ਸੁਰੱਖਿਆ ਦੇ ਮੱਦੇਨਜਰ ਪੁਲਸ ਨੇ ਕੱਢਿਆ ਪੈਦਲ ਫਲੈਗ ਮਾਰਚ

ਜਲਾਲਾਬਾਦ, (ਰਜਨੀਸ਼ ਰਵੀ) – ਦੇਸ਼ ਭਰ ਵਿੱਚ ਹਰ ਸਾਲ ਦੀ ਤਰ•ਾਂ ਇਸ ਵਾਰ ਵੀ 15 ਅਗਸਤ ਨੂੰ ਆਜ਼ਾਦੀ ਦਿਹਾੜਾ ਦੇਸ਼ ਵਾਸੀਆਂ ਵਲੋਂ ਮਨਾਇਆ ਜਾ ਰਿਹਾ ਹੈ ਉਥੇ ਇਸਦੇ ਨਾਲ ਹੀ ਸਥਾਨਕ ਸ਼ਹਿਰ ਵਿੱਚ ਵੀ ਤਹਿਸੀਲ ਪੱਧਰ ਵੀ ਅਜਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅਜਾਦੀ ਦਿਹਾੜੇ ਦੇ ਮੌਕੇ ‘ਤੇ ਇਲਾਕੇ ਵਿੱਚ ਸੁਰੱਖਿਆ ਦੇ ਮੰਦੇਨਜਰ ਜਿਲ•ਾ ਫਾਜਿਲਕਾ ਦੇ ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਸ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਦੀ ਅਗੁਵਾਈ ਹੇਠ ਸਥਾਨਕ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਐਸ.ਐਸ.ਪੀ. ਸ੍ਰੀ ਨਰਿੰਦਰ ਭਾਰਗਵ ਦੇ ਆਦੇਸ਼ਾਂ ਤਹਿਤ ਜਲਾਲਾਬਾਦ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਸੁਰੱਖਿਆ ਦੇ ਮੰਦੇਨਜਰ ਜਿੱਥੇ ਪੁਲਸ ਵਲੋਂ ਗਸ਼ਤ ਤੇਜ ਕਰਨ ਦੇ ਨਾਲ ਨਾਲ ਵੱਖ ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਵਹਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਇਸਦੇ ਨਾਲ ਅੱਜ ਸ਼ਹਿਰ ਵਿੱਚ ਪੈਦਲ ਫਲੈਗ ਮਾਰਚ ਵੀ ਕੀਤਾ ਜਾ ਰਿਹਾ ਹੈ। ਸੁਰੱਖਿਆ ਦੇ ਮੰਦੇਨਜਰ ਜਲੰਧਰ ਤੋਂ ਪੁਲਸ ਦੀ ਇਕ ਵਿਸ਼ੇਸ਼ ਟੀਮ ਵੀ ਮੰਗਵਾਈ ਗਈ ਹੈ, ਜੋ ਸ਼ਹਿਰ ਵਿੱਚ ਸ਼ਹਿਰ ਵਿੱਚ ਗਸ਼ਤ ‘ਤੇ ਹੈ। ਉਨ•ਾਂ ਕਿਹਾ ਕਿ ਪੁਲਸ ਇਲਾਕੇ ਦੀ ਅਮਨ,ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ•ਾਂ ਚੌਕਸ ਹੈ। ਇਸ ਫਲੈਗ ਮਾਰਚ ਵਿੱਚ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਤੋਂ ਇਲਾਵਾ ਥਾਨਾ ਸਿਟੀ ਮੁਖੀ ਹਰਪ੍ਰੀਤ ਸਿੰਘ, ਥਾਨਾ ਸਦਰ ਮੁਖੀ ਜਤਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਪੁਲਸ ਕਰਮਚਾਰੀ ਮੌਜੂਦ ਸਨ।