹੈ ਬਹੁਤ ਸਾਰਾ ਖਾਣ ’ਤੇ ਥੋੜੀ ਜਿਹੀ ਤਾਕਤ ਮਿਲਦੀ ਹੈ ਦੂਜੇ ਪਾਸੇ ਰਾਮ-ਨਾਮ ਵੱਲ ਵੇਖੇ ਤਾਂ ਨਾ ਕੁਝ ਤੋੜਨਾ ਪਵੇ, ਨਾ ਕੁਝ ਲਾਉਣਾ ਪਵੇ, ਨਾ ਚਬਾਉਣਾ ਪਵੇ, ਨਾ ਨਿਗਲਣਾ ਪਵੇ, ਸਿਰਫ ਜੀਭਾ ਜਾਂ ਖਿਆਲਾਂ ਨਾਲ ਜਾਪ ਕਰੋ ਥੋੜਾ ਜਿਹਾ ਜਾਪ ਕਰੋ ਅਤੇ ਬਹੁਤ ਸਾਰਾ ਫਲ ਲੈ ਜਾਓ।

ਇਸ ਕਲਿਯੁਗ ’ਚ ਭਗਤੀ ਫਲਦੀ-ਫੁਲਦੀ ਬਹੁਤ ਜ਼ਿਆਦਾ | Saint Dr MSG

ਪੂਜਨੀਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਇਹ ਕਲਿਯੁਗ ਹੈ, ਇਸ ’ਚ ਭਗਤੀ ਫਲਦੀ-ਫੁਲਦੀ ਬਹੁਤ ਜ਼ਿਆਦਾ ਹੈ ਕਲਿਯੁਗ ’ਚ ਭਗਤੀ ਕਰਨਾ ਹੀ ਮੁਸ਼ਕਲ ਹੈ ਪੱਗੜੀ ਬੰਨ੍ਹਣੀ ਹੋਵੇ, ਸ਼ੀਸ਼ੇ ਸਾਹਮਣੇ ਜਦੋਂ ਤੱਕ ਟੁੱਟੀ ਸਹੀ ਨਹੀਂ ਬਣਦੀ, ਲੱਗੇ ਰਹੋਗੇ ਹੇਅਰ ਸਟਾਈਲ ਕਰਨਾ ਹੋਵੇ, ਜਦੋਂ ਤੱਕ ਗੰਜ ਨਹੀਂ ਲੁਕ ਜਾਂਦਾ ਹੈ, ਲੱਗੇ ਰਹੋਗੇ ਫੇਸ ਸਾਫ ਕਰਨਾ ਹੋਵੇ, ਜਦੋਂ ਚਮਕਣ ਨਾ ਲੱਗ ਜਾਵੇ, ਰਗੜਦੇ ਰਹੋਗੇ ਕਾਸ਼ ਉਸ ’ਚੋਂ ਥੋੜਾ ਜਿਹਾ ਸਮਾਂ ਰਾਮ ਲਈ ਜੋ ਸਿਮਰਨ ਦੇ ਦੁਆਰਾ ਨਾ ਅੱਖਾਂ ’ਚ ਕੁਝ ਮਾਰਨਾ,

ਨਾ ਨੱਕ ’ਚ ਸਿਰਫ ਥੋੜਾ ਜਿਹਾ ਸਿਮਰਨ ਕਰਨਾ ਹੈ ਕਿ ਰਾਮ…ਰਾਮ…ਰਾਮ… ਅੇ ਉਹ ਵੀ ਸੋਚਿਆ ਕਿ ਪਰਮਾਤਮਾ ਨੂੰ ਕਿੰਨਾ ਸੁੰਦਰ ਲੱਗਾਂਗਾ ਮੈਂ, ਕਿਉਂਕਿ ਉਹ ਅਜਿਹੀ ਸੁੰਦਰਤਾ ਹੈ ਇੱਕ ਵਾਰ ਆ ਗਈ ਫਿਰ ਕਦੇ ਜਾਂਦੀ ਹੀ ਨਹੀਂ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦੇ ਰਹਿਮੋ-ਕਰਮ ਨਾਲ ਉਸ ਰਾਮ, ਅੱਲ੍ਹਾ, ਵਾਹਿਗੁਰੂ ਲਈ ਸੱਜਣਾ, ਸੰਵਰਨਾ ਕਿੰਨਾ ਅਸਾਨ ਹੈ ਤੁਸੀਂ ਸਿਰਫ ਸਿਮਰਨ ਕਰਨਾ ਹੈ, ਚਿਹਰਾ ਕਾਲਾ, ਗੋਰਾ ਕਿਹੋ ਜਿਹਾ ਵੀ ਹੈ ਪਰਵਾਹ ਨਾ ਕਰੋ ਉਸ ਨੂੰ ਚਿਹਰਿਆਂ ਨਾਲ ਨਹੀਂ ਆਤਮਾ ਨਾਲ ਪਿਆਰ ਹੈ।

ਸੇਵਾ, ਸਿਮਰਨ, ਦਇਆ, ਰਹਿਮ, ਪਿਆਰ-ਮੁਹੱਬਤ ਅਜਿਹਾ ਰਸਤਾ ਹੈ, ਜਿਸ ’ਤੇ ਜਿੰਨੇ ਵਧਦੇ ਜਾਓਗੇ, ਓਨੀਆਂ ਹੀ ਖੁਸ਼ੀਆਂ ਮਿਲਦੀਆਂ ਜਾਣਗੀਆਂ

ਉਹ ਆਤਮਿਕ ਤੌਰ ’ਤੇ ਬੇਇੰਤਹਾ ਪਿਆਰ ਕਰਦਾ ਹੈ ਜੋ ਉਸ ਲਈ ਤੜਫਦਾ ਹੈ, ਉਹ ਉਸ ਲਈ ਹਜ਼ਾਰ ਗੁਣਾ ਤੜਫਦਾ ਹੈ ਜੋ ਉਸ ਲਈ ਇੱਕ ਕਦਮ ਚਲਦਾ ਹੈ, ਉਹ ਉਸ ਲਈ ਲੱਖਾਂ ਕਦਮ ਚਲ ਕੇ ਆਉਂਦਾ ਹੈ ਰ ਜੇਕਰ ਤੁਸੀਂ ਕਦਮ ਵੀ ਨਹੀਂ ਚੱਲੋਗੇ ਤਾਂ ਊਹ ਕਿਵੇਂ ਚੱਲ ਕੇ ਆਵੇਗਾ ਤੁਹਾਡੇ ਕੋਲ ਇੱਕ ਕਦਮ ਦਾ ਮਤਲਬ ਥੋੜਾ ਸਿਮਰਨ ਕਰੋ, ਸੇਵਾ ਕਰੋ, ਚੁਗਲੀ, ਨਿੰਦਾ, ਬੁਰਾਈਆਂ ਛੱਡ ਦਿਓ ਆਪ ਜੀ ਨੇ ਫਰਮਾਇਆ ਕਿ ਸਾਰਾ ਦਿਨ ਈਰਖਾ, ਨਫਰਤ ’ਚ ਇੰਨਾ ਨਾ ਸੜਿਆ ਕਰੋ ਕਿ ਅੰਦਰ ਦੇ ਦਾਣੇ ਫੁੱਟ ਜਾਣ ਤਾਂ ਉਸ ਮਾਲਿਕ, ਪ੍ਰਭੂ ਪਰਮਾਤਮਾ ਲਈ ਸੇਵਾ, ਸਿਮਰਨ, ਦਇਆ, ਰਹਿਮ, ਪਿਆਰ-ਮੁਹੱਬਤ ਅਜਿਹਾ ਰਸਤਾ ਹੈ, ਜਿਸ ’ਤੇ ਜਿੰਨੇ ਵਧਦੇ ਜਾਓਗੇ, ਓਨੀਆਂ ਹੀ ਖੁਸ਼ੀਆਂ ਮਿਲਦੀਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।