ਪੰਜਵੇਂ ਗੇੜ ਦਾ ਪ੍ਰਚਾਰ ਸਮਾਪਤ, ਰਾਹੁਲ, ਸੋਨੀਆ, ਰਾਜਨਾਥ ਮੈਦਾਨ ‘ਚ

Round, Pramit, Rahul, Sonia, Rajnath

ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ‘ਚ ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਸਮ੍ਰਿਤੀ ਇਰਾਨੀ ਸਮੇਤ ਕਈ ਦਿੱਗਜ਼ ਆਗੂ ਆਪਣੀ ਚੋਣਾਵੀ ਕਿਸਮਤ ਅਜਮਾਉਣਗੇ
ਸੋਮਵਾਰ ਨੂੰ ਪੰਜਵੇਂ ਗੇੜ ਦੀ ਸਮਾਪਤੀ ਨਾਲ ਹੀ ਲੋਕ ਸਭਾ ਦੀਆਂ 425 ਸੀਟਾਂ ਲਈ ਚੋਣਾਂਵ ਪੂਰਾ ਹੋ ਜਾਵੇਗਾ ਤੇ ਬਾਕੀ ਦੋ ਗੇੜਾਂ ‘ਚ 118 ਸੀਟਾਂ ਲਈ ਵੋਟਿੰਗ ਬਾਕੀ ਰਹਿ ਜਾਵੇਗੀ ਇਸ ਤਰ੍ਹਾਂ 17ਵੀਂ ਲੋਕ ਸਭਾ ਚੋਣਾਂ ਦਾ ਤਿੰਨ ਚੌਥਾਈ ਤੋਂ ਵੱਧ ਸਫ਼ਰ ਪੂਰਾ ਹੋ ਜਾਵੇਗਾ ਇਸ ਗੇੜ ‘ਚ 8,75,88 722 ਵੋਟਰ 674 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਨ੍ਹਾਂ ‘ਚ 4,63,033 ਪੁਰਸ਼, 4,12,83, 166 ਮਹਿਲਾ ਤੇ 2,214 ਕਿੰਨਰ ਵੋਟਰ ਹਨ ਉਨ੍ਹਾਂ ਲਈ 96,088 ਵੋਟਰ ਕੇਂਦਰ ਬਣਾਏ ਗਏ ਹਨ ਤੇਜ਼ ਗਰਮੀ ਦੇ ਬਾਵਜ਼ੂਦ ਚੋਣ ਪ੍ਰਚਾਰ ‘ਚ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦਾ ਜੋਸ਼ ਬਣਿਆ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਚੋਣਾਵੀ ਰੈਲੀਆਂ ਕੀਤੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।