ਡਰਿਆ ਪਾਕਿ , ਰਾਜਨਾਥ ਸਿੰਘ ਦੇ ਭਾਸ਼ਣ ਦੀ ਕਰਵੇਜ ‘ਤੇ ਲਾਈ ਰੋਕ

ਇਸਲਾਮਾਬਾਦ। ਪਾਕਿਸਤਾਨ ‘ਚ ਸਾਰਕ (ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕੋਆਪਰੇਸ਼ਨ) ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਕਾਨਫਰੰਸ ‘ਚ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਭਾਸ਼ਣ ਨੂੰ ਮੀਡੀਆ ਕਵਰੇਜ ਤੋਂ ਰੋਕ ਦਿੱਤਾ ਗਿਆ। ਪਾਕਿਸਤਾਨ ਨੇ ਰਾਜਨਾਥ ਦੇ ਭਾਸ਼ਣ ਨੂੰ ਪੂਰੀ ਤਰ੍ਹਾਂ ਨਾਲ ਬਲੈਕ ਆਊਟ ਕਰ ਦਿੱਤਾ। ਰਾਜਨਾਥ ਸਿੰਘ ਦੇ ਭਾਸ਼ਣ ਦੌਰਾਨ ਕਿਸੇ ਵੀ ਮੀਡੀਆ ਕਰਮੀ ਨੂੰ ਇਸ ਨੂੰ ਕਵਰ ਕਰਨ ਦੀ ਅਗਿਆ ਨਹੀਂ ਦਿੱਤੀ ਗਈ। ਰਾਜਨਾਥ ਸਿੰਘ ਦਿੱਲੀ ਪੁੱਜ ਕੇ ਪ੍ਰੈੱਸ ਕਾਨਫਰੰਸ ਕਰਨ ਵਾਲੇ ਸਨ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਰਾਜਨਾਥ ਪੀਐੱਮ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਸਕਦੇ ਹਨ। ਭਾਰਤ ਇਸ ਮਾਮਲੇ ‘ਚ ਆਪਣਾ ਵਿਰੋਧ ਦਰਜ ਕਰਵਾ ਸਕਦਾ ਹੈ।