ਰੂਸ ਨੇ ਗੂਗਲ ਨੂੰ ਕੀਤਾ ਬਲਾਕ 

Russia Blocks Google Sachkahoon

ਰੂਸ ਨੇ ਗੂਗਲ ਨੂੰ ਕੀਤਾ ਬਲਾਕ

ਮਾਸਕੋ । ਰੂਸ ਦੇ ਸੰਚਾਰ ਰੈਗੂਲੇਟਰ ਨੇ ਐਲਾਨ ਕੀਤਾ ਹੈ ਕਿ ਉਹਨਾ ਦੁਆਰਾ ਅਲਫਾਬੇਟ ਇੰਕ ਤੋਂ ਗੂਗਲ ਦੀ ਨਿਊਜ਼ ਐਗਰੀਗੇਟਰ ਸੇਵਾ ਨੂੰ ਬਲਾਕ ਕਰ ਰਹੇ ਹਨ। ਅਲ-ਜਜ਼ੀਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੈਗੂਲੇਟਰ ਨੇ ਦੋਸ਼ ਲਗਾਇਆ ਹੈ ਕਿ ਗੂਗਲ ਯੂਜ਼ਰਸ ਨੂੰ ਯੂਕਰੇਨ ‘ਚ ਰੂਸੀ ਫੌਜੀ ਕਾਰਵਾਈਆਂ ਬਾਰੇ ਗਲਤ ਖਬਰਾਂ ਦੱਸ ਰਿਹਾ ਹੈ। ਇਸ ਤੋਂ ਪਹਿਲਾਂ, ਯੂਟਿਊਬ ਨੇ ਰੂਸੀ ਸਰਕਾਰ ਦੇ ਮੀਡੀਆ ਸੰਗਠਨ R“ ਸਮੇਤ ਕਈ ਰੂਸੀ ਚੈਨਲਾਂ ਨੂੰ ਆਪਣੇ ਵੀਡੀਓ ਦੇ ਨਾਲ-ਨਾਲ ਚੱਲ ਰਹੇ ਵਿਗਿਆਪਨਾਂ ਦੇ ਮੁਦਰੀਕਰਨ ਤੋਂ ਰੋਕ ਦਿੱਤਾ ਸੀ ਭਾਵ ਡੀਮਾਨੇਟਾਈਜ ਕਰ ਦਿੱਤਾ ਸੀ।ਇਸ ਤੋਂ ਇਲਾਵਾ, ਗੂਗਲ ਨੇ ਵੀ ਰੂਸ ਵਿਚ ਆਨਲਾਈਨ ਵਿਗਿਆਪਨ ਦੀ ਵਿਕਰੀ ਬੰਦ ਕਰ ਦਿੱਤੀ ਹੈ। ਰੂਸ ਦੇ ਰਾਜ ਮੀਡੀਆ ਵਾਚਡੌਗ ਰੋਸਕੋਮਨਾਡਜ਼ੋਰ ਨੇ ਰੂਸੀ ਫੌਜ ਨੂੰ ਬਦਨਾਮ ਕਰਨ ਵਾਲੀ ਕਿਸੇ ਵੀ ਘਟਨਾ ਦੀਆਂ ਰਿਪੋਰਟਾਂ ਨੂੰ ਰੱਦ ਕਰਨ ਲਈ ਇੱਕ ਨਵਾਂ ਰੂਸੀ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਰੂਸ ਦੇ ਸਰਕਾਰੀ ਵਕੀਲ ਦੇ ਦਫਤਰ ਦੀ ਬੇਨਤੀ ‘ਤੇ ਕਾਰਵਾਈ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ