ਰੀਓ ਓਲੰਪਿਕ : ਪੀਵੀ ਸਿੰਧੂ ਫਾਈਨਲ ‘ਚ

ਰੀਓ ਡੀ ਜੇਨੇਰੀਓ। ਭਾਰਤ ਦੀ ਪੀਵੀ ਸੰਧੂ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦਿਆਂ ਜਾਪਾਨ ਦੀ ਨੋਜੋਮੀ ਓਕੂਹਾਰਾ ਨੂੰ ਲਗਾਤਾਰ ਗੇਮਾਂ ‘ਚ ਅੱਜ 21-19,21-10 ਨਾਲ ਹਰਾ ਕੇ ਰੀਓ ਓਲੰਪਿਕ ਦੀ ਮਹਿਲਾ ਬੈਡਮਿੰਟਨ ਪ੍ਰਤੀਯੋਗਤਾ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ।
ਸਿੰਧੂ ਦੀ ਇਸ ਕਾਮਯਾਬੀ ਤੋਂ ਭਾਰਤ ਦਾ ਰੀਓ ਓਲੰਪਿਕ ‘ਚ ਦੂਜਾ ਤਮਕਾ ਪੱਕਾ ਹੋ ਿਗਆ। ਆਪਣਾ ਪਹਿਲਾ ਓਲੰਪਿਕ ਖੇਡ ਰਹੀ ਸਿੰਧੂ ਓਲੰਪਿਕ ਬੈਡਮਿੰਟਨ ਦੇ ਫਾਈਨਲ ‘ਚ ਪੁੱਜਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਹੈ।