ਰੀਓ ਓਲੰਪਿਕ 2016 : 12 ਵਰ੍ਹਿਆਂ ਬਾਅਦ ਭਾਰਤੀ ਹਾਕੀ ਟੀਮ ਨੇ ਹਾਸਲ ਕੀਤੀ ਜਿੱਤ

ਰੀਓ ਡੀ ਜੇਨੇਰੀਓ। ਓਲੰਪਿਕ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ‘ਚ ਭਾਰਤੀ ਪੁਰਸ਼ ਟੀਮ ਨੇ ਦਬਦਬਾ ਬਣਾਉਂਦਿਆਂ ਆਇਰਲੈਂਡ ਨੂੰ 3-2 ਨਾਲ ਹਰਾ ਕੇ ਕੁਆਰਟਰਫਾਈਨ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਵੱਲੋਂ ਰੁਪਿੰਦਰ ਪਾਲ ਸਿੰਘ ਨੇ ਦੋ ਜਦੋਂ ਕਿ ਵੀਰ ਆਰ ਰਘੂਨਾਥ ਨੇ ਇੱਕ ਗੋਲ ਦਾਗਿਆ। ਭਾਰਤੀ ਪੁਰਸ਼ ਟੀਮ ਨੇ ਦਬਦਬਾ ਬਣਾਉਂਦਿਆਂ ਪਹਿਲੇ 15 ਮਿੰਟਾਂ ਦੇ ਖੇਡ ‘ਚ ਆਇਰਲੈਂਡ ਖਿਲਾਫ਼ ਵਾਧਾ ਬਣਾ ਲਿਆ। ਜਦੋਂ ਕਿ ਤੀਜੇ ਕੁਆਰਟਰ ‘ਚ ਆਇਰਲੈਂਡ ਨੇ ਇੱਕ ਗੋਲ ਦਾਗ ਕੇ ਮੈਚ ‘ਚ ਵਾਪਸੀ ਕੀਤੀ।
ਭਾਰਤ ਨੂੰ ਪੂਰੇ ਮੈਚ ‘ਚ 7 ਦਜੋਂ ਕਿ ਆਇਰਲੈਂਡ ਨੂੰ 9 ਪੇਨਲਟੀ ਕਾਰਨਰ ਮਿਲੇ। ਆਇਰਲੈਂਡ ਨੇ 9 ਪੇਨੇਲਟੀ ਕਾਰਨਰ ‘ਚੋਂ ਦੋ ‘ਚ ਹੀ ਗੋਲ ਹਸਾਲ ਕਰ ਸਕਿਆ।
ਜ਼ਿਕਰਯੋਗ ਹੈ ਕਿ 8 ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਨੈ ਆਖ਼ਰੀ ਵਾਰ ਓਲੰਪਿਕ ਸੋਨ 1980 ‘ਚ ਮਾਸਕੋ ‘ਚ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਤਮਗੇ ਦੇ ਨੇੜੇ ਵੀ ਨਹੀਂ ਪੁੱਜੀ ਤੇ ਬੀਜਿੰਗ ਓਲੰਪਿਕ 2008 ‘ਚ ਤਾਂ ਜਗ੍ਹਾ ਵੀ ਨਹੀਂ ਮਿਲ ਸਕੀ। ਇਸ ਵਾਰ ਚੈਂਪੀਅੰਸ ਟਰਾਫ਼ੀ ‘ਚ ਇਤਿਹਾਸਕ ਸਿਲਵਰ ਤਮਗਾ ਜਿੱਤਣ ਵਾਲੀ ਪੀ ਆਰ ਸ੍ਰੀਜੇਸ ਦੀ ਅਗਵਾਈ ਵਾਲੀ ਭਾਰਤੀ ਟੀਮ ਪਿਛਲੇ ਖ਼ਰਾਬ ਪ੍ਰਦਰਸ਼ਨ ਦਾ ਕਲੰਕ ਮਿਟਾਉਣ ਦੇ ਇਰਾਦੇ ਨਾਲ ਆਈ ਹੈ।