ਅਪਾਹਿਜ ਔਰਤ ਨੂੰ ਦਿੱਤਾ ਟਰਾਈ ਸਾਈਕਲ
ਜਗਰਾਓਂ, (ਜਸਵੰਤ ਰਾਏ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ-ਰਹੀਮ ਸਿੰਘ ਇੰਸਾਂ ਜੀ ਦੀ ਪਾਵਨ ਸਿੱਖਿਆ ਤੇ ਚਲਦਿਆਂ ਜਗਰਾਓਂ ਸ਼ਹਿਰ ਦੀ ਸਮੂਹ ਸਾਧ-ਸੰਗਤ ਵੱਲੋਂ ਇੱਕ ਅਤੀ ਲੋੜਵੰਦ ਅਪਾਹਿਜ ਔਰਤ ਵੰਦਨਾ ਪਤਨੀ ਜੱਗਾ ਸਿੰਘ ਨੂੰ ਟਰਾਈ ਸਾਈਕਲ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਬਲਾਕ ਦੇ 15 ਮੈਂਬਰ ਧਰਮਪਾਲ ਇੰਸਾਂ ਤੇ ਸੁਖਦੇਵ ਗਰਗ ਇੰਸਾਂ ਅਤੇ ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ ਨੇ ਦੱਸਿਆ ਕਿ ਇਹ ਅਪਾਹਿਜ ਔਰਤ ਵੰਦਨਾ ਜੋ ਕਿ ਲੱਤਾਂ ਦੀ ਖਰਾਬੀ ਕਾਰਨ ਚੱਲ ਫਿਰ ਨਹੀਂ ਸਕਦੀ, ਜਿਸ ਦੇ ਦੋ ਬੱਚੇ ਛੋਟੇ ਹਨ, ਇਸ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਵਾਲੇ ਮੁਖੀ ਜੱਗਾ ਸਿੰਘ ਦਾ ਕੁਝ ਦਿਨ ਪਹਿਲਾਂ ਕਿਸੇ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਇਸ ਗਰੀਬ ਪਰਿਵਾਰ ਵੰਦਨਾ ਅਤੇ ਉਸ ਦੇ ਦੋ ਬੱਚਿਆਂ ਦੇ ਪਾਲਣ ਪੋਸ਼ਣ ਤੇ ਦੇਖ ਭਾਲ ਕਰਨ ਦਾ ਸਾਰਾ ਜ਼ਿੰਮਾ ਸਾਧ-ਸੰਗਤ ਵੱਲੋਂ ਲਿਆ ਗਿਆ ਹੈ, ਜਿਸ ਦੇ ਤਹਿਤ ਅੱਜ ਇਸ ਅਪਾਹਿਜ ਭੈਣ ਨੂੰ ਟਰਾਈ ਸਾਈਕਲ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਵੀ ਘਰ ਦਾ ਸਾਰਾ ਰਾਸ਼ਨ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਵੰਦਨਾ ਨੇ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਤਹਿ ਦਿੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਯੁਗ ਵਿੱਚ ਕੋਈ ਆਪਣਾ ਵੀ ਸਾਥ ਨਹੀਂ ਦਿੰਦਾ ਧੰਨ ਹਨ ਇਹ ਗੁਰੂ ਦੇ ਪਿਆਰੇ ਜੋ ਸਾਡੇ ਲਈ ਫਰਿਸ਼ਤਾ ਬਣ ਕੇ ਆਏ ਹਨ। ਇਸ ਮੋਕੇ ਬਲਾਕ ਦੀ ਕਮੇਟੀ ਦੇ ਜ਼ਿੰਮੇਵਾਰਾਂ ਨਾਲ ਸਾਧ-ਸੰਗਤ ਵੀ ਹਾਜ਼ਰ ਸੀ।