Sadi Nit Diwali ਭਜਨ ਹੁਣ ਇਨ੍ਹਾਂ ਪਲੇਟਫਾਰਮਾਂ ’ਤੇ ਪਾਵੇਗਾ ਧੁੰਮਾਂ, ਰੂਹਾਨੀ ਦੀਦੀ ਹਨੀਪ੍ਰੀਤ ਇੰਸਾਂ ਨੇ ਟਵਿੱਟਰ ’ਤੇ ਦਿੱਤੀ ਜਾਣਕਾਰੀ

Sadi Nit Diwali ਭਜਨ ਦੇ ਵਿਊ ਇੱਕ ਕਰੋੜ ਤੋਂ ਪਾਰ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੀਵਾਲੀ ’ਤੇ ਲਾਂਚ ਕੀਤਾ ਗਿਆ ਅਲੌਕਿਕ ਭਜਨ ਸਾਡੀ ਨਿੱਤ ਦੀਵਾਲੀ ਸੋਸ਼ਲ ਮੀਡੀਆ ਦੇ ਨਾਲ ਹਰ ਕਿਸ ਦੀ ਜੁਬਾਨ ’ਤੇ ਹੈ। ਪੂਜਨੀਕ ਗੁਰੂ ਜੀ ਦੇ ਇਸ ਭਜਨ ਨੂੰ ਲਾਂਚ ਹੋਣ ਦੇ ਨਾਲ ਹੀ ਭਜਨ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਗਿਆ ਅਤੇ ਵੇਖਦੇ ਹੀ ਵੇਖਦੇ 1 ਕਰੋੜ ਤੋਂ ਵੱਧ ਦਾ ਅੰਕੜਾ ਪਾਰ ਕਰ ਗਿਆ। ਹੁਣ ਪੂਜਨੀਕ ਗੁਰੂ ਜੀ ਦਾ ਇਹ ਭਜਨ ਸਾਡੀ ਨਿੱਤ ਦੀਵਾਲੀ ਹੋਰਨਾਂ ਪਲੇਟਫਾਰਮਰਾਂ ’ਤੇ ਵੀ ਉਪਲੱਧਬ ਹੈ ਜੀ। ਜਿਸ ਦੀ ਜਾਣਕਾਰੀ ਰੂਹਾਨੀ ਦੀਦੀ ਹਨੀਪ੍ਰੀਤ ਇੰਸਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਟਵੀਰ ਕਰਕੇ ਦਿੱਤੀ।

ਸਾਧ-ਸੰਗਤ ਹੀ ਨਹੀਂ ਆਮ ਲੋਕਾਂ ਦੀ ਜੁਬਾਨ ’ਤੇ ਵੀ਼

ਭਜਨ ਦੀ ਦੀਵਾਨਗੀ ਸਾਧ-ਸੰਗਤ ਤੱਕ ਹੀ ਸੀਮਿਤ ਨਹੀਂ ਸਗੋਂ ਆਮ ਲੋਕ ਵੀ ਇਸ ਭਜਨ ਨੂੰ ਖੂਬ ਸੁਣ ਰਹੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਇਸ ਭਜਨ ਨੂੰ ਖੂਬ ਸੁਣਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਭਜਨ ਟ੍ਰੈਡਿੰਗ ’ਚ ਹੈ।

ਗੱਡੀਆਂ ’ਚ ਲਗਾਤਾਰ ਵੱਜ ਰਿਹਾ ਹੈ ਭਜਨ

ਦੇਸ਼-ਵਿਦੇਸ਼ਾਂ ’ਚ ਰਹਿਣ ਵਾਲੇ ਕੀ ਲੋਕਾਂ ਨੇ ਭਜਨ ’ਤੇ ਕੁਮੈਂਟ ’ਚ ਕਿਹਾ ਹੈ ਕਿ ਭਜਨ ਇੰਨਾ ਪਿਆਰਾ ਲੱਗਿਆ ਕਿ ਉਹ ਲਗਾਤਾਰ ਆਪਣੀਆਂ ਗੱਡੀਆਂ, ਘਰਾਂ ਤੇ ਦਫ਼ਤਰਾਂ ’ਚ ਇਸ ਨੂੰ ਸੁਣ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਲਗਾਤਾਰ ਇਸ ਭਜਨ ਨੂੰ ਸੁਣ ਰਹੇ ਹਨ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਇਹ ਵੀ ਪੜ੍ਹੋ :  ਸਲਾਬਤਪੁਰਾ ’ਚ ਸਾਧ-ਸੰਗਤ ਦਾ ਠਾਠਾਂ ਮਾਰਦਾ ਇਕੱਠ, ਛੋਟੇ ਪਏ ਪ੍ਰਬੰਧ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ